spot_img
spot_img

ਅਮਰੀਕਾ ‘ਚ Police ਦੀ ਵੱਡੀ ਕਾਰਵਾਈ; ਗੈਂ*ਗਸ*ਟਰ ਗੋਲਡੀ ਬਰਾੜ ‘ਤੇ 50 ਲੱਖ ਦਾ ਇਨਾਮ, 24 ਜਣੇ ਗ੍ਰਿਫਤਾਰ

Date:

spot_img

USA News: ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਤੇ ਕੈਨੇਡਾ ਵਿਚ ਵਿਦੇਸ਼ੀ ਗੈਂ.ਗਸ.ਟ.ਰਾਂ ਗਰੁੱਪਾਂ ਦੀ ਵਧਦੀ ਦਹਿਸ਼ਤ ਨੂੰ ਰੋਕਣ ਲਈ ਵੱਡੀ ਕਾਰਵਾਈ ਕਰਦਿਆਂ ਅਮਰੀਕੀ ਫੈਡਰਲ ਜਾਂਚ ਏਜੰਸੀ ਨੇ 24 ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਕਾਰਵਾਈ ਅਚਨਚੇਤ ਅਤੇ ਇੱਕੋਂ ਸਮੇਂ ਵੱਖ ਵੱਖ ਥਾਵਾਂ ‘ਤੇ ਕੀਤੀ ਗਈ। ਜਿਸਦੇ ਵਿਚ ਭਾਰੀ ਮਾਤਰਾ ਵਿਚ ਹਥਿਆਰ ਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ।ਇਸਦੇ ਨਾਲ ਹੀ ਏਜੰਸੀ ਵੱਲੋਂ ਭਾਰਤੀ-ਪੰਜਾਬੀ ਮੂਲ ਦੇ ਗੈਂ*ਗਸ*ਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਉੱਪਰ ਵੀ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਹੈ।

ਇਹ ਵੀ ਪੜ੍ਹੋ 👉Bathinda Police ਦਾ ਥਾਣੇਦਾਰ 20 ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀ ਕਾਬੂ

ਏਜੰਸੀ ਮੁਤਾਬਕ ਗੋਲਡੀ ਬਰਾੜ ਉੱਪਰ ਦੱਖਣੀ ਕੈਲਫ਼ੋਰਨੀਆ ਅਤੇ ਕੈਨੈਡਾ ਦੇ ਵਿਚ ਬਿਸ਼ਨੋਈ ਗੈਂਗ ਨਾਲ ਮਿਲਕੇ ਹਿੰਸਾਂ, ਹਥਿਆਰ ਤੇ ਨਸ਼ਾ ਤਸਕਰੀ ਆਦਿ ਦੇ ਦੋਸ਼ ਹਨ। ਗ੍ਰਿਫਤਾਰ ਕੀਤੇ ਗਏ ਜਿਆਦਾਤਰ ਨੌਜਵਾਨ ਭਾਰਤ-ਅਧਾਰਤ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ ਦੱਸੇ ਜਾ ਰਹੇ ਹਨ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ ਕਤਲ ਵੀ ਸ਼ਾਮਲ ਹੈ। ਇਸਤੋਂ ਇਲਾਵਾ ਇਸ ਗੈਂਗ ਵੱਲੋਂ ਨਵੰਬਰ 2023 ਵਿੱਚ ਇੱਕ ਮਸ਼ਹੂਰ ਭਾਰਤੀ ਅਦਾਕਾਰ ਅਤੇ ਗਾਇਕ ਦੇ ਵੈਨਕੂਵਰ ਸਥਿਤ ਘਰ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ।ਸੂਚਨਾ ਮੁਤਾਬਕ ਏਜੰਸੀ ਵੱਲੋਂ ਮੰਗਲਵਾਰ ਨੂੰ “ਆਪ੍ਰੇਸ਼ਨ ਹਾਰਡ ਬਾਲ” ਚਲਾਇਆ ਗਿਆ ਸੀ, ਜਿਸਦੇ ਅਧੀਨ ਇਹ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ 👉“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ; ਅੰਮ੍ਰਿਤਸਰ ਵਿੱਚ 25 ਕਿੱਲੋ ਹੈਰੋਇਨ ਸਮੇਤ 3 ਕਾਬੂ

ਇਸ ਮਾਮਲੇ ਵਿਚ ਕੁੱਲ 37 ਸ਼ੱਕੀਆਂ ਵਿਰੁੱਧ ਦੋਸ਼ ਪੱਤਰ ਜਾਰੀ ਕੀਤਾ। ਜ਼ਿੰਨ੍ਹਾਂ ਉੱਪਰ ਦੋਸ਼ ਹਨ ਕਿ ਉਹ ਹਾਈ-ਪ੍ਰੋਫਾਈਲ ਅਪਰਾਧਾਂ ਦੀ ਵਰਤੋਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਡਰਾਉਣ ਅਤੇ ਜ਼ਬਰਦਸਤੀ ਕਰਨ ਲਈ ਕਰਦੇ ਹਨ। ਬਿਸ਼ਨੋਈ ਗਿਰੋਹ ਉੱਪਰ ਆਪਣੀਆਂ ਗਤੀਵਿਧੀਆਂ ਨੂੰ ਫੰਡ ਮੁਹੱਈਆ ਕਰਵਾਉਣ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਵੀ ਦੋਸ਼ ਹਨ।ਗੋਲਡੀ ਬਰਾੜ ਤੋਂ ਇਲਾਵਾ ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਭਾਰਤ ਵਿੱਚ ਇੱਕ ਹੋਰ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੁਆਰਾ ਸੰਚਾਲਿਤ ਤੀਜੇ ਕੀਤੇ ਜਾ ਰਹੇ ਅਪਰਾਧ ਲਈ 17 ਮੈਂਬਰਾਂ ‘ਤੇ ਵੀ ਦੋਸ਼ ਲਗਾਏ ਗਏ ਸਨ। ਇਸੇ ਤਰ੍ਹਾਂ ਤੀਜ਼ੇ ਗਰੁੱਪ ਦਾ ਨਾਮ ਰਵਿੰਦਰ ਢਾਂਡਾ ਦਸਿਆ ਜਾ ਰਿਹਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

SGPC ਵੱਲੋਂ 17 ਜੁਲਾਈ ਨੂੰ ਮਨਾਈ ਜਾਵੇਗੀ ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ

👉ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਉਨ੍ਹਾਂ ਦੀ ਯਾਦ ਵਿੱਚ ਸਥਾਪਤ...

Police ਮੁਕਾਬਲੇ ‘ਚ ਨਾਮੀਂ ਗੈਂ*ਗ*ਸਟ*ਰ ਯੋਧਾ ਜ਼ਖਮੀ, ਹਸਪਤਾਲ ‘ਤੇ ਕੀਤੀ ਸੀ ਫਾਈਰਿੰਗ

Jalandhar News: ਜਲੰਧਰ ਵਿੱਚ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ...

DIG ਦੀ ਵੱਡੀ ਕਾਰਵਾਈ; SHO ਨੂੰ ਮੌਕੇ ‘ਤੇ ਕੀਤਾ Suspend, ਇਹ ਰਹੇ ਕਾਰਨ…

Amritsar News: ਪੰਜਾਬ ਪੁਲਿਸ ਵਿਚ ਧਾਕੜ ਅਫ਼ਸਰ ਵਜੋਂ ਜਾਣੇ...