Punjab News: ਬੇਅਦਬੀ ਸਮੇਤ ਹੋਰਨਾਂ ਮਾਮਲਿਆਂ ਵਿਚ ਪਿਛਲੇ ਇੱਕ ਦਹਾਕੇ ਤੋਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ(ਬਾਦਲ) ‘ਤੇ ਹੁਣ ਆਮ ਆਦਮੀ ਪਾਰਟੀ ਨੇ ਤੰਜ਼ ਕਸਿਆ ਹੈ। ਆਪ ਦੇ ਮੁੱਖ ਬੁਲਾਰੇ ਅਤੇ ਮੀਡੀਆ ਇੰਚਾਰਜ਼ ਬਲਤੇਜ਼ ਸਿੰਘ ਪੰਨੂ ਨੇ ਇਸ ਸਬੰਧ ਵਿਚ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਹੈ।
ਇਹ ਵੀ ਪੜ੍ਹੋ 👉ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ; ਚੰਡੀਗੜ੍ਹ ਤੇ ਮੋਹਾਲੀ ਵਿਚ ਮੀਂਹ ਪੈਣਾ ਸ਼ੁਰੂ
ਉਨ੍ਹਾਂ ਲਿਖਿਆ ਹੈ ਕਿ, ‘‘ਅੱਜ ਅਕਾਲੀ ਦਲ ਬੇਅਦਬੀ ਨੇ ਆਪਣਾ “ਧਰਮ ਯੁੱਧ ਮੋਰਚਾ” ਕਿੱਥੋਂ ਸ਼ੁਰੂ ਕਰਨਾ ਹੈ ਕਿਸੇ ਕੋਲ ਕੋਈ ਜਾਣਕਾਰੀ ਹੈ? ਬੀਤੇ ਮਹੀਨੇ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਵਿਚ ਇਹ ਐਲਾਨ ਕੀਤਾ ਸੀ ਕਿ ਉਹ 19 ਜੁਲਾਈ ਤੋਂ ਸ੍ਰੀ ਧਰਮ ਯੁੱਧ ਮੋਰਚਾ ਸ਼ੁਰੂ ਕਰ ਰਹੇ ਹਨ!ਬੇਅਦਬੀ ਦਲ ਇਹ ਮੋਰਚਾ AI ਨਾਲ ਹੀ ਸ਼ੁਰੂ ਕਰ ਲਵੇ ਤੇ AI ਵੀਡੀਓ ਆਪਣੇ ਪੇਜਾਂ ਤੇ ਪਾ ਲਵੇ, ਭਰਦਾਨ ਜੀ ਨੇ ਤਾਂ ਇਹਦੇ ਨਾਲ ਹੀ ਖੁਸ਼ ਹੋ ਜਾਣਾ!”
ਇਹ ਵੀ ਪੜ੍ਹੋ 👉PM Modi ਦੀ ਫੇਰੀ ਤੋਂ ਬਾਅਦ Punjab BJP ਵਿੱਚ ਵੱਡਾ ਫੇਰਬਦਲ; ਦਰਜ਼ਨ ਤੋਂ ਵੱਧ ਜ਼ਿਲਿਆਂ ਦੇ ਪ੍ਰਧਾਨ ਬਦਲੇ
ਦਸਣਾ ਬਣਦਾ ਹੈ ਕਿ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਆਸੀ ਤੇ ਧਾਰਮਿਕ ਤੌਰ ‘ਤੇ ਘੇਰਨ ਲਈ ਇਹ ਐਲਾਨ ਕੀਤਾ ਸੀ ਪ੍ਰੰਤੂ ਅੱਜ 19 ਜੁਲਾਈ ਦਾ ਸਮਾਂ ਆ ਜਾਣ ਦੇ ਬਾਵਜੂਦ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਟਾਲਾ ਵੱਟ ਲਿਆ ਲੱਗਦਾ ਹੈ, ਜਿਸ ਕਾਰਨ ਆਪ ਨੇ ਹੁਣ ਅਕਾਲੀਆਂ ‘ਤੇ ਤੰਜ਼ ਕਸਣੇ ਸ਼ੁਰੂ ਕਰ ਦਿੱਤੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





