Bathinda News: ਬਠਿੰਡਾ ਡੱਬਵਾਲੀ ਕੌਮੀ ਮਾਰਗ ਉੱਪਰ ਬੁੱਧਵਾਰ ਤੜਕਸਾਰ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਅਤੇ ਸੱਤ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਘਟਨਾ ਅੱਜ ਸਵੇਰੇ ਕਰੀਬ 5:30 ਤੋਂ 6 ਵਜੇ ਦੇ ਵਿਚਕਾਰ ਪਿੰਡ ਗੁਰੂਸਰ ਸੈਣੇਵਾਲਾ ਅਤੇ ਜੋਧਪੁਰ ਰੋਮਾਣਾ ਦੇ ਵਿਚਕਾਰ ਵਾਪਰੀ ਹੈ, ਜਿੱਥੇ ਸੜਕ ਦੀ ਸਾਈਡ ‘ਤੇ ਖੜੇ ਹੋਏ ਇੱਕ ਟਰੱਕ ਵਿੱਚ ਪਿੱਛੇ ਤੋਂ ਆਈ ਮੈਟਾਡੋਰ ਜਾ ਵੱਜੀ।
ਇਹ ਵੀ ਪੜ੍ਹੋ Bathinda ‘ਚ ਪੁਲਿਸ ਮੁਕਾਬਲਾ; ਇੱਕ ਬਦਮਾਸ਼ ਗੋ*ਲੀ ਲੱਗਣ ਕਾਰਨ ਹੋਇਆ ਜਖ਼ਮੀ
ਇਸ ਮੈਟਾਡੋਰ ਵਿੱਚ ਸਵਾਰ ਵਿਅਕਤੀ ਰਾਜਸਥਾਨ ਦੇ ਬਾੜਮੇਰ ਇਲਾਕੇ ਤੋਂ ਆ ਰਹੇ ਸਨ, ਜਿਨਾਂ ਨੇ ਅੱਗੇ ਅੰਮ੍ਰਿਤਸਰ ਹੋ ਕੇ ਸ੍ਰੀ ਅਮਰਨਾਥ ਯਾਤਰਾ ਲਈ ਜਾਣਾ ਸੀ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸੰਗਤ ਦੀ ਪੁਲਿਸ ਅਤੇ ਸਮਾਜ ਸੇਵੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ।
ਇਹ ਵੀ ਪੜ੍ਹੋ AAP ਨੇ ਤਿੰਨ ਹਲਕਿਆਂ ‘ਚ ਨਿਯੁਕਤ ਕੀਤੇ ਨਵੇਂ ਇੰਚਾਰਜ਼, ਦੇਖੋ ਲਿਸਟ
ਜਖਮੀਆਂ ਨੂੰ ਮੈਟਾਡੋਰ ਵਿੱਚੋਂ ਕੱਢ ਕੇ ਹਸਪਤਾਲ ਦਾਖਲ ਕਰਾਇਆ ਗਿਆ ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾ ਘਰ ਵਿੱਚ ਰਖਵਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਿਰਤਕ ਤੇ ਜਖਮੀਆਂ ਦੇ ਰਿਸ਼ਤੇਦਾਰਾਂ ਨੂੰ ਇਸ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ।



