Big News; ਬਠਿੰਡਾ ਦੇ ਮਸ਼ਹੂਰ ਡਾਕਟਰ ਦੇ ਕਲੀਨਿਕ ‘ਤੇ ਪੈਟਰੋਲ ਬੰ*ਬ ਹ*ਮ*ਲਾ; ਧਮਾਕੇ ਤੋਂ ਬਾਅਦ ਸ਼ਹਿਜਾਦ ਭੱਟੀ ਦਾ ਆਇਆ ਫ਼ੋਨ!, ਜਾਣੋਂ ਮਾਮਲਾ

Date:

spot_img

Bathinda News: ਬਠਿੰਡਾ ਇਲਾਕੇ ਦੇ ਮਸ਼ਹੂਰ ਹੋਮੀਓਪੈਥਿਕ ਡਾਕਟਰ ਤਰਸੇਮ ਗਰਗ ਦੇ ਕਲੀਨਿਕ ਉੱਪਰ ਬੀਤੀ ਦੇਰ ਪੈਟਰੋਲ ਬੰਬ ਹਮਲਾ ਹੋਣ ਦੀ ਖ਼ਬਰ ਹੈ। ਹਾਲਾਂਕਿ ਇਸ ਹਮਲੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਕਲੀਨਿਕ ਦੇ ਗੇਟ ਅੰਦਰ ਖੜ੍ਹੀ ਸਕੂਟੀ ਨੂੰ ਨੁਕਸਾਨ ਪੁੱਜਾ। ਇਸ ਹਮਲੇ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ। ਦਸਿਆ ਜਾ ਰਿਹਾ ਕਿ ਮੁਲਜ਼ਮਾਂ ਨੇ ਇਸ ਹਮਲੇ ਦੀ ਵੀਡੀਓ ਵੀ ਬਣਾਈ ਹੈ, ਜਿਹੜੀ ਹਾਲੇ ਤੱਕ ਸਾਹਮਣੇ ਨਹੀਂ ਆਈ। ਡਾਕਟਰ ਦੇ ਕਲੀਨਿਕ ਦੇ ਬਿਲਕੁੱਲ ਸਾਹਮਣੇ RSS ਜਥੇਬੰਦੀ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਵੀ ਹੈ।

ਇਹ ਵੀ ਪੜ੍ਹੋ 👉ਗੈਂਗਸਟਰ ਮਨਪ੍ਰੀਤ ਮੰਨਾ ਮੁੜ ਤਲਵੰਡੀ ਸਾਬੋ ਪੁਲਿਸ ਦੀ ਹਿਰਾਸਤ ‘ਚ; ਵਪਾਰੀ ਤੋਂ 15 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼

ਰਾਤ ਕਰੀਬ 9:40 ਉੱਪਰ ਵਾਪਰੀ ਇਸ ਘਟਨਾ ਦੇ ਕਰੀਬ ਦੋ ਘੰਟੇ ਬਾਅਦ ਡਾਕਟਰ ਦੀ ਪਤਨੀ ਨੂੰ ਸ਼ਹਿਜਾਦ ਭੱਟੀ ਨਾਂ ਦੇ ਵਿਅਕਤੀ ਦਾ ਫ਼ੋਨ ਆਇਆ ਤੇ ਧਮਕੀਆਂ ਦਿੱਤੀਆਂ ਗਈਆਂ। ਉਧਰ, ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਦੇ ਐਸਐਸਪੀ ਡਾ ਜਯੋਤੀ ਯਾਦਵ ਤੇ ਡੀਆਈਜੀ ਹਰਜੀਤ ਸਿੰਘ ਸਮੇਤ ਆਹਲਾ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡਾਕਟਰ ਗਰਗ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਪੰਜਾਬੀ ਖ਼ਬਰਸਾਰ ਵੈਬਸਾਈਟ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦਸਿਆ ਕਿ, ‘‘ਘਟਨਾ ਤੋਂ ਬਾਅਦ ਕਲੀਨਿਕ ਦੇ ਬਾਹਰ ਇੱਕ ਹੋਰ ਬੋਤਲ ਪੈਟਰੋਲ ਬੰਬ ਵੀ ਬਰਾਮਦ ਹੋਈ ਹੈ। ”

ਇਹ ਵੀ ਪੜ੍ਹੋ 👉30 ਜੂਨ ਤੱਕ ‘ਓਪਨ ਮੈਨਹੋਲ ਫ੍ਰੀ’ ਹੋਵੇਗਾ ਪੰਜਾਬ: ਹਰਜੋਤ ਸਿੰਘ ਬੈਂਸ

ਡਾ ਗਰਗ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਸਦੀ ਪਤਨੀ ਦੇ ਫੋਨ ਉਪਰ ਅੱਧੀ ਰਾਤ ਨੂੰ ਕਿਸੇ ਸ਼ਹਿਜਾਦ ਭੱਟੀ ਨਾਂ ਦੇ ਵਿਅਕਤੀ ਦਾ ਵੀ ਫ਼ੋਨ ਆਇਆ ਸੀ, ਜਿਸਨੇ ਇਸ ਘਟਨਾ ਦੀ ਜਿੰਮੇਵਾਰੀ ਲੈਂਦਿਆਂ ਧਮਕੀਆਂ ਦਿੱਤੀਆਂ ਤੇ ਇਸਦੇ ਬਾਰੇ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਸਿਵਲ ਡਿਫ਼ੈਂਸ ਦੇ ਆਗੂ ਡਾ ਗਰਗ ਪਿਛਲੇ ਲੰਮੇ ਸਮੇਂ ਤੋਂ ਆਪ ਨਾਲ ਜੁੜੇ ਰਹੇ ਹਨ ਤੇ ਹੁਣ ਨਗਰ ਨਿਗਮ ਚੋਣਾਂ ਦੌਰਾਨ ਟਿਕਟ ਨਾ ਮਿਲਣ ਕਾਰਨ ਨਰਾਜ਼ ਹੋ ਕੇ ਘਰ ਬੈਠ ਗਏ ਸਨ ਤੇ ਇੰਨ੍ਹਾਂ ਦੀ ਪਤਨੀ ਨੇ ਭਾਜਪਾ ਦੇ ਨਿਸ਼ਾਨ ਉੱਪਰ ਚੋਣ ਲੜੀ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦੀ ਹੀ ਕੋਈ ਖੁਲਾਸਾ ਹੋ ਸਕਦਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

प्रत्येक विधानसभा क्षेत्र बनेगा ‘विकसित हरियाणा-2047’ का आधार: मुख्यमंत्री

👉मुख्यमंत्री ने विधायकों के साथ किया ‘विकसित हरियाणा-2047’ पर...