Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵੱਲੋਂ ਮਸਨੂਈ ਬੁੱਧੀ (ਏ.ਆਈ.) ਤੇ ਰੋਬੋਟਿਕਸ ਵਿਸ਼ੇ ਤੇ 15 ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ “ਇਨਫੋਟੈਕ “ਐਨ” ਟੈਨਮੈਂਟ ਇੰਕ” ਤੋਂ ਇੰਜ਼. ਰੂਪਲ ਪਟੇਲ, ਡੀਨ, ਡਾ. ਵਿਜੈ ਲਕਸ਼ਮੀ ਅਤੇ ਵੱਖ-ਵੱਖ ਕੰਪਿਊਟਰ ਮਾਹਿਰਾਂ ਨੇ ਏ.ਆਈ ਆਧਾਰਿਤ ਐਪਲੀਕੇਸ਼ਨਾਂ ਤੇ ਸੈਸ਼ਨ ਲਏ। ਕੈਂਪ ਵਿੱਚ ਯੂਨੀਵਰਸਿਟੀ ਦੇ ਫੈਕਲਟੀ ਮੈਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੰਪਿਊਟਰ ਮਾਹਿਰ ਇੰਜ. ਪਟੇਲ ਨੇ ਰੋਬੋਟਿਕਸ, ਪ੍ਰੋਗਰਮਿੰਗ, ਆਟੋਮੇਸ਼ਨ ਤਕਨਾਲੋਜੀ, ਸੈਂਸਰ ਏਕੀਕਰਨ ਅਤੇ ਕੋਡਿੰਗ ਆਦਿ ਬਾਰੇ ਵਿਹਾਰਕ ਜਾਣਕਾਰੀ ਦਿੱਤੀ। ਉਹਨਾਂ ਭਾਗੀਦਾਰਾਂ ਨੂੰ ਆਪਣੇ ਹੁਨਰ ਨੂੰ ਪ੍ਰੋਜੈਕਟ ਅਧਾਰਿਤ ਪਹੁੰਚ ਅਤੇ ਉਦਯੋਗਾਂ ਦੀ ਲੋੜ ਅਨੁਸਾਰ ਨਿਖਾਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ ਵੱਡੀ ਖ਼ਬਰ; ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਘਟਨਾ ਨਾਲ ਸਬੰਧਤ ਵੱਡੀ ਅਪਡੇਟ !
ਉਹਨਾਂ ਅਨੁਸਾਰ ਏ.ਆਈ ਦੇ ਖੇਤਰ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਵਾਂ ਕਾਰਣ ਕੰਪਿਊਟਰ ਇੰਜੀਨੀਅਰਾਂ ਨੂੰ ਹਮੇਸ਼ਾ ਸੁਚੇਤ ਰਹਿਣਾ ਪਵੇਗਾ ਤੇ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਪਵੇਗਾ।ਡੀਨ, ਡਾ. ਲਕਸ਼ਮੀ ਨੇਤਕਨੀਕੀ ਸੈਸ਼ਨਾਂ ਵਿੱਚ ਕੰਪਿਊਟਰ ਅਤੇ ਏ.ਆਈ. ਨੂੰ ਜ਼ਿੰਦਗੀ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਸਾਨੂੰ ਏ.ਆਈ ਤੋਂ ਡਰਨ ਦੀ ਬਜਾਏ ਲੋਕ-ਹਿੱਤ ਵਿੱਚ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਲਈ ਇਸ ਖੇਤਰ ਵਿੱਚ ਰੁਜ਼ਗਾਰ ਅਤੇ ਨਵੇਂ ਸਟਾਰਟ-ਅੱਪ ਦੀਆਂ ਅਪਾਰ ਸੰਭਾਵਨਾਵਾਂ ਹਨ। ਉਹਨਾਂ ਸੁਰੱਖਿਆ ਅਤੇ ਨਵਵਿਆਉਣ ਊਰਜਾ ਆਦਿ ਖੇਤਰਾਂ ਵਿੱਚ ਇਸ ਦੇ ਇਸਤੇਮਾਲ ਦੀ ਗੱਲ ਕਹੀ। ਉਹਨਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਦਾ ਵਿਕਾਸ ਹੋਵੇਗਾ। ਸਮਰ ਕੈਂਪ ਵਿੱਚ ਕੁਆਰਡੀਨੇਟਰ, ਡਾ. ਰਜਿੰਦਰ ਕੁਮਾਰ ਅਤੇ ਕੋ-ਕੁਆਰਡੀਨੇਟਰ, ਡਾ. ਮਨਪ੍ਰੀਤ ਕੌਰ ਦੀ ਟੀਮ ਦਾ ਤਾਲਮੇਲ ਅਤੇ ਪ੍ਰਬੰਧਨ ਸ਼ਲਾਘਾਯੋਗ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



