Harjot Singh Bains ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ;ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ

Date:

spot_img

👉ਮੌਨਸੂਨ ਤੋਂ ਪਹਿਲਾਂ ਸਾਰੀਆਂ ਸੀਵਰ ਲਾਈਨਾਂ ਦੀ ਸਫਾਈ ਅਤੇ 24×7 ਵਾਰ ਰੂਮ ਸਥਾਪਤ ਕਰਨ ਦੇ ਹੁਕਮ ਦਿੱਤੇ
Ludhiana News: Harjot Singh Bains; ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸ਼ਹਿਰ ਲੁਧਿਆਣਾ ਨੂੰ “ਮੈਨਹੋਲ ਅਤੇ ਟੋਏ ਮੁਕਤ” ਬਣਾਉਣ ਲਈ 30 ਜੂਨ ਦੀ ਸਮਾਂ ਸੀਮਾ ਨਿਰਧਾਰਤ ਕਰਦਿਆਂ ਸਾਰੇ ਨਗਰ ਨਿਗਮ ਅਧਿਕਾਰੀਆਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਮਿਸ਼ਨ ਕਲੀਨ ਪੰਜਾਬ” ਤਹਿਤ ਰੋਜ਼ਾਨਾ ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਤੱਕ ਜ਼ਮੀਨੀ ਪੱਧਰ ‘ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ।ਲੁਧਿਆਣਾ ਨਗਰ ਨਿਗਮ ਖੇਤਰਾਂ ਦੇ ਸਵੇਰੇ-ਸਵੇਰੇ ਅਚਾਨਕ ਨਿਰੀਖਣ ਦੌਰਾਨ, ਸ. ਹਰਜੋਤ ਸਿੰਘ ਬੈਂਸ ਨੇ ਸ਼ਹਿਰ ਵਿੱਚੋਂ ਲੰਘਦੀਆਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀਆਂ ਸੜਕਾਂ ‘ਤੇ ਖੜ੍ਹੇ ਮੀਂਹ ਦੇ ਪਾਣੀ ਅਤੇ ਕੂੜੇ ਦਾ ਗੰਭੀਰ ਨੋਟਿਸ ਲਿਆ।ਸ਼ਹਿਰ ਦਾ ਤਿੰਨ ਘੰਟੇ ਦੌਰਾ ਕਰਨ ਉਪਰੰਤ ਸ੍ਰ ਬੈਂਸ ਨੇ ਕਿਹਾ ਕਿ “ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਸੜਕਾਂ ਦੀ ਸਫਾਈ ਨਹੀਂ ਕਰਦਾ ਹੈ, ਤਾਂ ਨਗਰ ਨਿਗਮ ਇਸਦੀ ਸਫਾਈ ਕਰੇਗਾ ਅਤੇ ਉਨ੍ਹਾਂ ਨੂੰ ਬਿੱਲ ਭੇਜੇਗਾ । ਸਫ਼ਾਈ ਅਤੇ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ, ਜੁਰਮਾਨਾ ਵੀ ਲਗਾਇਆ ਜਾਵੇਗਾ।”

ਇਹ ਵੀ ਪੜ੍ਹੋ 👉ਬਿਨਾਂ ਕਿਸੇ ਪ੍ਰੀਮੀਅਮ ਭੁਗਤਾਨ ਦੇ ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ‘ਮੁੱਖ ਮੰਤਰੀ ਸਿਹਤ ਯੋਜਨਾ’,ਨਿੱਜੀ ਸਿਹਤ ਬੀਮੇ ਦਾ ਕਿਫਾਇਤੀ ਵਿਕਲਪ ਬਣ ਕੇ ਉੱਭਰੀ

ਨਗਰ ਨਿਗਮ ਅਧਿਕਾਰੀਆਂ ਨਾਲ ਮੌਨਸੂਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ, ਸ. ਹਰਜੋਤ ਸਿੰਘ ਬੈਂਸ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਮਹੀਨੇ ਦੇ ਅੰਤ ਤੱਕ ਸਾਰੀਆਂ ਸੀਵਰੇਜ ਲਾਈਨਾਂ ਨੂੰ ਸਾਫ਼ ਕਰ ਦਿੱਤਾ ਜਾਵੇ। ਨਗਰ ਨਿਗਮ ਦੇ ਅਧਿਕਾਰੀਆਂ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ ਜਾਣੂ ਕਰਵਾਇਆ ਕਿ 220 ਕਿਲੋਮੀਟਰ ਸੀਵਰੇਜ ਲਾਈਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ, ਜਿਸ ਵਿੱਚੋਂ 49 ਕਿਲੋਮੀਟਰ ਨੂੰ ਤਰਜੀਹ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਇਸ ਵਿੱਚੋਂ 47 ਪ੍ਰਤੀਸ਼ਤ ਪਹਿਲਾਂ ਹੀ ਗਾਰ ਕੱਢੀ ਜਾ ਚੁੱਕੀ ਹੈ ਅਤੇ ਬਾਕੀ ਕੰਮ 30 ਜੂਨ ਤੱਕ ਪੂਰਾ ਹੋ ਜਾਵੇਗਾ।ਲੁਧਿਆਣਾ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਇਸ ਸਮੇਂ 172 ਕਰੋੜ ਰੁਪਏ ਦੇ ਸੜਕ ਪ੍ਰੋਜੈਕਟ ਚੱਲ ਰਹੇ ਹਨ, ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੁਧਿਆਣਾ ਵਿੱਚ ਸਾਰੇ ਗੁੰਮ ਅਤੇ ਖਰਾਬ ਹੋਏ ਮੈਨਹੋਲ ਕਵਰ ਬਦਲੇ ਜਾਣ ਅਤੇ ਸ਼ਹਿਰ ਭਰ ਵਿੱਚ ਸੜਕਾਂ ਦੀ ਮੁਰੰਮਤ ਦੇ ਕੰਮ 30 ਜੂਨ ਤੱਕ ਪੂਰੇ ਕੀਤੇ ਜਾਣ।ਮਾਨਸੂਨ ਦੌਰਾਨ ਨਾਗਰਿਕ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਲਈ, ਉਨ੍ਹਾਂ ਨੇ ਨਗਰ ਨਿਗਮ ਨੂੰ ਪਾਣੀ ਭਰਨ, ਸੀਵਰੇਜ ਰੁਕਾਵਟਾਂ ਅਤੇ ਮੀਂਹ ਨਾਲ ਸਬੰਧਤ ਸ਼ਿਕਾਇਤਾਂ ਦੀ ਅਸਲ ਸਮੇਂ ਵਿੱਚ ਨਿਗਰਾਨੀ ਕਰਨ ਲਈ 24×7 “ਵਾਰ ਰੂਮ” ਸਥਾਪਤ ਕਰਨ ਦੇ ਵੀ ਆਦੇਸ਼ ਦਿੱਤੇ।ਸ੍ਰ ਬੈਂਸ ਨੇ ਨਗਰ ਨਿਗਮ ਨੂੰ ਆਪਣੀਆਂ ਖੁਦ ਦੀਆਂ ਝਾੜੀਆਂ ਕੱਟਣ ਵਾਲੀਆਂ ਮਸ਼ੀਨਾਂ ਖਰੀਦਣ, ਟ੍ਰੈਫਿਕ ਜੰਕਸ਼ਨਾਂ ਨੂੰ ਸੁੰਦਰ ਬਣਾਉਣ, ਸੜਕਾਂ ਦੇ ਕੋਨਿਆਂ ਨੂੰ ਪੇਂਟ ਕਰਨ, ਨਵੇਂ ਡਸਟਬਿਨ ਲਗਾਉਣ, ਕੂੜੇ ਦੇ ਕੰਪੈਕਟਰਾਂ ਲਈ ਨਵੀਆਂ ਥਾਵਾਂ ਦੀ ਪਛਾਣ ਕਰਨ ਅਤੇ ਬੰਦ ਟਿਊਬਵੈੱਲਾਂ ਅਤੇ ਸਟਰੀਟ ਲਾਈਟਾਂ ਨੂੰ ਦੁਬਾਰਾ ਕਾਰਜਸ਼ੀਲ ਬਣਾਉਣ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ, ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਅਮਨਪ੍ਰੀਤ ਸਿੰਘ ਤੇ ਤਪਨ ਭਨੋਟ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਗੁਰਪਾਲ ਸਿੰਘ ਤੇ ਜਸਦੇਵ ਸਿੰਘ ਸੇਖੋਂ, ਸਿਹਤ ਅਫ਼ਸਰ ਡਾ: ਵਿਪਲ ਮਲਹੋਤਰਾ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ 👉ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ ਏਅਰਪੋਰਟ ਤੋਂ ਹੀ ਵਾਪਿਸ ਪੰਜਾਬ ਭੇਜਿਆ

👉‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ
Ludhiana: ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਦੇ ਬਾਹਰ ਸਵੇਰ ਦਾ ਮਾਹੌਲ ਆਮ ਤੌਰ ‘ਤੇ ਇੱਕੋ ਜਿਹਾ ਹੁੰਦਾ ਹੈ; ਐਂਬੂਲੈਂਸਾਂ ਦੇ ਸਾਇਰਨ, ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਦੌੜ-ਭੱਜ, ਚਾਹ ਵੇਚਣ ਵਾਲੇ ਆਵਾਜ਼ਾਂ ਮਾਰਦੇ ਹਨ। ਪਰ ਅੱਜ ਸਵੇਰੇ ਉਸ ਵੇਲੇ ਇਹ ਮਾਹੌਲ ਬਦਲਿਆ ਹੋਇਆ ਦੇਖਿਆ ਜਦੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਕਾਰ ਤੋਂ ਬਾਹਰ ਨਿਕਲੇ। ਉਨ੍ਹਾਂ ਨਾਲ ਕੋਈ ਕਾਫਲਾ ਨਹੀਂ, ਕੋਈ ਲਾਲ ਬੱਤੀ ਵਾਲੀ ਗੱਡੀ ਨਹੀਂ ਸੀ, ਕੋਈ ਅਧਿਕਾਰੀ ਫਾਈਲਾਂ ਲੈ ਕੇ ਉਨ੍ਹਾਂ ਦੇ ਪਿੱਛੇ ਨਹੀਂ ਆ ਰਹੇ ਸਨ। ਉਹ ਲੁਧਿਆਣਾ ਨਗਰ ਨਿਗਮ ਦੇ ਖੇਤਰਾਂ ਦੀ ਅਚਨਚੇਤ ਚੈਕਿੰਗ ਕਰਨ ਆਏ ਸਨ। ਉਹ ਸਿੱਧਾ ਸਫ਼ਾਈ ਸੇਵਕਾਂ ਦੀ ਇਕ ਟੀਮ ਕੋਲ ਗਏ ਜੋ ਹਸਪਤਾਲ ਦੇ ਨੇੜੇ ਇੱਕ ਸੜਕ ਦੀ ਸਫਾਈ ਕਰ ਰਹੇ ਸਨ।ਸਥਾਨਕ ਸਰਕਾਰਾਂ ਮੰਤਰੀ ਨੇ ਇੱਕ ਛੋਟਾ ਜਿਹਾ ਸਟੂਲ ਖਿੱਚਿਆ, ਜਿਸ ਦੀ ਵਰਤੋਂ ਸੜਕ ਕਿਨਾਰੇ ਚਾਹ ਵੇਚਣ ਵਾਲੇ ਕਰਦੇ ਹਨ, ਅਤੇ ਸਫਾਈ ਕਰਮਚਾਰੀਆਂ ਵਿਚਕਾਰ ਬੈਠ ਗਏ ਅਤੇ ਕਿਹਾ, “ਚਾਹ ਲਿਆਓ, ਬੈਠੋ, ਆਓ ਵਿਚਾਰ-ਵਟਾਂਦਰਾ ਕਰੀਏ।” ਉਨ੍ਹਾਂ ਨੇ ਸਫਾਈ ਸੇਵਕਾਂ ਤੋਂ ਸਫਾਈ, ਪਾਣੀ ਦੀ ਨਿਕਾਸੀ ਅਤੇ ਸੁਰੱਖਿਆ ਉਪਕਰਨਾਂ ਬਾਰੇ ਫੀਡਬੈਕ ਲੈਣ ਵਿੱਚ ਲਗਭਗ 20 ਮਿੰਟ ਬਿਤਾਏ।ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਜੋ ਲੋਕ ਇਸ ਸ਼ਹਿਰ ਨੂੰ ਹਰ ਰੋਜ਼ ਸਾਫ਼ ਰੱਖਦੇ ਹਨ, ਉਹ ਇਸ ਨੂੰ ਬਿਹਤਰ ਬਣਾਉਣ ਦੇ ਸਭ ਤੋਂ ਵਧੀਆ ਤਰੀਕੇ ਦੱਸ ਸਕਦੇ ਹਨ। ਤੁਸੀਂ ਬੰਦ ਕਮਰੇ ਵਿੱਚ ਬੈਠ ਕੇ ਇਹਨਾਂ ਤਰੀਕਿਆਂ ਬਾਰੇ ਨਹੀਂ ਸਿੱਖ ਸਕਦੇ। ਇਸ ਬਾਰੇ ਤੁਹਾਨੂੰ ਸਫਾਈ ਸੇਵਕ ਬਿਹਤਰ ਢੰਗ ਨਾਲ ਦੱਸ ਸਕਦੇ ਹਨ।”ਸ. ਬੈਂਸ ਨੇ ਕਿਹਾ, “ਮਿਸ਼ਨ ਕਲੀਨ ਪੰਜਾਬ ਸਿਰਫ਼ ਫਾਈਲਾਂ ਅਤੇ ਜੁਰਮਾਨਿਆਂ ਨਾਲ ਨਹੀਂ ਚੱਲੇਗਾ। ਜੇਕਰ ਅਸੀਂ ਸਾਫ਼-ਸੁਥਰੇ ਸ਼ਹਿਰ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਵਿਅਕਤੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਸਾਫ਼-ਸੁਥਰਾ ਰੱਖਦੇ ਹਨ। ਮਾਣ-ਸਨਮਾਨ ਨੂੰ ਤਰਜੀਹ ਦਿਓ। ਬਾਕੀ ਸਭ ਕੰਮ ਉਸ ਤੋਂ ਬਾਅਦ ਹੋਣਗੇ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਫਾਈ ਸੇਵਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

👉ਪੰਜਾਬ ਵਿੱਚ ਅੱਜ ਚਾਰ ਪਾਰਟੀਆਂ ਹਨ - ਚਿੱਟਾ-ਬੇਅਦਬੀ ਪਾਰਟੀ,...

Ex CM ਵਿਰੁਧ ਸਾਬਕਾ ਚੇਅਰਮੈਨ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਕੀਤੀ ਫ਼ੌਜਦਾਰੀ ਕਾਰਵਾਈ ਦੀ ਮੰਗ

Bathinda News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ...