AIIMS Bathinda ਦਾ ਸਰਵਰ ਹੋਇਆ Down; ਪਰਚੀਆਂ ਕੱਟਣ ਤੋਂ ਲੈ ਕੇ ਬਲੱਡ ਸੈਂਪਲ ਦਾ ਕੰਮ ਠੱਪ, ਮਰੀਜ਼ ਬੇਹਾਲ

Date:

spot_img

Bathinda News: AIIMS Bathinda; ਪੰਜਾਬ ਦੀ ਸਭ ਤੋਂ ਵੱਡੀ ਜਨਤਕ ਸਿਹਤ ਸੰਸਥਾ ਦੇ ਤੌਰ ‘ਤੇ ਜਾਣੇ ਜਾਂਦੇ ਬਠਿੰਡਾ ਏਮਜ਼ ਦਾ ਵੀਰਵਾਰ ਸਵੇਰੇ ਸਰਵਰ ਡਾਉਨ ਹੋ ਗਿਆ ਹੈ। ਸਰਵਰ ਡਾਉਨ ਹੋਣ ਕਾਰਨ ਮਰੀਜ਼ਾਂ ਦੀਆਂ ਪਰਚੀਆਂ ਕੱਟਣ ਤੋਂ ਲੈ ਕੇ ਬਲੱਡ ਸੈਂਪਲ ਲੈਣ ਤੱਕ ਇਸ ਸੰਸਥਾ ਦਾ ਸਾਰਾ ਕੰਮ ਕਾਜ ਠੱਪ ਹੋ ਕੇ ਰਹਿ ਗਿਆ ਜਿਸ ਕਾਰਨ ਦੂਰ ਦੁਰਾਡੇ ਤੋ ਆਏ ਹਜ਼ਾਰਾਂ ਮਰੀਜ਼ਾਂ ਅਤੇ ਉਨਾਂ ਦੀ ਸਾਂਭ ਸੰਭਾਲ ਲਈ ਆਏ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਇਸ ਮਾਮਲੇ ਤੇ ਅਧਿਕਾਰੀਆਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਿਲੀ ਜਾਣਕਾਰੀ ਮੁਤਾਬਕ ਬੀਤੇ ਕੱਲ ਯੂਪੀਐਸ ਦੇ ਬੰਦ ਹੋਣ ਕਾਰਨ ਸਰਵਰ ਨੂੰ ਬਿਜਲੀ ਸਪਲਾਈ ਦੇ ਵਿੱਚ ਰੁਕਾਵਟ ਆਉਣ ਕਾਰਨ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਸੂਚਨਾ ਮੁਤਾਬਕ ਕੇਂਦਰੀ ਸਰਵਰ ਹੋਣ ਕਾਰਨ ਲਗਭਗ ਸਾਰਾ ਕੰਪਿਊਟਰ ਹੀ ਕੰਮਕਾਜ ਬੰਦ ਹੋ ਕੇ ਰਹਿ ਗਿਆ ਜਿਸ ਦੇ ਕਾਰਨ ਤੜਕਸਾਰ ਡਾਕਟਰਾਂ ਨੂੰ ਦਿਖਾਉਣ ਅਤੇ ਆਪਣੇ ਬਲੱਡ ਸੈਂਪਲ ਦੇਣ ਆਏ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਦੱਸਿਆ ਜਾ ਰਿਹਾ ਕਿ ਪਹਿਲਾਂ ਪਰਚੀਆਂ ਘਟਾਉਣ ਲਈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।

ਇਹ ਵੀ ਪੜ੍ਹੋ ਸਬ ਇੰਸਪੈਕਟਰ ਸਮੇਤ ਪੰਜ ਪੁਲਿਸ ਮੁਲਾਜਮ ਮੁਅੱਤਲ, ਜਾਣੋਂ ਮਾਮਲਾ

ਪਰੰਤੂ ਕੰਪਿਊਟਰ ਸਿਸਟਮ ਠੱਪ ਹੋਣ ਕਾਰਨ ਕਿਸੇ ਵੀ ਮਰੀਜ਼ ਦੀ ਕੰਪਿਊਟਰਾਈਜ ਪਰਚੀ ਨਹੀਂ ਕੱਟੀ ਜਾ ਰਹੀ ਸੀ ਇਸੇ ਤਰ੍ਹਾਂ ਹੀ ਬਲੱਡ ਸੈਂਪਲ ਦੇਣ ਵਾਲਿਆਂ ਦੀਆਂ ਵੀ ਲਾਈਨਾਂ ਲੱਗੀਆਂ ਹੋਈਆਂ ਸਨ ਜੋ ਕਿ ਸਵੇਰ ਦੇ ਖਾਲੀ ਪੇਟ ਇਥੇ ਪੁੱਜੇ ਹੋਏ ਸਨ। ਇੰਜ ਦੇ ਸੂਤਰਾਂ ਮੁਤਾਬਿਕ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ ਜਦ ਏਡੀ ਵੱਡੀ ਸੰਸਥਾ ਦਾ ਅਚਾਨਕ ਸਾਰਾ ਸਿਸਟਮ ਠੱਪ ਹੋ ਕੇ ਰਹਿ ਗਿਆ ਹੋਵੇ ਹਾਲਾਂਕਿ ਇਹ ਸਿਸਟਮ ਨੂੰ ਦੁਬਾਰਾ ਚਲਾਉਣ ਦੇ ਲਈ ਤਕਨੀਕੀ ਟੀਮਾਂ ਵੱਲੋਂ ਸਵੇਰ ਤੋਂ ਹੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini ਨੇ ਮੁਨੀਮਪੁਰ ਵਿੱਚ ਕਿਸਾਨਾਂ ਨੂੰ ਪ੍ਰਦਾਨ ਕੀਤੇ ਪੁਸ਼ਪ ਰਤਨ ਅਤੇ ਪੁਸ਼ਪ ਸਨਮਾਨ ਪੁਰਸਕਾਰ

👉ਫਲੋਰਿਕਲਚਰ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਮੁੱਖ ਮੰਤਰੀ ਨੇ...

Haryana ਵਿੱਚ ਖੇਤਰੀ ਹਵਾਈ ਸੰਪਰਕ ਨੂੰ ਮਿਲੇਗੀ ਨਵੀਂ ਉਡਾਣ- ਮੁੱਖ ਮੰਤਰੀ

👉ਮੁੱਖ ਮੰਤਰੀ ਨੇ ਭਿਵਾਨੀ ਵਿੱਚ ਚੌਧਰੀ ਬੰਸੀ ਲਾਲ ਸਿਵਲ...