Youth Congress Elections; Bathinda ਦੇ ਦੋ ਨੌਜਵਾਨ ਆਗੂ ਸੂਬਾਈ ਜਨਰਲ ਸਕੱਤਰ ਬਣੇ

Date:

spot_img

👉ਮਰਹੂਮ ਆਗੂ ਖੁਸਬਾਜ਼ ਜਟਾਣਾ ਦੇ ਸਾਥੀ ਰਣਜੀਤ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੋਟਭਾਈ ਨੇ ਪ੍ਰਾਪਤ ਕੀਤੀ ਜਿੱਤ

Bathinda News: ਪਿਛਲੇ ਸਮੇਂ ਦੌਰਾਨ ਪੰਜਾਬ ਯੂਥ ਕਾਂਗਰਸ ਲਈ ਹੋਈ ਵੋਟਿੰਗ ਦੇ ਐਲਾਨੇ ਨਤੀਜਿਆਂ ਵਿਚ ਬਠਿੰਡਾ ਨਾਲ ਸਬੰਧਤ ਦੋ ਯੂਥ ਆਗੂਆਂ ਨੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਣਨ ਦਾ ਮਾਣ ਹਾਸਲ ਕੀਤਾ ਹੈ। ਇੰਨ੍ਹਾਂ ਵਿਚੋਂ ਮਰਹੂਮ ਆਗੂ ਖੁਸਬਾਜ਼ ਸਿੰਘ ਜਟਾਣਾ ਦੇ ਸਾਥੀ ਰਣਜੀਤ ਸਿੰਘ ਸੰਧੂ ਲਗਾਤਾਰ ਦੂਜੀ ਵਾਰ ਜਨਰਲ ਸਕੱਤਰ ਬਣਨ ਵਿਚ ਸਫ਼ਲ ਹੋਏ ਹਨ। ਜਦਕਿ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ (ਦਿਹਾਤੀ) ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੇ ਸਪੁੱਤਰ ਐਡਵੋਕੇਟ ਰੁਪਿੰਦਰ ਪਾਲ ਸਿੰਘ ਕੋਟਭਾਈ ਨੇ ਪਹਿਲੀ ਵਾਰ ਸਰਗਰਮ ਸਿਆਸਤ ਵਿਚ ਪੈਰ ਧਰਦਿਆਂ ਇਹ ਜਿੱਤ ਪ੍ਰਾਪਤ ਕੀਤੀ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਿਤਾ ਦੇ ਨਾਲ ਕਾਂਗਰਸ ਵਿਚ ਵਿਚਰ ਰਹੇ ਹਨ।

ਇਹ ਵੀ ਪੜ੍ਹੋ 👉Big News; ਬਠਿੰਡਾ ਦੇ ਮਸ਼ਹੂਰ ਡਾਕਟਰ ਦੇ ਕਲੀਨਿਕ ‘ਤੇ ਪੈਟਰੋਲ ਬੰ*ਬ ਹ*ਮ*ਲਾ; ਧਮਾਕੇ ਤੋਂ ਬਾਅਦ ਸ਼ਹਿਜਾਦ ਭੱਟੀ ਦਾ ਆਇਆ ਫ਼ੋਨ!, ਜਾਣੋਂ ਮਾਮਲਾ

ਇਸੇ ਤਰ੍ਹਾਂ ਖੁਸਬਾਜ਼ ਸਿੰਘ ਜਟਾਣਾ ਧੜੇ ਨਾਲ ਸਬੰਧਤ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਜਸਪ੍ਰੀਤ ਸਿੰਘ ਕੋਟਸ਼ਮੀਰ ਵੀ ਚੋਣ ਜਿੱਤਣ ਵਿਚ ਸਫ਼ਲ ਰਿਹਾ। ਉਧਰ,ਲਗਾਤਾਰ ਦੂਜੀ ਵਾਰ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਚੁਣੇ ਜਾਣ ਵਾਲੇ ਰਣਜੀਤ ਸਿੰਘ ਸੰਧੂ ਨੇ ਆਪਣੀ ਇਸ ਜਿੱਤ ਨੂੰ ਮਰਹੂਮ ਆਗੂ ਸ: ਜਟਾਣਾ ਨੂੰ ਸਮਰਪਿਤ ਕੀਤਾ ਹੈ। ਆਪਣੇ ਸੋਸਲ ਮੀਡੀਆ ‘ਤੇ ਪਾਈ ਇੱਕ ਭਾਵੁਕ ਪੋਸਟ ਵਿਚ ਰਣਜੀਤ ਸੰਧੂ ਨੇ ਲਿਖਿਆ ਹੈ,‘‘ ਅੱਜ ਦਾ ਦਿਨ ਮੇਰੇ ਲਈ ਮਾਣ ਅਤੇ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਪਰ ਇਸ ਖੁਸ਼ੀ ਦੇ ਪਲ ਵਿੱਚ ਮੇਰੀਆਂ ਅੱਖਾਂ ਆਪਣੇ ਵੱਡੇ ਭਰਾ, ਸਵਰਗਵਾਸੀ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਨੂੰ ਲੱਭਦੀਆਂ ਹਨ।

ਇਹ ਵੀ ਪੜ੍ਹੋ 👉ਗੈਂਗਸਟਰ ਮਨਪ੍ਰੀਤ ਮੰਨਾ ਮੁੜ ਤਲਵੰਡੀ ਸਾਬੋ ਪੁਲਿਸ ਦੀ ਹਿਰਾਸਤ ‘ਚ; ਵਪਾਰੀ ਤੋਂ 15 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼

ਉਨ੍ਹਾਂ ਦੇ ਅਸ਼ੀਰਵਾਦ, ਮਾਰਗਦਰਸ਼ਨ ਅਤੇ ਭਰੋਸੇ ਨੇ ਹੀ ਮੈਨੂੰ ਇਸ ਮੰਜ਼ਿਲ ਤੱਕ ਪਹੁੰਚਾਇਆ। ਜੇ ਅੱਜ ਉਹ ਮੇਰੇ ਨਾਲ ਹੁੰਦੇ ਤਾਂ ਮੇਰੀ ਇਸ ਜਿੱਤ ’ਤੇ ਸਭ ਤੋਂ ਵੱਧ ਖੁਸ਼ ਉਹੀ ਹੁੰਦੇ। ਉਨ੍ਹਾਂ ਦੀ ਇੱਕ ਸ਼ਾਬਾਸ਼ੀ ਅਤੇ ਇੱਕ ਮੁਸਕਰਾਹਟ ਲਈ ਮੇਰਾ ਮਨ ਅੱਜ ਵੀ ਤਰਸਦਾ ਹੈ।ਮੈਂ ਜਿੱਥੇ ਵੀ ਪਹੁੰਚਿਆ ਹਾਂ, ਉਹ ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਪਿਆਰ ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਬਦੌਲਤ ਹੈ। ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਅਤੇ ਉਹ ਹਮੇਸ਼ਾ ਮੇਰੇ ਦਿਲ ਵਿੱਚ ਜਿਉਂਦੇ ਰਹਿਣਗੇ।”

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related