spot_img
spot_img

ਚੰਨੀ ਧੜੇ ਦਾ ਬਘੇਲ ਅੱਗੇ ਸ਼ਕਤੀ ਪ੍ਰਦਰਸ਼ਨ; ਹੁਣ ਗੇਂਦ ਕਾਂਗਰਸ ਹਾਈਕਮਾਂਡ ਦੇ ਪਾਲੇ ‘ਚ !

Date:

spot_img

Chandigarh News: ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਰਾਹੀਂ ਪੰਜਾਬ ਦੀ ‘ਸੱਤਾ’ ਦੇ ‘ਘੋੜੇ’ ਉਪਰ ਸਵਾਰ ਹੋਣ ਦਾ ਖ਼ਵਾਬ ਦੇਖ ਰਹੇ ਕਾਂਗਰਸੀਆਂ ਵਿਚਕਾਰ ਚੱਲ ਰਿਹਾ ਕਾਟੋ-ਕਲੈਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। 1 ਜੁਲਾਈ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਕੀਤੇ ਪੁਨਰਗਠਨ ਤੋਂ ਬਾਅਦ ਰਾਜਾ ਵੜਿੰਗ ਨੂੰ ‘ਪ੍ਰਧਾਨਗੀ’ ਤੋਂ ਉਤਾਰਨ ਲਈ ਬਜਿੱਦ ਚੰਨੀ ਧੜੇ ਵੱਲੋਂ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ਼ ਭੁਪੇਸ਼ ਬਘੇਲ ਅੱਗੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਮੀਟਿੰਗ ਦੌਰਾਨ ਇਕੱਠੇ ਹੋਏ ਸੱਤ ਦਰਜ਼ਨ ਤੋਂ ਵੱਧ ਆਗੂਆਂ ਵੱਲੋਂ ਰਾਜਾ ਵੜਿੰਗ ਵਿਰੁਧ ਮੋਰਚਾ ਖੋਲਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ‘ਅੱਗੇ’ ਲਗਾਉਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਅਤੇ ਮੀਟਿੰਗ ਤੋਂ ਬਾਅਦ ਇਸ ਧੜੇ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਉੱਪਰ ਅਸਿੱਧੇ ਢੰਗ ਨਾਲ ਸਿਆਸੀ ਨਿਸ਼ਾਨਾ ਲਗਾਉਂਦਿਆਂ ਉਸਨੂੰ ‘ਕਮਜ਼ੋਰ’ ਪ੍ਰਧਾਨ ਐਲਾਨਿਆ ਗਿਆ।

ਇਹ ਵੀ ਪੜ੍ਹੋ 👉Bathinda ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ*ਤ*ਲ

ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ਵਿਚ ਖੁਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉੱਪ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਓਮ ਪ੍ਰਕਾਸ਼ ਸੋਨੀ, ਪ੍ਰਗਟ ਸਿੰਘ ਆਦਿ ਆਗੂਆਂ ਵੱਲੋਂ ਆਪਣੀ ਗੱਲ ਰੱਖੀ ਗਈ। ਕਰੀਬ ਦੋ ਘੰਟੇ ਦੀ ਮੈਰਾਥਾਨ ਮੀਟਿੰਗ ਦੌਰਾਨ ਚੰਨੀ ਧੜੇ ਵੱਲੋਂ ਕਾਂਗਰਸ ਹਾਈਕਮਾਂਡ ਕੋਲੋਂ ਪੰਜਾਬ ਬਾਰੇ ਲਏ ਫੈਸਲੇ ‘ਤੇ ਮੁੜ ਪੁਨਰ-ਵਿਚਾਰ ਦੀ ਮੰਗ ਕੀਤੀ ਗਈ। ਇਹ ਵੀ ਪਤਾ ਚੱਲਿਆ ਕਿ ਇੱਕ ਯੂਥ ਆਗੂ ਸਮੇਤ ਕੁਝ ਨੇਤਾਵਾਂ ਵੱਲੋਂ ਭੁਪੇਸ਼ ਬਘੇਲ ਦੁਆਰਾ ਪੰਜਾਬ ਕਾਂਗਰਸ ਪ੍ਰਧਾਨ ਨਾਂ ਬਦਲੇ ਜਾਣ ਸਬੰਧੀ ਦਿੱਤੇ ਬਿਆਨ ਨੂੰ ਧਿਆਨ ਵਿਚ ਰੱਖਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ।ਮੀਟਿੰਗ ਦੀ ਵੱਡੀ ਤੇ ਅਹਿਮ ਗੱਲ ਇਹ ਰਹੀ ਕਿ ਸਾਰਿਆਂ ਨੂੰ ਸੂਣਨ ਤੋਂ ਬਾਅਦ ਭੁਪੇਸ਼ ਬਘੇਲ ਨੈ ਸਪੱਸ਼ਟ ਕੀਤਾ ਕਿ ਉਹ ਸਾਰਿਆਂ ਦੀਆਂ ਭਾਵਨਾਵਾਂ ਤੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਦੀ ਰੀਪੋਰਟ ਹਾਈਕਮਾਂਡ ਅੱਗੇ ਰੱਖਣਗੇ ਤੇ ਅੱਗੇ ਦਾ ਫੈਸਲਾ ਉਥੋਂ ਹੀ ਲਿਆ ਜਾਵੇਗਾ।

ਇਹ ਵੀ ਪੜ੍ਹੋ 👉1,279 ਨਵੀਆਂ ਸਰਕਾਰੀ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਬਣੇਗਾ ਭਾਰਤ ਦਾ ਨੰਬਰ 1 ਸੂਬਾ: ਹਰਪਾਲ ਸਿੰਘ ਚੀਮਾ

ਜਿਕਰਯੋਗ ਹੈ ਕਿ ਮੀਟਿੰਗ ਵਿਚ ਤਿੰਨ ਸੰਸਦ ਮੈਂਬਰ ਅਤੇ 9 ਵਿਧਾਇਕਾਂ ਤੋਂ ਇਲਾਵਾ ਕਈ ਸਾਬਕਾ ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ਼ ਮੌਜੂਦ ਸਨ। ਉਧਰ, ਮੀਟਿੰਗ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾਂ ਨੇ ਚੰਨੀ ਦੀ ਹਾਜ਼ਰੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਮੰਗ ਕੀਤੀ ਕਿ, ‘‘ਪੰਜਾਬ ਕਾਂਗਰਸ ਨੁੰ ‘ਸਮਝੋਤੇ’ ਵਾਲਾ ਨਹੀਂ, ਬਲਕਿ ਠੋਕ ਕੇ ਬੋਲਣਾ ਵਾਲਾ ਪ੍ਰਧਾਨ ਚਾਹੀਦਾ ਹੈ। ” ਮਾਹੌਲ ਨੂੰ ਵੇਖਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਹਾਈਕਮਾਂਡ ਨੂੰ ਉਨ੍ਹਾਂ ਦੀ ਨਵੀਂ ਨਿਯੁਕਤੀ ਸੰਬੰਧੀ ਫੈਸਲੇ ਦੀ ਸਮੀਖਿਆ ਕਰਨੀ ਚਾਹੀਦੀ ਹੈ। ਹਾਲਾਂਕਿ, ਇਹ ਹੈਰਾਨੀ ਵਾਲੀ ਗੱਲ ਹੈ ਕਿ ਭੁਪੇਸ਼ ਬਘੇਲ ਵੱਲੋਂ ਚੰਨੀ ਧੜੇ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਤੇ ਵਾਪਸੀ ਸਮੇਂ ਉਹ ਵੜਿੰਗ ਦੀ ਹੀ ਡਿਫੈਂਡਰ ਕਾਰ ਵਿੱਚ ਹਵਾਈ ਅੱਡੇ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ 👉Sri Muktsar Sahib Police ਵੱਲੋਂ ਹੋਟਲ ‘ਤੇ ਛਾਪੇਮਾਰੀ, ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਰਦਾਫਾਸ਼

ਇਸ ਦੌਰਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਰਾਜਾ ਵੜਿੰਗ ਦੇ ਹੱਕ ਵਿਚ ਸਪੱਸ਼ਟ ਸਟੈਂਡ ਲੈਂਦਿਆਂ ਇੱਕ ਟਵੀਟ ਵੀ ਕੀਤਾ, ਜਿਸ ਵਿਚ ਉਨ੍ਹਾਂ ਆਪਣੀ ਵੜਿੰਗ ਨਾਲ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਕਿ, “ਜੰਗਲ ਵਿੱਚ ਭਾਵੇਂ ਕਿੰਨੇ ਵੀ ਗਿੱਦੜ ਅਤੇ ਹੋਰ ਜਾਨਵਰ ਹੋਣ,ਪ੍ਰੰਤੂ ਇੱਕ ਹੀ ਸ਼ੇਰ ਹੈ ਅਤੇ ਜਦੋਂ ਉਹ ਇਕੱਲਾ ਹੁੰਦਾ ਹੈ, ਤਾਂ ਵੀ ਉਹ ਪੂਰੇ ਜੰਗਲ ‘ਤੇ ਰਾਜ ਕਰਦਾ ਹੈ।” ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਰੰਧਾਵਾਂ ਦੇ ‘ਸਮਝੋਤੇ ਵਾਲੇ ਲੀਡਰ ‘ਦੇ ਬਿਆਨ ਉੱਪਰ ਪ੍ਰਤੀਕ੍ਰਮ ਦਿੰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੁਖਜਿੰਦਰ ਸਿੰਘ ਰੰਧਾਵਾ ਜੀ ਉਨ੍ਹਾਂ ਦੇ ਨਾਲ ਤਾਲਮੇਲ ਕਰਕੇ ਚੱਲਦੇ ਰਹੇ ਹਨ ਤੇ ਜੇਕਰ ਸਾਡੇ ਵਿੱਚੋਂ ਕਿਸੇ ਨੇ ਸਮਝੌਤਾ ਕੀਤਾ ਹੁੰਦਾ, ਤਾਂ ਅਸੀਂ ਇੰਨੇ ਲੰਬੇ ਸਮੇਂ ਤੱਕ ਇਕੱਠੇ ਨਹੀਂ ਰਹਿ ਸਕਦੇ ਸੀ।” ਇਸਦੇ ਨਾਲ ਹੀ ਉਨ੍ਹਾਂ ਇਸ਼ਾਰਿਆਂ ਵਿਚ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ, ‘‘ਕਈ ਵਾਰ ਪਾਰਟੀ ਦੇ ਅੰਦਰ ਕੋਈ ‘ਸਲੀਪਰ ਸੈੱਲ’ ਜਾਂ ਸਮਝੌਤਾ ਕਰਨ ਵਾਲਾ ਆਗੂ ਹੁੰਦਾ ਵੀ ਹੋਣਾ, ਤੇ ਕਈਆਂ ਉੱਪਰ ਭਾਜਪਾ ਆਗੂਆਂ ਨਾਲ ਉੱਤਰ ਪ੍ਰਦੇਸ਼ ਦੇ ਆਗੂਆਂ ਰਾਹੀਂ ਮਿਲਣ ਦਾ ਦੋਸ਼ ਹੈ, ਅਤੇ ਕਈਆਂ ‘ਤੇ ‘ਝਾੜੂ’ (ਆਮ ਆਦਮੀ ਪਾਰਟੀ) ਦੇ ਆਗੂਆਂ ਨੂੰ ਮਿਲਣ ਦਾ ਦੋਸ਼ ਹੈ।”

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

खेल नीति और खिलाड़ियों की मेहनत से खेलों में देश का अग्रणी राज्य बना हरियाणा – खेल मंत्री गौरव गौतम

👉अंडर-23 सीनियर राष्ट्रीय कुश्ती चैंपियनशिप से निकलेंगे भविष्य के...

मुख्यमंत्री ने संशोधित ‘ट्रैक एंड ट्रेस’ प्रणाली और ‘ऑनलाइन आबकारी सेवाओं’ का किया शुभारंभ

👉विज़न -2047 , सीएम-अनाउंसमेंट तथा संकल्प-पत्र की घोषणाओं की...