Punjab News: Rain News; ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਸਮੇਤ ਊੱਤਰੀ ਭਾਰਤ ਵਿਚ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਪੈਦਾ ਹੋ ਗਈ ਹੈ। ਮੌਸਮ ਵਿਗਿਆਨੀਆਂ ਵੱਲੋਂ ਜਾਰੀ ਕੀਤੇ ਬੁਲੇਟਨ ਮੁਤਾਬਕ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਵਿਚ ਮੌਸਮ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਅਤੇ ਮੋਹਾਲੀ ਵਿਚ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਕਈ ਥਾਂ ਭਾਰੀ ਮੀਂਹ ਆਉਣ ਦੀ ਸੰਭਾਵਨਾ ਦੱਸੀ ਹੈ।
ਇਹ ਵੀ ਪੜ੍ਹੋ 👉Bathinda ‘ਚ ਬਿਜਲੀ ਸਪਲਾਈ ਬਹਾਲ ਕਰਨ ਲਈ ਖੰਭੇ ‘ਤੇ ਚੜੇ ਲਾਈਨਮੈਂਨ ਨੂੰ ਲੱਗਿਆ ਕਰੰਟ
ਮੌਸਮ ਮਾਹਰਾਂ ਮੁਤਾਬਕ 18 ਨੂੰ ਪੰਜਾਬ ਦੇ ਕੁੱਝ ਹਿੱਸਿਆ ਅਤੇ 19 ਤੋਂ 22 ਜੁਲਾਈ ਤੱਕ ਸਾਰੇ ਹੀ ਇਲਾਕੇ ਵਿਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਇਸ ਸਬੰਧ ਵਿਚ ਮੌਸਮ ਵਿਭਾਗ ਵੱਲੋਂ ਕਈ ਥਾਂ ਸੰਤਰੀ ਤੇ ਲਾਲ ਅਲਰਟ ਵੀ ਜਾਰੀ ਕੀਤਾ ਹੈ। ਦਸਣਾ ਬਣਦਾ ਹੈ ਕਿ ਭਿਆਨਕ ਹੁੰਦੀ ਜਾ ਰਹੀ ਗਰਮੀ ਕਾਰਨ ਪੰਜਾਬ ਵਿਚ ਬਿਜਲੀ ਦੀ ਮੰਗ ਵੀ 17 ਹਜ਼ਾਰ ਮੈਗਾਵਾਟ ਤੋਂ ਟੱਪ ਚੁੱਕੀ ਹੈ।
ਇਹ ਵੀ ਪੜ੍ਹੋ 👉PM Modi ਦੀ ਫੇਰੀ ਤੋਂ ਬਾਅਦ Punjab BJP ਵਿੱਚ ਵੱਡਾ ਫੇਰਬਦਲ; ਦਰਜ਼ਨ ਤੋਂ ਵੱਧ ਜ਼ਿਲਿਆਂ ਦੇ ਪ੍ਰਧਾਨ ਬਦਲੇ
ਇਸਦੇ ਨਾਲ ਹੀ ਝੋਨੇ ਦੀਆਂ ਫ਼ਸਲਾਂ ਵੀ ਲਗਾਤਾਰ ਪਾਣੀ ਖੁਣੋਂ ਸੁੱਕਦੀਆਂ ਜਾ ਰਹੀਆਂ ਸਨ ਤੇ ਇਹ ਭਿਆਨਕ ਗਰਮੀ ਬਜੁਰਗਾਂ ਤੇ ਬੱਚਿਆਂ ਲਈ ਜਿਆਦਾ ਖ਼ਤਰਨਾਕ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ। ਉਂਝ ਇਸ ਗਰਮੀ ਨੇ ਪੂਰਾ ਜਨ-ਜੀਵਨ ਵੀ ਅਸਤ ਵਿਅਸਤ ਕਰ ਰੱਖਿਆ ਹੈ। ਅਜਿਹੇ ਹਾਲਾਤ ਵਿਚ ਗਰਮੀ ਤੋਂ ਰਾਹਤ ਲਈ ਲੋਕਾਂ ਵੱਲੋਂ ਲਗਾਤਾਰ ਮੀਂਹ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





