America News : ਅਮਰੀਕੀ ਬਾਰਡਰ ‘ਤੇ ਹੁਣ ਸੁਰੱਖਿਆ ਜਾਂਚ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਸਖ਼ਤ ਕਰ ਦਿੱਤੀ ਗਈ ਹੈ ਅਤੇ ਇਸ ਦਾ ਸਿੱਧਾ ਅਸਰ ਪੰਜਾਬੀ ਭਾਈਚਾਰੇ ਦੇ ਡਰਾਈਵਰਾਂ ‘ਤੇ ਵੀ ਪੈ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਅਮਰੀਕੀ ਬਾਰਡਰ ਸਿਕਿਉਰਿਟੀ ਵੱਲੋਂ ਟਰੱਕ ਡਰਾਈਵਰਾਂ ਦੇ ਮੋਬਾਈਲ ਫੋਨਾਂ ਅਤੇ ਹੋਰ ਡਿਜੀਟਲ ਡਿਵਾਈਸਾਂ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਚਾਰ ਪੰਜਾਬੀ ਟਰੱਕ ਡਰਾਈਵਰਾਂ ਦੇ ਵੀਜ਼ੇ ਅਤੇ ਕਮਰਸ਼ੀਅਲ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਮੋਬਾਈਲ ਫੋਨਾਂ ਵਿੱਚ ਇਤਰਾਜ਼ਯੋਗ ਵੀਡੀਓਜ਼ ਅਤੇ ਅਸ਼ਲੀਲ ਸਮੱਗਰੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਅਮਰੀਕਾ ਵਿੱਚ ਦਾਖ਼ਲੇ ਲਈ ਪਾਬੰਦੀ ਵੀ ਲਗਾ ਦਿੱਤੀ ਗਈ।ਇਸ ਮਾਮਲੇ ਨੂੰ ਲੈ ਕੇ ਨੋਵਾ ਸਕੋਸ਼ੀਆ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦੇ ਪੰਜਾਬੀ ਡਰਾਈਵਰ ਤਰਨਜੀਤ ਸਿੰਘ ਉੱਪਲ ਨੇ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਡਰਾਈਵਰ ਭਾਈਚਾਰੇ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਬਾਰਡਰ ‘ਤੇ ਰੈਂਡਮ ਮੋਬਾਈਲ ਚੈਕਿੰਗ ਆਮ ਗੱਲ ਬਣ ਚੁੱਕੀ ਹੈ।
ਇਹ ਵੀ ਪੜ੍ਹੋ 👉 Punjab MC Elections; ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਬਲਦ ਗੱਡੀ ‘ਤੇ ਚੜ ਕੇ ਵੋਟ ਪਾਉਣ ਪੁੱਜੇ, ਜਾਣੋਂ ਕਾਰਨ
ਕਈ ਟਰਾਂਸਪੋਰਟ ਕੰਪਨੀਆਂ ਨੇ ਆਪਣੇ ਡਰਾਈਵਰਾਂ ਨੂੰ ਈਮੇਲ ਰਾਹੀਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਅਮਰੀਕੀ ਬਾਰਡਰ ‘ਤੇ ਜਾਣ ਤੋਂ ਪਹਿਲਾਂ ਆਪਣੇ ਫੋਨ ਪੂਰੀ ਤਰ੍ਹਾਂ ਚੈਕ ਅਤੇ ਕਲੀਨ ਕਰ ਲਏ ਜਾਣ। ਜੇਕਰ ਕਿਸੇ ਫੋਨ ਵਿੱਚ ਅਸ਼ਲੀਲ ਵੀਡੀਓ, ਹਥਿਆਰਾਂ ਦੀਆਂ ਤਸਵੀਰਾਂ, ਗੈਂਗਸਟਰ ਕਲਚਰ ਨਾਲ ਜੁੜੀਆਂ ਚੈਟਾਂ ਜਾਂ ਸ਼ੱਕੀ ਵਟਸਐਪ ਗਰੁੱਪ ਮਿਲ ਜਾਂਦੇ ਹਨ, ਤਾਂ ਅਮਰੀਕੀ ਅਧਿਕਾਰੀ ਇਸ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਤੁਰੰਤ ਕਾਨੂੰਨੀ ਕਾਰਵਾਈ ਕਰ ਰਹੇ ਹਨ। ਤਰਨਜੀਤ ਸਿੰਘ ਉੱਪਲ ਨੇ ਇੱਕ ਹੋਰ ਬਹੁਤ ਜ਼ਰੂਰੀ ਗੱਲ ‘ਤੇ ਵੀ ਧਿਆਨ ਦਿਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਜਾਂ ਭਾਰਤ ਵਿੱਚ ਕਈ ਵਾਰ ਪਰਿਵਾਰਕ ਮੈਂਬਰ ਛੋਟੇ ਬੱਚਿਆਂ ਦੀਆਂ ਬਿਨਾਂ ਕੱਪੜਿਆਂ ਵਾਲੀਆਂ ਤਸਵੀਰਾਂ ਵਟਸਐਪ ‘ਤੇ ਸਾਂਝੀਆਂ ਕਰ ਦਿੰਦੇ ਹਨ। ਪਰ ਕੈਨੇਡਾ ਅਤੇ ਅਮਰੀਕਾ ਦੇ ਕਾਨੂੰਨਾਂ ਅਨੁਸਾਰ ਅਜਿਹੀਆਂ ਤਸਵੀਰਾਂ ਨੂੰ ਬਾਲ ਅਸ਼ਲੀਲਤਾ ਦੀ ਸ਼੍ਰੇਣੀ ਵਿੱਚ ਗਿਣਿਆ ਜਾ ਸਕਦਾ ਹੈ। ਇਸ ਕਰਕੇ ਜੇਕਰ ਅਜਿਹਾ ਕੋਈ ਮਟੀਰੀਅਲ ਕਿਸੇ ਦੇ ਫੋਨ ਵਿੱਚ ਮਿਲ ਜਾਂਦਾ ਹੈ, ਤਾਂ ਮਾਮਲਾ ਬਹੁਤ ਗੰਭੀਰ ਹੋ ਸਕਦਾ ਹੈ ਅਤੇ ਗ੍ਰਿਫ਼ਤਾਰੀ ਤੱਕ ਦੀ ਨੌਬਤ ਆ ਸਕਦੀ ਹੈ।
ਇਹ ਵੀ ਪੜ੍ਹੋ 👉 Canada News : ਕੈਨੇਡਾ ‘ਚ ਜ਼ਬਰੀ ਵਸੂਲੀ ਵਾਲੀ 17 ਪੰਜਾਬੀਆਂ ਦੀ ਗੈਂਗ ਦਾ ਪਰਦਾਫਾਸ਼
ਅਮਰੀਕੀ ਬਾਰਡਰ ਸਿਕਿਉਰਿਟੀ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੌਰਾਨ ਲਗਭਗ 55 ਹਜ਼ਾਰ ਡਰਾਈਵਰਾਂ ਦੇ ਮੋਬਾਈਲ ਫੋਨਾਂ ਦੀ ਡਿਜੀਟਲ ਜਾਂ ਫੋਰੈਂਸਿਕ ਜਾਂਚ ਕੀਤੀ ਗਈ। ਅਧਿਕਾਰੀਆਂ ਨੂੰ ਜੇਕਰ ਥੋੜ੍ਹਾ ਜਿਹਾ ਵੀ ਸ਼ੱਕ ਹੋਵੇ, ਤਾਂ ਉਹ ਫੋਨ ਕਈ ਘੰਟਿਆਂ ਲਈ ਆਪਣੇ ਕੋਲ ਰੱਖ ਸਕਦੇ ਹਨ। ਡਰਾਈਵਰ ਪਾਸਵਰਡ ਦੇਣ ਤੋਂ ਇਨਕਾਰ ਵੀ ਨਹੀਂ ਕਰ ਸਕਦਾ। ਜੇਕਰ ਕੋਈ ਜਾਂਚ ਤੋਂ ਮਨ੍ਹਾ ਕਰੇ, ਤਾਂ ਉਸ ਨੂੰ ਅਮਰੀਕਾ ਵਿੱਚ ਦਾਖ਼ਲਾ ਦੇਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਡਿਵਾਈਸ ਵੀ ਜ਼ਬਤ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਜੇਕਰ ਚੈਟਾਂ ਜਾਂ ਈਮੇਲਾਂ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੋਈ ਵਿਅਕਤੀ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਨ ਜਾਂ ਸੈਟਲ ਹੋਣ ਦੀ ਯੋਜਨਾ ਬਣਾ ਰਿਹਾ ਹੈ, ਤਾਂ ਵਰਕ ਪਰਮਿਟ ਜਾਂ ਪੀਆਰ ਹੋਲਡਰਾਂ ਦੇ ਵੀਜ਼ੇ ਵੀ ਤੁਰੰਤ ਰੱਦ ਕੀਤੇ ਜਾ ਸਕਦੇ ਹਨ। ਡਰਾਈਵਰਾਂ ਲਈ ਇਹ ਵੀ ਹਦਾਇਤ ਹੈ ਕਿ ਜੇ ਉਹ ਆਪਣੇ ਟਰੱਕ ਵਿੱਚ ਕੋਈ ਦਵਾਈ ਰੱਖਦੇ ਹਨ ਤਾਂ ਉਸ ਦੀ ਡਾਕਟਰੀ ਪਰਚੀ ਜਾਂ ਪ੍ਰਿਸਕ੍ਰਿਪਸ਼ਨ ਆਪਣੇ ਕੋਲ ਜ਼ਰੂਰ ਰੱਖਣ। ਨਹੀਂ ਤਾਂ ਡਰੱਗ ਟ੍ਰੈਫਿਕਿੰਗ ਦੇ ਸ਼ੱਕ ਹੇਠ ਵੀ ਕਾਰਵਾਈ ਹੋ ਸਕਦੀ ਹੈ।ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਡਰ ‘ਤੇ ਵਿਦੇਸ਼ੀ ਨਾਗਰਿਕਾਂ ਕੋਲ ਵਕੀਲ ਮੰਗਣ ਦਾ ਤੁਰੰਤ ਕਾਨੂੰਨੀ ਹੱਕ ਨਹੀਂ ਹੁੰਦਾ। ਇਸ ਲਈ ਅਧਿਕਾਰੀਆਂ ਨਾਲ ਬਹਿਸ ਕਰਨ ਜਾਂ ਗਲਤ ਜਾਣਕਾਰੀ ਦੇਣ ਨਾਲ ਮਾਮਲਾ ਹੋਰ ਵੀ ਪੇਚੀਦਾ ਹੋ ਸਕਦਾ ਹੈ। ਇਸ ਲਈ ਜੇ ਤੁਸੀਂ ਵੀ ਕੈਨੇਡਾ ਤੋਂ ਅਮਰੀਕਾ ਦੇ ਰੂਟ ‘ਤੇ ਟਰੱਕ ਚਲਾਉਂਦੇ ਹੋ, ਤਾਂ ਬਾਰਡਰ ‘ਤੇ ਜਾਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ, ਚੈਟਾਂ ਅਤੇ ਡਿਜੀਟਲ ਡਾਟਾ ਦੀ ਪੂਰੀ ਜਾਂਚ ਜ਼ਰੂਰ ਕਰੋ। ਛੋਟੀ ਜਿਹੀ ਲਾਪਰਵਾਹੀ ਵੀ ਤੁਹਾਡੇ ਵੀਜ਼ੇ, ਲਾਇਸੈਂਸ ਅਤੇ ਕਰੀਅਰ ਲਈ ਵੱਡੀ ਮੁਸੀਬਤ ਬਣ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





