spot_img
spot_img
spot_img

Brampton ਦੇ Ajaypal Singh Dhaliwal ਨੇ ਐਵਰੈਸਟ ਫਤਿਹ ਕਰ ਵਧਾਇਆ ਪੰਜਾਬੀਆਂ ਦਾ ਮਾਣ

Date:

spot_img

Canada News : ਕੈਨੇਡਾ ਦੇ ਬਰੈਂਪਟਨ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਪੰਜਾਬੀ ਮੂਲ ਦੇ ਕੈਨੇਡੀਅਨ ਪਰਬਤਾਰੋਹੀ ਅਜੈਪਾਲ ਸਿੰਘ ਧਾਲੀਵਾਲ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਫਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਐਵਰੈਸਟ ਸਰ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਬਣ ਗਏ ਹਨ। 20 ਮਈ 2026 ਨੂੰ ਅਜੈਪਾਲ ਸਿੰਘ ਧਾਲੀਵਾਲ ਨੇ 8 ਹਜ਼ਾਰ 848 ਮੀਟਰ ਉੱਚੀ ਚੋਟੀ ‘ਤੇ ਤਿਰੰਗਾ ਅਤੇ ਪੰਜਾਬੀਆਂ ਦਾ ਮਾਣ ਲਹਿਰਾਇਆ। ਪਰ ਇਹ ਜਿੱਤ ਜਿੰਨੀ ਸ਼ਾਨਦਾਰ ਸੀ, ਉਨ੍ਹਾਂ ਦਾ ਵਾਪਸੀ ਦਾ ਸਫ਼ਰ ਉਨਾ ਹੀ ਖ਼ਤਰਨਾਕ ਸਾਬਤ ਹੋਇਆ।

ਇਹ ਵੀ ਪੜ੍ਹੋ 👉ਅਮਰੀਕਾ ‘ਚ ਗ੍ਰੀਨ ਕਾਰਡ ਦਾ ਨਵਾਂ ਝਟਕਾ! ਟਰੰਪ ਦੀ ਨਵੀਂ ਨੀਤੀ ਨੇ ਭਾਰਤੀਆਂ ਦੀ ਵਧਾਈ ਟੈਂਸ਼ਨ

ਐਵਰੈਸਟ ਦੇ “ਡੇਥ ਜ਼ੋਨ” ਵਿੱਚ ਉਤਰਾਈ ਦੌਰਾਨ ਆਕਸੀਜਨ ਘੱਟ ਪੈ ਗਈ ਅਤੇ ਸ਼ੇਰਪਾ ਵੀ ਸਾਥ ਛੱਡ ਗਿਆ। ਕੜਾਕੇ ਦੀ ਠੰਡ ਅਤੇ ਮੌਤ ਵਰਗੇ ਹਾਲਾਤਾਂ ਵਿੱਚ ਅਜੈਪਾਲ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਆਪਣੀ ਸੇਫਟੀ ਬੈਲਟ ਦੀ ਮਦਦ ਨਾਲ ਬਰਫ਼ੀਲੀਆਂ ਢਲਾਣਾਂ ਤੋਂ ਖਿਸਕਦੇ ਹੋਏ ਹੇਠਾਂ ਉਤਰਨਾ ਸ਼ੁਰੂ ਕੀਤਾ। ਇਸ ਦੌਰਾਨ ਇੱਕ ਵਾਰ ਉਹ ਡਿੱਗ ਕੇ ਬੇਹੋਸ਼ ਵੀ ਹੋ ਗਏ। ਪਰ ਜਿਵੇਂ ਹੀ ਹੋਸ਼ ਆਇਆ, ਉਨ੍ਹਾਂ ਨੇ ਆਪਣੀ ਹੈੱਡਲੈਂਪ ਜਗਾ ਕੇ ਮਦਦ ਦਾ ਸੰਕੇਤ ਦਿੱਤਾ। ਖੁਸ਼ਕਿਸਮਤੀ ਨਾਲ ਮਿੰਗਮਾ ਤੇਨਜ਼ੀ ਸ਼ੇਰਪਾ ਦੀ ਟੀਮ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਆਕਸੀਜਨ ਦੇ ਕੇ ਸੁਰੱਖਿਅਤ ਹੇਠਾਂ ਲਿਆਂਦਾ। ਦੁੱਖ ਦੀ ਗੱਲ ਇਹ ਰਹੀ ਕਿ ਇਸੇ ਮੁਹਿੰਮ ਦੌਰਾਨ ਦੋ ਹੋਰ ਪਰਬਤਾਰੋਹੀਆਂ ਦੀ ਜਾਨ ਵੀ ਚਲੀ ਗਈ। ਅਜੈਪਾਲ ਦੀ ਇਹ ਕਹਾਣੀ ਸਿਰਫ਼ ਐਵਰੈਸਟ ਜਿੱਤਣ ਦੀ ਨਹੀਂ, ਸਗੋਂ ਮੌਤ ਦੇ ਮੂੰਹੋਂ ਜ਼ਿੰਦਾ ਵਾਪਸ ਆਉਣ ਦੀ ਦਾਸਤਾਨ ਹੈ। ਅੱਜ ਉਨ੍ਹਾਂ ਦਾ ਹੌਸਲਾ ਪੂਰੇ ਪੰਜਾਬੀ ਅਤੇ ਕੈਨੇਡੀਅਨ ਭਾਈਚਾਰੇ ਲਈ ਪ੍ਰੇਰਣਾ ਬਣ ਚੁੱਕਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਆਸਾਰਾਮ ਨੂੰ ਫਿਰ ਅਦਾਲਤ ਦਾ ਵੱਡਾ ਝਟਕਾ, ਹਾਈ ਕੋਰਟ ਨੇ ਉਮਰ ਕੈਦ ਰੱਖੀ ਬਰਕਰਾਰ

National News : ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ...

ਇਬੋਲਾ ਨੇ ਵਧਾਈ ਟੈਂਸ਼ਨ! ਕੈਨੇਡਾ ਨੇ ਕੱਸੇ ਨਿਯਮ

Canada News : ਕੈਨੇਡਾ ਸਰਕਾਰ ਨੇ ਮੱਧ ਅਫਰੀਕਾ ਵਿੱਚ...

ਪੰਜਾਬ ‘ਚ Heatwave ਤੋਂ ਮਿਲੇਗੀ ਰਾਹਤ! ਪੰਜਾਬ-ਹਰਿਆਣਾ ‘ਚ ਔਰੈਂਜ ਅਲਰਟ ਜਾਰੀ

Punjab News ; ਪੰਜਾਬ ਅਤੇ ਹਰਿਆਣਾ ਵਿੱਚ ਪੈ ਰਹੀ...