spot_img
spot_img

Bathinda ਜ਼ਿਲ੍ਹਾ ਪ੍ਰੀਸ਼ਦ ਦੀ ਚੋਣ; ਅਕਾਲੀ ਦਲ ਦੇ ਸਵਰਨ ਸਿੰਘ ਪੂਹਲੀ ਬਣੇ ਚੇਅਰਮੈਨ

Date:

spot_img

👉ਸਵਰਨ ਸਿੰਘ ਪੂਹਲੀ ਬਣੇ ਚੇਅਰਮੈਨ ਤੇ ਜਸਕਰਨ ਕੌਰ ਉਪ ਚੇਅਰਮੈਨ
Bathinda News: ਪਿਛਲੇ ਕਈ ਮਹੀਨਿਆਂ ਤੋਂ ਲਮਕ ਰਹੀ ਬਠਿੰਡਾ ਜਿਲਾ ਪ੍ਰੀਸ਼ਦ ਦੀ ਚੋਣ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਦਾ ਝੰਡਾ ਲਹਿਰਾਉਣ ਵਿੱਚ ਕਾਮਯਾਬ ਰਿਹਾ। ਹਾਈਕੋਰਟ ਦੇ ਆਬਜਰਵਰਾਂ ਦੀ ਨਿਗਰਾਨੀ ਹੇਠ ਹੋਈ ਇਸ ਚੋਣ ਵਿੱਚ ਜ਼ਿਲ੍ਹਾ ਪਰਿਸ਼ਦ ਜੋਨ ਪੂਹਲੀ ਤੋਂ ਸਵਰਨ ਸਿੰਘ ਪੂਹਲੀ ਚੇਅਰਮੈਨ ਅਤੇ ਜੋਨ ਬੱਲੂਆਣਾ ਤੋਂ ਜਸਕਰਨ ਕੌਰ ਉਪ ਚੇਅਰਮੈਨ ਬਣਨ ਵਿੱਚ ਸਫਲ ਰਹੇ। ਦੱਸਣਾ ਬਣਦਾ ਹੈ ਕਿ 14 ਦਸੰਬਰ 2025 ਨੂੰ ਜ਼ਿਲਾ ਪਰਿਸ਼ਦ ਦੇ ਮੈਂਬਰਾਂ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 13 ਅਤੇ ਆਮ ਆਦਮੀ ਪਾਰਟੀ ਨੂੰ ਚਾਰ ਜੋਨਾਂ ਵਿੱਚ ਜਿੱਤਣ ਹਾਸਲ ਹੋਈ ਸੀ। ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੀਆਂ ਅੱਠ ਬਲਾਕ ਸੰਮਤੀਆਂ ਵਿੱਚੋਂ ਪੰਜ ਦੇ ਚੇਅਰਮੈਨ ਵੀ ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਗਏ ਸਨ।ਅੰਕੜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਕੋਲ ਵੱਡਾ ਬਹੁਮਤ ਹਾਸਿਲ ਸੀ ਜਿਸ ਦੇ ਚਲਦੇ ਪਹਿਲਾਂ ਹੀ ਉਹਨਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਸੀ।

ਇਹ ਵੀ ਪੜ੍ਹੋ  Punjab Congress ਦਾ ਕਾਟੋ-ਕਲੈਸ਼; ਭੁਪੇਸ਼ ਬਘੇਲ ਭਲਕ ਤੋਂ ਮੁੜ ਪੰਜਾਬ ਦੌਰੇ ‘ਤੇ

ਇਸ ਚੋਣ ਨੂੰ ਲੈ ਕੇ ਅਕਾਲੀ ਦਲ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਜਿਲਾ ਜਥੇਦਾਰ ਜਗਸੀਰ ਸਿੰਘ ਕਲਿਆਣ, ਸੂਬਾ ਆਗੂ ਬਲਕਾਰ ਸਿੰਘ ਬਰਾੜ ਅਤੇ ਵੱਖ-ਵੱਖ ਹਲਕਿਆਂ ਦੇ ਇੰਚਾਰਜ ਅਤੇ ਹੋਰ ਸੀਨੀਅਰ ਲੀਡਰਸ਼ਿਪ ਵੀ ਇਸ ਮੌਕੇ ਜ਼ਿਲ੍ਹਾ ਪਰਿਸ਼ਦ ਵਿੱਚ ਮੌਜੂਦ ਰਹੀ। ਅੱਜ ਹੋਈ ਇਸ ਚੋਣ ਦੀ ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਚਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਤਿੰਨ ਬਲਾਕ ਸੰਮਤੀਆਂ ਦੇ ਚੇਅਰਮੈਨ ਹਾਜ਼ਰ ਨਹੀਂ ਹੋਏ, ਜਿਸ ਕਾਰਨ ਅਕਾਲੀ ਦਲ ਨੇ ਸੌਖਿਆਂ ਹੀ ਚੋਣ ਜਿੱਤ ਲਈ।ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜਿਲਾ ਜਥੇਦਾਰ ਜਗਸੀਰ ਸਿੰਘ ਕਲਿਆਣ, ਸੂਬਾ ਆਗੂ ਬਲਕਾਰ ਸਿੰਘ ਗੋਨੇਆਣਾ, ਤਜਿੰਦਰ ਸਿੰਘ ਮਿੱਡੂ ਖੇੜਾ, ਜਿਲਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਬਠਿੰਡਾ ਸ਼ਹਿਰੀ, ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ, ਓਐਸਡੀ ਗੁਰਚਰਨ ਸਿੰਘ, ਦਲਜੀਤ ਸਿੰਘ ਗੁਰੂ, ਡਾਕਟਰ ਓਮ ਪ੍ਰਕਾਸ਼ ਸ਼ਰਮਾ ਗੁਰਦੌਰ ਸਿੰਘ ਸੰਧੂ, ਸੁਖਵੀਰ ਸਿੰਘ ਜੱਸੀ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सीवरेज और मैनहोल सुरक्षा में लापरवाही पर कैबिनेट मंत्री रणबीर गंगवा सख्त

👉सुरक्षा नियम तोड़ने वाले अधिकारियों की होगी जवाबदेही, पूरे...

DAV College Bathinda ਦੇ B.Com ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ

Bathinda News: DAV College Bathinda ਦੇ ਬੀ.ਕਾਮ (ਸਮੈਸਟਰ ਪੰਜਵਾਂ)...