ਪ੍ਰਧਾਨ ਤੇ ਮੀਤ ਪ੍ਰਧਾਨ ਦੀ ਕੁਰਸੀ ‘ਤੇ ਅਕਾਲੀ ਕੌਂਸਲਰ ਹੋਏ ਕਾਬਜ਼
Bathinda News: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਜਗਸੀਰ ਸਿੰਘ ਜੱਗਾ ਕਲਿਆਣ ਦੀ ਅਗਵਾਈ ਹੇਠ ਅਕਾਲੀ ਦਲ ਨੇ ਨਗਰ ਪੰਚਾਇਤ ਨਥਾਣਾ ‘ਚ ਜਿੱਤ ਦਾ ‘ਝੰਡਾ’ ਲਹਿਰਾਇਆ ਹੈ। ਇਸੇ ਤਰ੍ਹਾਂ ਨਗਰ ਪੰਚਾਇਤ ਕੋਟਸ਼ਮੀਰ ਵਿਖੇ ਵੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸੁਸੀਲ ਕੁਮਾਰ ਗੋਲਡੀ ਤੇ ਹਲਕਾ ਬਠਿੰਡਾ ਦਿਹਾਤੀ ਦੇ ਕੁਆਰਡੀਨੇਟਰ ਗਿੁਰਚਰਨ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ਕਾਬਜ਼ ਹੋਇਆ ਹੈ।

ਇਹ ਵੀ ਪੜ੍ਹੋ 👉Bathinda ‘ਚ ਵਿਦਿਆਰਥੀ ਸੰਘਰਸ਼ ਦੀ ਜਿੱਤ ‘ਤੇ ਕਿਸਾਨ ਰੈਲੀ ਅਤੇ ਮੁਜਾਹਰਾ
ਸੋਮਵਾਰ ਨੂੰ ਨਗਰ ਪੰਚਾਇਤ ਨਥਾਣਾ ਦੇ ਅਹੁੱਦੇਦਾਰਾਂ ਦੀ ਹੋਈ ਚੋਣ ਵਿਚ ਅਕਾਲੀ ਦਲ ਦੀ ਬੀਬੀ ਸਿਮਰਜੀਤ ਕੌਰ ਪਤਨੀ ਗੁਰਭੇਜ ਸਿੰਘ ਨੂੰ ਪ੍ਰਧਾਨ ਅਤੇ ਕੁਲਦੀਪ ਰਾਏ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਦਸਣਾ ਬਣਦਾ ਹੈ ਕਿ ਇੱਥੋਂ ਦੇ ਕੁੱਲ 11 ਵਾਰਡਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ 7 ਵਾਰਡਾਂ ਵਿਚ ਜਿੱਤ ਹਾਸਲ ਹੋਈ ਸੀ। ਨਥਾਣਾ, ਕਿਉਂਕਿ ਜ਼ਿਲ੍ਹਾ ਜਥੈਦਾਰ ਦਾ ਆਪਣਾ ਜੱਦੀ ਇਲਾਕਾ ਹੈ, ਜਿਸਦੇ ਚੱਲਦੇ ਇਸ ਜਿੱਤ ਦਾ ਸਿਹਰਾ ਵੀ ਅਕਾਲੀ ਵਰਕਰਾਂ ਨੇ ਉਨ੍ਹਾਂ ਸਿਰ ਬੰਨਿਆ ਹੈ।
ਇਹ ਵੀ ਪੜ੍ਹੋ 👉Bathinda Central University ਵਿਵਾਦਾਂ ‘ਚ; ਪੀਐਚਡੀ ਸਕਾਲਰ ਵੱਲੋਂ ਗਾਈਡ ’ਤੇ ਜਿਨਸੀ ਸੋੋਸ਼ਣ ਦੇ ਦੋਸ਼
ਨਵੇਂ ਚੁਣੇ ਗਏ ਪ੍ਰਧਾਨ ਤੇ ਮੀਤ ਪ੍ਰਧਾਨ ਨਾਲ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦਿਆਂ ਨਥਾਣਾ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਨਵੇਂ ਚੁਣੇ ਅਹੁੱਦੇਦਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਸਬੇ ਦਾ ਵਿਕਾਸ ਕਰਨਗੇ। ਉਧਰ,ਨਗਰ ਪੰਚਾਇਤ ਕੋਟ ਸ਼ਮੀਰ ਦੀ ਚੋਣ ‘ਚ ਬੀਬੀ ਜਸਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਨੂੰ ਪ੍ਰਧਾਨ ਅਤੇ ਬੀਬੀ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਉਧਰ, ਸੁਸੀਲ ਕੁਮਾਰ ਗੋਲਡੀ ਅਤੇ ਗੁਰਚਰਨ ਸਿੰਘ ਨੇ ਵੀ ਕੋਟਸ਼ਮੀਰ ਦੇ ਸਮੂਹ ਕੋਂਸਲਰਾਂ ਦਾ ਧੰਨਵਾਦ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਵਧਾਈ ਦਿੱਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






