Bathinda News: ਬੀਤੇ ਕੱਲ ਨਗਰ ਨਿਗਮ ਦੀਆਂ ਚੋਣਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪੋਲੀਟੈਕਨਿਕ ਕਾਲਜ਼ ਨਜ਼ਦੀਕ ਆਪ ਤੇ ਭਾਜਪਾ ਵਿਚਕਾਰ ਹੋਈ ਹਿੰਸਕ ਝੜਪ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਹਰਵੀਰ ਰੀਪੂ ਸਮੇਤ ਦਰਜ਼ਨਾਂ ਵਿਅਕਤੀਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦਸਿਆ ਕਿ, ‘‘ ਥਾਣਾ ਕੈਂਟ ਦੇ ਵਿਚ ਦੋਨਾਂ ਧਿਰਾਂ ਵਿਰੁਧ ਕਰਾਸ ਪਰਚਾ ਦਰਜ਼ ਕੀਤਾ ਗਿਆ, ਜਿਸਦੇ ਵਿਚ ਇੱਕ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ, ਉਨ੍ਹਾਂ ਦੇ ਪੁੱਤਰ ਦੀਨਵ ਸਿੰਗਲਾ, ਵਾਰਡ ਨੰਬਰ 2 ਦੇ ਭਾਜਪਾ ਆਗੂ ਪ੍ਰਦੀਪ ਅਤੇ ਦੀਪਕ ਕਲੌਈ ਸਮੇਤ ਡੇਢ ਦਰਜ਼ਨ ਅਣਪਛਾਤੇ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ।
ਇਹ ਵੀ ਪੜ੍ਹੋ 👉Bathinda News: ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਵੱਲੋਂ ਕਾਰਜਕਾਰਨੀ ਦੀ ਪਹਿਲੀ ਸੂਚੀ ਜਾਰੀ
ਜਦਕਿ ਦੂਜੇ ਪਾਸੇ ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਹਰਵੀਰ ਰੀਪੂ ਸਮੇਤ ਡੇਢ-ਦੋ ਦਰਜ਼ਨ ਅਣਪਛਾਤੇ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕੀਤਾ ਗਿਆ। ਦਸਣਾ ਬਣਦਾ ਹੈ ਕਿ ਇਸ ਘਟਨਾ ਵਿਚ ਸਾਬਕਾ ਵਿਧਾਇਕ ਸਮੇਤ ਦੋਨਾਂ ਧਿਰਾਂ ਦੇ ਕਈ ਜਣੇ ਜਖ਼ਮੀ ਹੋ ਗਏ ਸਨ। ਇਸ ਮਾਮਲੇ ਵਿਚ ਭਾਜਪਾ ਵੱਲੋਂ ਸਿਵਲ ਹਸਪਤਾਲ ਦੇ ਅੱਗੇ ਧਰਨਾ ਵੀ ਦਿੱਤਾ ਗਿਆ ਸੀ ਤੇ ਕਾਂਗਰਸ, ਅਕਾਲੀ ਦਲ ਤੇ ਹੋਰਨਾਂ ਵਿਰੋਧੀ ਧਿਰਾਂ ਸਮੇਤ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ਼੍ਰੀ ਸਿੰਗਲਾ ‘ਤੇ ਹੋਏ ਕਥਿਤ ਹਮਲੇ ਦੀ ਨਿੰਦਾ ਕੀਤੀ ਸੀ। ਉਧਰ, ਆਪ ਉਮੀਦਵਾਰ ਹਰਵੀਰ ਰੀਪੂ ਤੇ ਉਸਦੇ ਸਮਰਥਕਾਂ ਵੱਲੋਂ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ।
ਇਹ ਵੀ ਪੜ੍ਹੋ 👉Brampton ਦੇ Ajaypal Singh Dhaliwal ਨੇ ਐਵਰੈਸਟ ਫਤਿਹ ਕਰ ਵਧਾਇਆ ਪੰਜਾਬੀਆਂ ਦਾ ਮਾਣ
ਜਿਸਦੇ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਇਹ ਝਗੜਾ ਭਾਜਪਾ ਪ੍ਰਧਾਨ ਸਰੂਪ ਸਿੰਗਲਾ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਉਨ੍ਹਾਂ ਉਪਰ ਹਮਲਾ ਕੀਤਾ ਗਿਆ। ਪ੍ਰੰਤੂ ਉਨ੍ਹਾਂ ਵੱਲੋਂ ਸਿਰਫ਼ ਆਪਣਾ ਬਚਾਅ ਕੀਤਾ ਗਿਆ। ਆਪ ਉਮੀਦਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ, ਜਾਣਬੁੱਝ ਕੇ ਇਸ ਮਾਮਲੇ ਵਿਚ ਮਹਿਤਾ ਪ੍ਰਵਾਰ ਦਾ ਨਾਮ ਘੜੀਸ ਰਹੀਆਂ ਹਨ, ਜਦਕਿ ਉਨ੍ਹਾਂ ਦਾ ਇਸ ਪੂਰੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੂਜੇ ਪਾਸੇ, ਸਰੂਪ ਚੰਦ ਸਿੰਗਲਾ ਦਾ ਦਾਅਵਾ ਹੈ ਕਿ ਉਹ ਆਪਣੇ ਇੱਕ ਸਮਰਥਕ ਦਾ ਪਤਾ ਲੈਣ ਗਏ ਸਨ ਤੇ ਆਪ ਉਮੀਦਵਾਰ ਵੱਲੋਂ ਉਨ੍ਹਾਂ ਨੂੰ ਘੇਰ ਕੇ ਇਹ ਹਮਲਾ ਕੀਤਾ ਗਿਆ। ਸ਼੍ਰੀ ਸਿੰਗਲਾ ਨੇ ਕਿਹਾ ਕਿ ਰੋਸ਼ ਵਜੋਂ ਭਲਕੇ ਡਿਪਟੀ ਕਮਿਸ਼ਨਰ ਦੀ ਕੋਠੀ ਅੱਗੇ 10 ਤੋਂ 12 ਵਜੇਂ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





