Bathinda Mayor Election; ਬਠਿੰਡਾ ‘ਚ ਭਲਕੇ ਪਦਮਜੀਤ ਮਹਿਤਾ ਦੇ ਸਿਰ ਮੁੜ ਸਜੇਗਾ ਤਾਜ਼ !

Date:

spot_img

Bathinda News: Bathinda Mayor Election; ਬਠਿੰਡਾ ਸ਼ਹਿਰ ਨੂੰ ਭਲਕੇ ਵੀਰਵਾਰ ਬਾਅਦ ਦੁਪਿਹਰ ਨਵਾਂ ਮੇਅਰ ਮਿਲਣ ਜਾ ਰਿਹਾ। ਬਾਅਦ ਦੁਪਿਹਰ ਸਵਾ ਤਿੰਨ ਵਜੇਂ ਡੀਸੀ ਮੀਟਿੰਗ ਹਾਲ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਫ਼ਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਦੀ ਅਗਵਾਈ ਹੇਠ ਮੀਟਿੰਗ ਹੋਣ ਜਾ ਰਹੀ ਹੈ। ਹਾਲਾਂਕਿ ਸ਼ਹਿਰ ਦੇ ਪਹਿਲੇ ‘ਨਾਗਰਿਕ’ ਦੀ ਚੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ ਪ੍ਰੰਤੂ ਪੰਜਾਬੀ ਖ਼ਬਰਸਾਰ ਵੈਬਸਾਈਟ ਦੇ ਜਾਣਕਾਰਾਂ ਮੁਤਾਬਕ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਸਿਰ ਮੁੜ ਇਹ ਤਾਜ਼ ਸਜਣ ਜਾ ਰਿਹਾ। ਸ਼ਹਿਰ ਦੇ 50 ਕੌਂਸਲਰਾਂ ਵਿਚੋਂ ਕਰੀਬ 38 ਵੋਟਾਂ ਇਸ ਨੌਜਵਾਨ ਦੇ ਹੱਕ ਵਿਚ ਭੁਗਤਣ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। ਹਾਲਾਂਕਿ ਆਪ ਦੀ ਟਿਕਟ ‘ਤੇ 35 ਕੌਂਸਲਰ ਚੁਣੇ ਗਏ ਹਨ ਪ੍ਰੰਤੂ ਤਿੰਨ ਅਜ਼ਾਦ ਕੋਂਸਲਰਾਂ ਵੱਲੋਂ ਵੀ ਸਮਰਥਨ ਦੇਣ ਦੀਆਂ ਚਰਚਾਵਾਂ ਹਨ।

ਇਹ ਵੀ ਪੜ੍ਹੋ 👉ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਇਸਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਲਈ ਹਿੰਦੂ ਤੇ ਵਪਾਰੀ ਭਾਈਚਾਰੇ ਵਿਚੋਂ ਸ਼ਾਮ ਲਾਲ ਜੈਨ ਦਾ ਨਾਮ ਪ੍ਰਮੁੱਖ ਤੌਰ ‘ਤੇ ਅੱਗੇ ਆ ਰਿਹਾ। ਜਦਕਿ ਡਿਪਟੀ ਮੇਅਰ ਦਾ ਅਹੁੱਦਾ ਕਿਸੇ ਮਹਿਲਾ ਨੂੰ ਦਿੱਤਾ ਜਾ ਸਕਦਾ। ਇੱਥੈ ਜਿਕਰ ਕਰਨਾ ਬਣਦਾ ਹੈ ਕਿ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਨਾਂ ਤਾਂ ਪਾਰਟੀ ਅੰਦਰ ਨਗਰ ਨਿਗਮ ‘ਚ ਮਹਿਤਾ ਵਿਰੋਧੀ ਧੜਾ ਬਚਿਆ ਹੈ ਅਤੇ ਨਾਂ ਹੀ ਵਿਰੋਧੀ ਧਿਰਾਂ ਦੇ ਕੋਲ ਇੰਨੇਂ ਨੰਬਰ ਹਨ ਕਿ ਉਹ ਚੁਣੌਤੀ ਦੇ ਸਕਣ। ਇਹ ਵੀ ਪਤਾ ਲੱਗਿਆ ਹੈ ਕਿ ਬਠਿੰਡਾ ‘ਚ ਮੇਅਰ ਤੇ ਬਾਕੀ ਅਹੁੱਦਿਆਂ ਦੀ ਚੋਣ ਲਈ ਪਾਰਟੀ ਲੀਡਰਸ਼ਿਪ ਵੱਲੋਂ ਸਮੁੱਚੀਆਂ ‘ਪਾਵਰਾਂ’ ਪੰਜਾਬ ਕ੍ਰਿਕਟ ਐੋਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੂੰ ਦਿੱਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ 👉ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਜੌੜਾ ਵੱਲੋਂ ਕਾਰਜਕਾਰਨੀ ਦੀ ਦੂਜੀ ਸੂਚੀ ਜਾਰੀ

ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਪੁੱਤਰ ਪਦਮਜੀਤ ਸਿੰਘ ਮਹਿਤਾ ਦੀ ਤਾਜ਼ਪੋਸ਼ੀ ਲਈ ਖੁਦ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ਼ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਪੁੱਜ ਰਹੇ ਹਨ, ਜਿੱਥੈ ਉਹ ਆਪ ਨੂੰ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਮਰਥਨ ਬਦਲੇ ਧੰਨਵਾਦੀ ਰੋਡ ਸ਼ੋਅ ਵੀ ਕੱਢਣਗੇ। ਦਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਬਠਿੰਡਾ ਸ਼ਹਿਰ ਵਿਚ ਪਹਿਲੀ ਵਾਰ ਦੋ ਤਿਹਾਈ ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ ਤੇ ਵੋਟਿੰਗ ਦੇ ਮਾਮਲੇ ਵਿਚ ਵੀ ਪਹਿਲੇ ਨੰਬਰ ‘ਤੇ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

हरियाणा के सेवाभाव और आतिथ्य के मुरीद हुए मेहमान

👉सीपीए सम्मेलन में विधान सभा ने पेश की भव्य...

प्रदेश में खाद की कोई कमी नहीं होनी चाहिए : कृषि मंत्री

👉कहा ,जमाखोरी और कालाबाज़ारी करने वालों पर होगी सख्त...