Bathinda News: ਬੁੱਧਵਾਰ ਦੁਪਿਹਰ ਬਠਿੰਡਾ-ਬਰਨਾਲਾ ਰੋਡ ‘ਤੇ ਆਦੇਸ਼ ਮੈਡੀਕਲ ਦੇ ਸਾਹਮਣੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਔਰਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਆਪਣੀ ਪੋਤੀ ਨੂੰ ਨੌਕਰੀ ਲਈ ਪੇਪਰ ਦਿਵਾਉਣ ਆਈ ਇਹ ਔਰਤ ਘਟਨਾ ਸਮੇਂ ਸੜਕ ਪਾਰ ਕਰ ਰਹੀ ਸੀ, ਕਿ ਇੱਕ ਅਣਪਛਾਤਾ ਵਾਹਨ ਚਾਲਕ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਇਹ ਔਰਤ ਸੜਕ ‘ਤੇ ਡਿੱਗ ਪਈ,
ਇਹ ਵੀ ਪੜ੍ਹੋ Bathinda Mayor Election; ਬਠਿੰਡਾ ‘ਚ ਭਲਕੇ ਪਦਮਜੀਤ ਮਹਿਤਾ ਦੇ ਸਿਰ ਮੁੜ ਸਜੇਗਾ ਤਾਜ਼ !
ਜਿਸਤੋਂ ਬਾਅਦ ਪਿੱਛੇ ਤੋਂ ਆ ਰਹੀ ਇੱਕ ਟਰਾਲੀ ਦੇ ਟਾਈਰ ਹੇਠ ਆਉਣ ਕਾਰਨ ਇਸਦਾ ਸਿਰ ਕੁਚਲਿਆ ਗਿਆ, ਜਿਸਦੇ ਚੱਲਦੇ ਉਸਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਗੋਗਾ ਕੌਰ ਪਤਨੀ ਬੂਟਾ ਸਿੰਘ ਵਾਸੀ ਚੀਮਾ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਮਾਜ ਸੇਵੀ ਸੰਸਥ ਸਹਾਰਾ ਜਨ ਸੇਵਾ ਸੰਸਥਾ ਦੇ ਵਲੰਟੀਅਰ ਅਤੇ ਥਾਣਾ ਕੈਂਟ ਦੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸਹਾਰਾ ਟੀਮ ਵੱਲੋਂ ਮ੍ਰਿਤਕ ਔਰਤ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾਇਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


