👉ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਫ਼ਰੀਦਕੋਟ ਵਿੱਚ ਵਿਮੁਕਤ ਜਾਤੀ ਸਮਾਜ ਸੰਮੇਲਨ ਵਿੱਚ ਹਰਿਆਣਾ ਤੇ ਪੰਜਾਬ ਦੀਆਂ ਨੀਤੀਆਂ ਦੀ ਤੁਲਨਾ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਿਆ
👉ਪੰਜਾਬ ਸਰਕਾਰ ਖ਼ਤਮ ਕਰ ਰਹੀ ਵਾਂਝੇ ਭਾਈਚਾਰੇ ਦਾ ਰਾਖਵਾਂਕਰਨ, ਹਰਿਆਣਾ ਵਿੱਚ ਸਰਕਾਰ ਬਣਦਿਆਂ ਹੀ ਦਿੱਤਾ 10 ਫ਼ੀਸਦੀ ਕੋਟਾ
Faridkot News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਰ੍ਹਿਆਂ ਤੋਂ ਇਨਸਾਫ਼ ਅਤੇ ਸਨਮਾਨ ਦੀ ਉਡੀਕ ਕਰ ਰਹੇ ਡੀ.ਐੱਸ.ਸੀ. ਸਮਾਜ ਨੂੰ ਜਿੱਥੇ ਹਰਿਆਣਾ ਵਿੱਚ ਮੌਜੂਦਾ ਸਰਕਾਰ ਨੇ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ 10 ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਲਿਆ, ਉੱਥੇ ਹੀ ਪੰਜਾਬ ਵਿੱਚ ਡੀ.ਐੱਸ.ਸੀ. ਸਮਾਜ ਦੇ ਰਾਖਵਾਂਕਰਨ ਦਾ ਕੋਟਾ ਖ਼ਤਮ ਕੀਤਾ ਜਾ ਰਿਹਾ ਹੈ। ਨੌਕਰੀ ਵਿੱਚ ਸਿਲੈਕਸ਼ਨ ਅਤੇ ਮੈਡੀਕਲ ਟੈਸਟ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਡੀ.ਐੱਸ.ਸੀ. ਸਮਾਜ ਦੇ ਨੌਜਵਾਨਾਂ ਨੂੰ ਜੁਆਇਨਿੰਗ ਸਮੇਂ ਘਰ ਭੇਜਣ ਦਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਕਾਰਗੁਜ਼ਾਰੀਆਂ ਨੂੰ ਵੇਖਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਕਰਾਰਾ ਜਵਾਬ ਦੇਣਗੇ। ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਡੀ.ਐੱਸ.ਸੀ. ਭਾਈਚਾਰੇ ਨੂੰ ਰਾਖਵਾਂਕਰਨ ਦਾ ਲਾਭ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ 👉Haryana ਨੇ ਮਜ਼ਬੂਤ ਇੱਛਾ ਸ਼ਕਤੀ ਨਾਲ ਨਸ਼ੇ ਦੀ ਵਰਤੋਂ ‘ਤੇ ਲਗਾਈ ਲਗਾਮ, ਜਦੋਂ ਕਿ ਪੰਜਾਬ ਵਿੱਚ ਨਸ਼ੇ ਦੀ ਖਪਤ ਵਧੀ: ਨਾਇਬ ਸਿੰਘ ਸੈਣੀ
ਇਹ ਗੱਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪੰਜਾਬ ਦੇ ਫ਼ਰੀਦਕੋਟ ਵਿੱਚ ਆਯੋਜਿਤ ਵਿਮੁਕਤ ਜਾਤੀ ਸਮਾਜ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਹਰਿਆਣਾ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਅੰਕੜਿਆਂ ਸਮੇਤ ਤੁਲਨਾ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਆਮ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਹੋਈ ਅਣਦੇਖੀ ਨੂੰ ਦੂਰ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਵੀ ਹਰਿਆਣਾ ਵਰਗੀਆਂ ਨੀਤੀਆਂ ਦਾ ਲਾਭ ਮਿਲ ਸਕੇ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਮੌਜੂਦਾ ਸਰਕਾਰ ਬਣਦਿਆਂ ਹੀ ਅਸੀਂ ਡੀ.ਐੱਸ.ਸੀ. ਸਮਾਜ ਲਈ 10 ਫ਼ੀਸਦੀ ਰਾਖਵਾਂਕਰਨ ਦਾ ਕੋਟਾ ਦਿੱਤਾ ਅਤੇ ਇਸ ਤੋਂ ਬਾਅਦ 5600 ਪੁਲਿਸ ਕਰਮੀਆਂ ਦੀ ਭਰਤੀ ਵਿੱਚ ਡੀ.ਐੱਸ.ਸੀ. ਸਮਾਜ ਦੇ 604 ਬੱਚਿਆਂ ਨੂੰ ਬਿਨਾਂ ਸਿਫ਼ਾਰਸ਼ ਅਤੇ ਬਿਨਾਂ ਪੈਸੇ ਨੌਕਰੀਆਂ ਦਿੱਤੀਆਂ। ਇਸੇ ਤਰ੍ਹਾਂ ਹਰਿਆਣਾ ਵਿੱਚ ਹਾਲ ਹੀ ਵਿੱਚ ਗਰੁੱਪ-ਡੀ ਦੇ 3200 ਬੱਚੇ ਭਰਤੀ ਕੀਤੇ ਗਏ ਜਿਨ੍ਹਾਂ ਵਿੱਚੋਂ ਡੀ.ਐੱਸ.ਸੀ. ਸਮਾਜ ਦੇ 334 ਗ਼ਰੀਬ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਹਨ। ਦੂਜੇ ਪਾਸੇ ਪੰਜਾਬ ਵਿੱਚ ਭਰਤੀ ਤੋਂ ਬਾਅਦ ਵੀ ਵਾਂਝੇ ਭਾਈਚਾਰੇ ਦੇ ਬੱਚਿਆਂ ਨੂੰ ਜੁਆਇਨਿੰਗ ਨਹੀਂ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ 👉Haryana के खिलाड़ियों ने देश का बढ़ाया गौरव- मुख्यमंत्री
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਐਕਸਾਈਜ਼ ਇੰਸਪੈਕਟਰ ਦੀ ਭਰਤੀ ਦੌਰਾਨ ਆਪਣੇ ਆਪ ਨੂੰ ਆਮ ਆਦਮੀ ਅਤੇ ਈਮਾਨਦਾਰ ਸਰਕਾਰ ਕਹਿਣ ਵਾਲਿਆਂ ਦਾ ਸੱਚ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਜਨਤਾ ਸਾਹਮਣੇ ਖੁੱਲ੍ਹ ਗਿਆ ਹੈ। ਇਸ ਭਰਤੀ ਵਿੱਚ ਹੋਈ ਧਾਂਦਲੀ ਨੇ ਮਾਨ ਸਰਕਾਰ ਦੀ ਈਮਾਨਦਾਰੀ ਦਾ ਚੋਲਾ ਸਭ ਦੇ ਸਾਹਮਣੇ ਉਤਾਰ ਦਿੱਤਾ ਹੈ। ਇਸ ਭਰਤੀ ਵਿੱਚ ਆਪਣਾ ਨਾਂ ਦੇ ਨਾਲ ਸਟੇਟ ਬੈਂਕ ਆਫ਼ ਇੰਡੀਆ, ਡੀ.ਆਈ.ਪੀ.ਐੱਸ. ਅਤੇ ‘ਇੱਕ ਦਿਨ ਕਰਮਾਂ ਵਾਲਾ’ ਆਦਿ ਲਿਖਣ ਵਾਲੇ ਬੱਚਿਆਂ ਦੀ ਚੋਣ ਕੀਤੀ ਗਈ ਹੈ। ਇਸ ਨਤੀਜੇ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਟੇਅ ਲਾ ਦਿੱਤਾ ਹੈ। ਪੰਜਾਬ ਵਿੱਚ ਇਸ ਤਰ੍ਹਾਂ ਨੌਕਰੀਆਂ ਵਿਕ ਰਹੀਆਂ ਹਨ ਜੋ ਪੰਜਾਬ ਦੇ ਨੌਜਵਾਨਾਂ ਨਾਲ ਸਰਾਸਰ ਧੋਖਾ ਹੈ।ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਅਕਸਰ ਪੰਜਾਬ ਦੇ ਲੋਕ ਉਨ੍ਹਾਂ ਕੋਲ ਚੰਡੀਗੜ੍ਹ ਆ ਕੇ ਕਹਿੰਦੇ ਹਨ ਕਿ ਜੋ ਸੁਧਾਰ ਭਾਜਪਾ ਸਰਕਾਰ ਨੇ ਹਰਿਆਣਾ ਵਿੱਚ ਲਾਗੂ ਕੀਤੇ ਹਨ, ਉਨ੍ਹਾਂ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ, ਇਸ ਲਈ ਪੰਜਾਬ ਦੀ ਜਨਤਾ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਵੋਟ ਦੇਣ ਲਈ ਤਿਆਰ ਹੈ। ਪੰਜਾਬ ਵਿੱਚ ਸਰਕਾਰ ਅਤੇ ਮੁੱਖ ਮੰਤਰੀ ਸਿਰਫ਼ ਚੁਟਕਲੇ ਅਤੇ ਗੱਲਾਂ ਕਰਕੇ ਮਨ ਪਰਚਾ ਰਹੇ ਹਨ ਪਰ ਅਸਲ ਵਿੱਚ ਸਰਕਾਰ ਦਾ ਕੰਮ ਚੁਟਕਲੇ ਸੁਣਾਉਣਾ ਨਹੀਂ ਸਗੋਂ ਜਨਤਾ ਦੇ ਹਿੱਤ ਵਿੱਚ ਕੰਮ ਕਰਨਾ ਹੁੰਦਾ ਹੈ ਜਿਸ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਹਰਿਆਣਾ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ 217 ਐਲਾਨ ਕੀਤੇ ਸਨ ਜਿਨ੍ਹਾਂ ਵਿੱਚੋਂ 70 ਐਲਾਨ ਡੇਢ ਸਾਲ ਦੇ ਕਾਰਜਕਾਲ ਵਿੱਚ ਪੂਰੇ ਕੀਤੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕੀਤੇ 57 ਵਿੱਚੋਂ ਕਿੰਨੇ ਵਾਦੇ ਪੂਰੇ ਕੀਤੇ ਹਨ। ਉਨ੍ਹਾਂ ਪ੍ਰੋਗਰਾਮ ਵਿੱਚ ਮੌਜੂਦ ਮਹਿਲਾਵਾਂ ਨੂੰ ਦੱਸਿਆ ਕਿ ਅਸੀਂ ਹਰਿਆਣਾ ਵਿੱਚ ਮਾਵਾਂ-ਭੈਣਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੀ ਆਰਥਿਕ ਸਹਾਇਤਾ ਦੇਣ ਦਾ ਵਾਦਾ ਕੀਤਾ ਸੀ ਜਿਸ ਲਈ ਸਰਕਾਰ ਦੇ ਪਹਿਲੇ ਹੀ ਬਜਟ ਵਿੱਚ 5000 ਕਰੋੜ ਰੁਪਏ ਦਾ ਅਤੇ ਦੂਜੇ ਬਜਟ ਵਿੱਚ 6500 ਕਰੋੜ ਰੁਪਏ ਦਾ ਪ੍ਰਬੰਧ ਕਰਕੇ ਆਪਣਾ ਵਾਦਾ ਨਿਭਾਇਆ। ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਵਿੱਚ ਭੈਣਾਂ ਦੇ ਖਾਤਿਆਂ ਵਿੱਚ 1650 ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਜਦੋਂ ਕਿ ਪੰਜਾਬ ਵਿੱਚ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਦਾ ਕੀਤਾ ਗਿਆ ਸੀ ਪਰ ਅੱਜ ਪੰਜ ਸਾਲ ਬਾਅਦ ਦੁਬਾਰਾ ਚੋਣਾਂ ਹੋਣ ਵਿੱਚ ਕੇਵਲ ਚਾਰ ਮਹੀਨੇ ਬਚੇ ਹਨ ਅਤੇ ਅਜੇ ਵੀ ਪੰਜਾਬ ਦੀਆਂ ਭੈਣਾਂ-ਮਾਵਾਂ ਨੂੰ ਇਹ ਲਾਭ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ 👉महेंद्रगढ़ को मिली 4 नई एएलएस एंबुलेंस की सौगात, अब रास्ते में ही मिलेगा आईसीयू जैसा उपचार- मंत्री आरती सिंह राव
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗ਼ਰੀਬ ਲੋਕਾਂ ਦੇ ਇਲਾਜ ਲਈ ਆਯੁਸ਼ਮਾਨ ਯੋਜਨਾ ਲਾਗੂ ਕੀਤੀ, ਹਰਿਆਣਾ ਨੇ ਆਯੁਸ਼ਮਾਨ ਯੋਜਨਾ ਦੇ ਨਾਲ ਚਿਰਾਯੂ ਯੋਜਨਾ ਤਹਿਤ ਇਸ ਦਾ ਘੇਰਾ ਵਧਾਇਆ ਅਤੇ 1.5 ਕਰੋੜ ਲੋਕਾਂ ਨੂੰ ਯੋਜਨਾ ਵਿੱਚ ਸ਼ਾਮਲ ਕੀਤਾ। ਪਿਛਲੇ ਕੁਝ ਸਮੇਂ ਵਿੱਚ ਹਰਿਆਣਾ ਦੇ 40 ਲੱਖ ਲੋਕਾਂ ਦਾ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਇਆ ਗਿਆ ਹੈ ਜਿਸ ਉੱਤੇ ਸਰਕਾਰ ਨੇ 4000 ਕਰੋੜ ਰੁਪਏ ਖ਼ਰਚ ਕੀਤੇ ਹਨ। ਹੁਣ ਗ਼ਰੀਬ ਪਰਿਵਾਰਾਂ ਨੂੰ ਇਲਾਜ ਲਈ ਜ਼ਮੀਨ ਜਾਂ ਗਹਿਣੇ ਨਹੀਂ ਵੇਚਣੇ ਪੈਂਦੇ, ਇਲਾਜ ਦੇ ਖ਼ਰਚ ਦੀ ਚਿੰਤਾ ਪਰਿਵਾਰ ਨਹੀਂ, ਸਰਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਹਿਲ ਉੱਤੇ ਹਰਿਆਣਾ ਵਿੱਚ 70 ਸਾਲ ਤੋਂ ਵੱਧ ਦੇ ਸਾਰੇ ਬਜ਼ੁਰਗਾਂ ਦਾ ਇਲਾਜ ਵੀ ਸਰਕਾਰ ਦੇ ਖ਼ਰਚੇ ਉੱਤੇ ਹੋ ਰਿਹਾ ਹੈ ਜਿਸ ਉੱਤੇ 8 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਡੀ.ਐੱਸ.ਸੀ. ਅਤੇ ਡੀ.ਐੱਨ.ਟੀ. ਸਮਾਜ ਦੇ ਲੱਖਾਂ ਲੋਕਾਂ ਨੂੰ ਭਾਜਪਾ ਸਰਕਾਰ ਨੇ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਆਪਣਾ ਮਕਾਨ ਅਤੇ ਪਲਾਟ ਦੇਣ ਦਾ ਕੰਮ ਕੀਤਾ ਹੈ। ਹਰਿਆਣਾ ਵਿੱਚ ਰਾਜ ਸਰਕਾਰ ਵੱਲੋਂ ਪਿਛਲੇ 12 ਸਾਲਾਂ ਵਿੱਚ ਗ਼ਰੀਬ ਪਰਿਵਾਰਾਂ ਨੂੰ 1.60 ਲੱਖ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਹਨ। ਇਸ ਸਰਕਾਰ ਵੱਲੋਂ ਡੀ.ਐੱਸ.ਸੀ. ਸਮਾਜ ਦੇ ਗ਼ਰੀਬ ਪਰਿਵਾਰਾਂ ਨੂੰ ਮਕਾਨ ਦੇਣ ਲਈ 3 ਪ੍ਰੋਗਰਾਮ ਸੋਨੀਪਤ, ਜੀਂਦ ਅਤੇ ਗੁਰੂਗ੍ਰਾਮ ਵਿੱਚ ਕੀਤੇ ਜਾ ਚੁੱਕੇ ਹਨ, ਚੌਥਾ ਪ੍ਰੋਗਰਾਮ ਜਲਦੀ ਹੀ ਫ਼ਰੀਦਾਬਾਦ ਵਿੱਚ ਕੀਤਾ ਜਾਵੇਗਾ ਜਿਸ ਵਿੱਚ 4000 ਪਰਿਵਾਰਾਂ ਨੂੰ ਫਲੈਟ ਦੀਆਂ ਚਾਬੀਆਂ ਸੌਂਪੀਆਂ ਜਾਣਗੀਆਂ।
ਇਹ ਵੀ ਪੜ੍ਹੋ 👉Haryana के खिलाड़ियों का विश्व स्तर पर खेलों में बजा है डंका- मंत्री विपुल गोयल
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਬਜ਼ੁਰਗਾਂ ਦੀ ਪੈਨਸ਼ਨ 1500 ਤੋਂ 2500 ਕਰਨ ਦਾ ਵਾਦਾ ਕੀਤਾ ਸੀ ਜਿਸ ਨੂੰ ਉਹ ਅੱਜ ਤੱਕ ਪੂਰਾ ਨਹੀਂ ਕਰ ਸਕੀ ਹੈ। ਇਸ ਦੇ ਉਲਟ ਹਰਿਆਣਾ ਵਿੱਚ ਬਜ਼ੁਰਗਾਂ ਨੂੰ ਸਨਮਾਨ ਵਜੋਂ 3200 ਰੁਪਏ ਦਿੱਤੇ ਜਾ ਰਹੇ ਹਨ। ਹਰਿਆਣਾ ਵਿੱਚ ਗ਼ਰੀਬ ਪਰਿਵਾਰਾਂ ਦੀ ਰਸੋਈ ਵਿੱਚ ਹਰਿਆਣਾ ਸਰਕਾਰ 500 ਰੁਪਏ ਵਿੱਚ ਗੈਸ ਸਿਲੰਡਰ ਪਹੁੰਚਾ ਰਹੀ ਹੈ। ਇਸ ਤੋਂ ਇਲਾਵਾ ਕਿਡਨੀ ਦੇ ਮਰੀਜ਼ਾਂ ਲਈ ਮੁਫ਼ਤ ਡਾਇਲਸਿਸ ਕੀਤਾ ਜਾ ਰਿਹਾ ਹੈ। ਉਨ੍ਹਾਂ ਹਰਿਆਣਾ ਸਰਕਾਰ ਦੀਆਂ ਹੋਰ ਭਲਾਈ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਯੋਜਨਾਵਾਂ ਨੂੰ ਇੱਥੇ ਵੀ ਲਾਗੂ ਕਰਨ ਦਾ ਭਰੋਸਾ ਦਿਵਾਇਆ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਾਂਝੇ ਸਮਾਜ ਨੂੰ ਬਰਾਬਰ ਮੌਕੇ, ਸਮਾਜਿਕ ਸਨਮਾਨ ਅਤੇ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਭਾਜਪਾ ਸਰਕਾਰ ਦੀ ਸਰਵਉੱਚ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਮਾਜ ਨਾਲ ਹੋਏ ਇਤਿਹਾਸਕ ਅਨਿਆਂ ਨੂੰ ਕੇਵਲ ਸਵੀਕਾਰ ਕਰਨਾ ਕਾਫ਼ੀ ਨਹੀਂ, ਸਗੋਂ ਉਸ ਨੂੰ ਦੂਰ ਕਰਨ ਲਈ ਠੋਸ ਨੀਤੀਆਂ ਅਤੇ ਸੰਵੇਦਨਸ਼ੀਲ ਸ਼ਾਸਨ ਦੀ ਲੋੜ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






