Bathinda News: ਬਠਿੰਡਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੌਰ ਗਰੁੱਪ ਨੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੇਟੀ ਨਾਲ ਉਹਨਾਂ ਦੇ ਦਫ਼ਤਰ ਚੰਡੀਗੜ੍ਹ ਵਿਖੇ ਰਸਮੀ ਮੁਲਾਕਾਤ ਕੀਤੀ। ਇਸ ਪ੍ਰਤੀਨਿਧੀ ਮੰਡਲ ਦੀ ਅਗਵਾਈ ਦੀਪਕ ਸਿੰਗਲਾ, ਜ਼ੀਰਕਪੁਰਨੇ ਕੀਤੀ, ਜਿਸ ਵਿੱਚ ਸੁਰੇਸ਼ ਗੋੜ , ਪ੍ਰੇਮ ਗਰਗ , ਤੇ ਦੋਸਤ ਵੈਲਫੇਅਰ ਸੋਸਾਇਟੀ (ਰਜ਼ਿ.) ਬਠਿੰਡਾ ਦੇ ਪ੍ਰਧਾਨਰਮੇਸ਼ ਗਰਗ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।ਇਸ ਮੌਕੇ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸ਼ੇਟੀ ਨੇ ਕਿਹਾ ਕਿ ਰਾਜ ਵਿੱਚ ਜੇਕਰ ਕਿਸੇ ਕਿਸਮ ਦੇ ਮਨੁੱਖੀ ਅਧਿਕਾਰਾਂ ਦਾ ਹੱਨਨ ਹੁੰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਦਫ਼ਤਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਜਾਵੇ, ਕਮਿਸ਼ਨ ਇਸ ਸੰਬੰਧੀ ਬਣਦੀ ਯੋਗ-ਕਾਨੂੰਨੀ ਕਾਰਵਾਈ ਲਈ ਵਚਨਬੱਧ ਹੈ ਤੇ ਉਹ ਪਹਿਲ ਦੇ ਆਧਾਰ ਤੇ ਉਸ ਬਾਰੇ ਤੁਰੰਤ ਕਾਨੂੰਨੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ Neet Paper Leak Case; ਸੰਸਦ ‘ਚ ਅੱਜ ਪੇਸ਼ ਹੋਵੇਗਾ ਸੋਧ ਬਿੱਲ, 6 ਘੰਟੇ ਹੋਵੇਗੀ ਚਰਚਾ
ਉਹਨਾਂ ਰਾਜ ਦੇ ਵਾਸੀਆਂ ਨੂੰ ਆਪਣੇ ਮਨੁੱਖੀ ਅਧਿਕਾਰ ਪ੍ਰਤੀ ਸੁਚੇਤ ਤੇ ਜਾਗਰੂਕ ਰਹਿਣ ਅਪੀਲ ਕੀਤੀ। ਪ੍ਰਤੀਨਿਧੀ ਮੰਡਲ ਵੱਲੋਂ ਦੀਪਕ ਸਿੰਗਲਾਂ ਨੇ ਸਕੂਲੀ ਬੱਸਾਂ ਦੇ ਮਾੜੇ ਪ੍ਰਬੰਧਨ, ਬਾਲ ਮਜ਼ਦੂਰੀ ਅਤੇ ਬੱਚਿਆਂ ਦੇ ਹੁੰਦੇ ਜਿਸਮੀ ਸ਼ੋਸ਼ਣ ਦੀ ਗੱਲ ਰੱਖੀ। ਜਿਸ ਸੰਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਦਿੱਤੇ ਗਏ। ਇਸ ਮੌਕੇ ਸੁਰੇਸ਼ ਗੋੜ ਨੇ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਹੋਰ ਬਣਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ।ਰਮੇਸ਼ ਗਰਗ ਨੇ ਨੌਜਵਾਨ ਵਰਗ, ਵਿਦਿਆਰਥੀਆਂ ਅਤੇ ਲੜਕਿਆਂ ਨੂੰ ਆਪਣੇ ਹੱਕਾਂ ਅਤੇ ਕਰਤੱਵਾਂ ਪ੍ਰਤੀ ਕਾਰਜਸ਼ੀਲ ਰਹਿਣ ਦੀ ਗੱਲ ਆਖੀ। ਉਹਨਾਂ ਕਿਹਾ ਕਿ ਮਨੁੱਖੀ ਸਨਮਾਨ, ਸਮਾਨਤਾ ਅਤੇ ਆਜ਼ਾਦੀ ਹਰ ਨਾਗਰਿਕ ਦਾ ਬਣਦਾ ਅਧਿਕਾਰ ਹੈ, ਜਿਸ ਦੀ ਰਾਖੀ ਲਈ ਸਾਨੂੰ ਸਾਰਿਆਂ ਨੂੰ ਕਾਰਜਸ਼ੀਨ ਰਹਿਣਾ ਚਾਹੀਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






