spot_img
spot_img

Ex Mayor Mehta ਦੀਆਂ ਨੁੱਕੜ ਮੀਟਿੰਗਾਂ ਦੇ ਮੁਕਾਬਲੇ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਦੀਆਂ ਚੋਣ ਰੈਲੀਆਂ ਰਹੀਆਂ ਫਿੱਕੀਆਂ!

Date:

spot_img

👉ਸ਼ਹਿਰ ‘ਚ ਇੱਕ ਸਾਲ ਦੌਰਾਨ ਹੋਏ ਕੰਮਕਾਜ਼ਾਂ ਨੂੰ ਦੇਖਦਿਆਂ ਲੋਕ ਮਹਿਤਾ ਪ੍ਰਵਾਰ ਨਾਲ ਜੁੜਣ ਲੱਗੇ
Bathinda News: ਨਗਰ ਨਿਗਮ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਸ਼ਹਿਰ ਦਾ ਸਿਆਸੀ ਮਾਹੌਲ ਭਖਣ ਲੱਗਿਆ ਹੈ। ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ। ਪ੍ਰੰਤੂ ਵਾਰਡ ਨੰਬਰ 46 ਤੋਂ ਨਿਰਵਿਰੋਧ ਚੋਣ ਜਿੱਤ ਕੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਧੜੇ ਨੇ ਆਪਣਾ ਖਾਤਾ ਖੋਲ ਕੇ ਪਹਿਲਾਂ ਹੀ ਵਿਰੋਧੀਆਂ ‘ਤੇ ਬੜਤ ਹਾਸਲ ਕਰ ਲਈ ਹੈ। ਭਾਜਪਾ, ਕਾਂਗਰਸ ਤੇ ਅਕਾਲੀ ਦਲ ਵੱਲੋਂ ਜਿੱਥੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪਾਰਟੀ ਦੇ ਵੱਡੇ ਆਗੂਆਂ ਨੂੰ ਬੁਲਾਇਆ ਜਾ ਰਿਹਾ, ਉਥੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵੱਲੋਂ ਖੁਦ ਸੰਭਾਲੀ ਹੋਈ ਹੈ। ਬੀਤੇ ਕੱਲ ਭਾਜਪਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਆਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਅਕਾਲੀ ਉਮੀਦਵਾਰਾਂ ਦੇ ਸਮਰਥਨ ‘ਚ ਆਏ ਸੁਖਬੀਰ ਸਿੰਘ ਬਾਦਲ ਵੱਲੋਂ ਸਥਾਨਕ ਗਰੀਨ ਸਿਟੀ ਤੇ ਮਾਡਲ ਟਾਊਨ ‘ਚ ਚੋਣ ਰੈਲੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ  Bathinda MC Election : ਚੋਣ ਪ੍ਰਚਾਰ ਦੇ ਆਖਰੀ ਦਿਨ ਝਾੜੂ ਦੇ ਰੰਗ ਵਿੱਚ ਰੰਗਿਆ ਬਠਿੰਡਾ

ਪ੍ਰੰਤੂ ਇੰਨ੍ਹਾਂ ਦੋਨਾਂ ਆਗੂਆਂ ਦੀਆਂ ਚੋਣ ਰੈਲੀਆਂ ਦੀ ਬਜਾਏ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਦੀਆਂ ਚੋਣ ਮੀਟਿੰਗਾਂ ਵਿਚ ਵੱਡੀਆਂ ਭੀੜਾਂ ਦੇਖਣ ਨੂੰ ਮਿਲੀਆਂ। ਗਰੀਨ ਸਿਟੀ ‘ਚ ਲੋਕਾਂ ਦੀ ਉਮੜੀ ਹੋਈ ਭੀੜ ਪਦਮਜੀਤ ਸਿੰਘ ਮਹਿਤਾ ਦੇ ਵੱਲੋਂ ਕੀਤੇ ਹੋਏ ਕੰਮਾਂ ‘ਤੇ ਮੋਹਰ ਲਗਾਉਂਦੀ ਹੋਈ ਨਜ਼ਰ ਆਈ। ਇਸਤੋਂ ਇਲਾਵਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਵੀ ਵੱਖ ਵੱਖ ਥਾਵਾਂ ‘ਤੇ ਕੀਤੀਆਂ ਨੁੱਕੜ ਮੀਟਿੰਗਾਂ ‘ਚ ਭਾਰੀ ਰਸ਼ ਦੇਖਣ ਨੁੰ ਮਿਲਿਆ। ਇਸਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਆਮ ਆਦਮੀ ਪਾਰਟੀ ਦਾ ਪੱਲਾ ਫ਼ੜ ਰਹੇ ਹਨ। ਇੰਨ੍ਹਾਂ ਚੋਣ ਮੀਟਿੰਗਾਂ ਦੌਰਾਨ ਆਪਣੇ ਇੱਕ ਸਾਲ ਦੇ ਕਾਰਜ਼ਕਾਲ ਦਾ ਵਿਸ਼ੇਸ ਜਿਕਰ ਕਰਦਿਆਂ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਸਿਰਫ਼ ਆਉਣ ਵਾਲੇ 6 ਮਹੀਨਿਆਂ ਦਾ ਸਮਾਂ ਹੋਰ ਮੰਗਿਆ ਜਾ ਰਿਹਾ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਵੱਲੋਂ ਸਾਲ 2026-27 ਵਿੱਚ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ

ਉਹ ਆਪਣੇ ਭਾਸ਼ਣ ਵਿਚ ਇਹ ਦਾਅਵਾ ਕਰ ਰਹੇ ਹਨ ਕਿ 6 ਮਹੀਨਿਆਂ ਬਾਅਦ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹਨ ਤੇ ਇੰਨ੍ਹਾਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਟੀਚਾ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜ਼ਾਂ ਨੂੰ ਪੂਰਾ ਕਰਨਾ ਹੈ ਤਾਂ ਕਿ ਲੋਕ ਖੁਦ ਕੰਮ ਦੇ ਆਧਾਰ ‘ਤੇ ਵੋਟਾਂ ਪਾਊਣ। ਉਧਰ, ਅਮਰਜੀਤ ਸਿੰਘ ਮਹਿਤਾ ਨੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਵਿਅੰਗਾਂ ਨੂੰ ਅਣਗੋਲਿਆ ਕਰਦਿਆਂ ਕਿਹਾ ਹੈ ਕਿ 26 ਮਈ ਨੂੰ ਬਠਿੰਡਾ ਦੇ ਲੋਕ ਫੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਿਆਸਤ ਕਰਨ ਨਹੀਂ ਆਏ, ਬਲਕਿ ਸ਼ਹਿਰ ਦੀ ਦਿੱਖ ਨੂੰ ਸੁਧਾਰਨ ਤੇ ਇਸਦਾ ਵਿਕਾਸ ਕਰਨ ਲਈ ਅੱਗੇ ਹਨ ਤੇ ਪੂਰਾ ਯਕੀਨ ਹੈ ਕਿ ਲੋਕ ਉਨ੍ਹਾਂ ਦੇ ਇਸ ਏਜੰਡੇ ‘ਤੇ ਮੋਹਰ ਲਾਉਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਬਠਿੰਡਾ ‘ਚ ਟਰੈਕਟਰ ‘ਤੇ ਗਾਣੇ ਨੂੰ ਲੈ ਕੇ ਹੋਏ ਵਿਵਾਦ ‘ਚ ਨੌਜਵਾਨ ਦਾ ਕ*ਤ*ਲ

Bathinda News: ਬਠਿੰਡਾ ਜਿਲ੍ਹੇ ਦੇ ਥਾਣਾ ਮੋੜ ਅਧੀਨ ਆਉਂਦੇ...