spot_img
spot_img
spot_img

Bathinda Police ਦਾ ਵੱਡਾ Action; ਹਰਿਆਣਾ ‘ਚੋਂ ਟਰੈਕਟਰ-ਟਰਾਲੀ ਰਾਹੀਂ ਸਰਾਬ ਤਸਕਰੀ ਦੇ ਧੰਦੇ ਦਾ ਪਰਦਾਫ਼ਾਸ

Date:

spot_img

Bathinda News: Bathinda Police; ਗੈਰ ਕਾਨੂੰਨੀ ਸ਼ਰਾਬ ਤਸਕਰੀ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਸ਼ਰਾਬ ਤਸਕਰੀ ਦਾ ਪਰਦਾਫ਼ਾਸ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸੰਗਤ ਦੇ ਇੰਚਾਰਜ਼ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਚੌਂਕੀ ਪਥਰਾਲਾ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਹਰਿਆਣਾ ਦੀ ਤਰਫ਼ੋਂ ਆ ਰਹੇ ਇੱਕ ਟਰੈਕਟਰ-ਟਰਾਲੀ ਨੂੰ ਕਾਬੂ ਕੀਤਾ। ਟਰਾਲੀ ਤੁੜੀ ਵਾਲੀ ਸੀ, ਜਿਸਦੇ ਉੱਪਰ ਹਰੀ ਤਰਪਾਲ ਪਾਈ ਹੋਈ ਸੀ।

ਇਹ ਵੀ ਪੜ੍ਹੋ 👉ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਲੁਧਿਆਣਾ ਦੀ ਮੇਅਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਜਦ ਹੋਲਦਾਰ ਮਹੇਸ਼ਇੰਦਰ ਸਿੰਘ ਨੇ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਟਰਾਲੀ ਵਿੱਚੋਂ ਹਰਿਆਣਾ ਸ਼ਰਾਬ ਦੀਆਂ 60 ਪੇਟੀਆਂ (720 ਬੋਤਲਾਂ) ਬਰਾਮਦ ਕੀਤੀਆਂ ਗਈਆਂ।ਇਸ ਮੌਕੇ ਇੱਕ ਵਿਅਕਤੀ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ, ਜਿਸਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਭਗਵਾਨਗੜ੍ਹ ਦੇ ਤੌਰ ‘ਤੇ ਹੋਈ। ਇਸ ਦੌਰਾਨ ਮੁਢਲੀ ਪੁਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜਮ ਦੇ ਨਾਲ ਅੱਗੇ-ਅੱਗੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਸਦਾ ਪੁੱਤਰ ਏਕਮਜੀਤ ਸਿੰਘ ਅਤੇ ਗੁਰਪਾਲ ਸਿੰਘ ਵਾਸੀ ਕੋਟਸ਼ਮੀਰ ਵੀ ਸਨ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ 👉RO Notice to Raja Warring: ਰਾਜਾ ਵੜਿੰਗ ਨੂੰ ਨੋਟਿਸ ਜਾਰੀ, ਚੋਣ ਜ਼ਾਬਤੇ ਦੀ ਕੀਤੀ ਉਲੰਘਣਾ

ਇਸਤੋਂ ਇਲਾਵਾ ਪੁਲਿਸ ਨੇ ਇਸ ਨਸ਼ਾ ਤਸਕਰੀ ਵਿਚ ਜੁੜੇ ਤਿੰਨ ਹੋਰ ਵਿਅਕਤੀਆਂ ਸ਼ੁਸ਼ੀਲ,ਬਹਨੀਵਾਲ ਅਤੇ ਜਗਦੀਸ਼ ਨੂੰ ਵੀ ਥਾਣਾ ਸੰਗਤ ਵਿਖੇ ਦਰਜ਼ ਮੁਕੱਦਮਾ ਨੰਬਰ 98 ਅਧੀਨ ਧਾਰਾ 61/1/14 ਐਕਸਾਈਜ ਐਕਟ ਵਿਚ ਨਾਮਜਦ ਕੀਤਾ ਹੈ। ਪੁਲਿਸ ਅਧਿਕਾਰੀ ਮੁਤਾਬਕ ਮੁਢਲੀ ਪੜਤਾਲ ਮੁਤਾਬਕ ਮੁਲਜਮ ਹਰਿਆਣਾ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਵੇਚਦੇ ਸਨ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

Chandigarh News: ਅਕਾਲੀ ਦਲ ਨੂੰ ਵੱਡਾ ਝਟਕਾ, Ex MP ਸਮੇਤ ਕਈ ਆਗੂ AAP ‘ਚ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸਵਾਗਤ, ਤਨਵੀਰ...

Guru Nanak Dev Public School Bathinda ਵਿਖੇ ਸ਼ਾਨਦਾਰ ਖੇਡ ਸਮਰ ਕੈਂਪ ਦਾ ਉਦਘਾਟਨ 

ਪ੍ਰੰਬਧਕ ਕਮੇਟੀ ਅਤੇ ਪ੍ਰਿੰਸੀਪਲ ਨੇ ਵਧਾਇਆ ਵਿਦਿਆਰਥੀਆਂ ਦਾ ਉ਼ਤਸ਼ਾਹ Guru...

Haryana News : हरियाणा सरकार का बड़ा फैसला

👉 बुजुर्गों के लिए शुरू होगा 'वृद्ध सेवा एवं...

Contract Marriage ਕਰਨ ਵਾਲਿਆਂ ਲਈ IRCC ਦੀ ਵੱਡੀ ਚੇਤਾਵਨੀ

Canada News : ਕੈਨੇਡਾ ਜਾਣ ਦੇ ਸੁਪਨੇ ਦੇਖ ਰਹੇ...