spot_img
spot_img

ਨਸ਼ਾ ਛਡਾਓ ਕੇਂਦਰਾਂ ਅਤੇ ਮੁੜ ਵਸੇਬੇ ਕੇਂਦਰਾਂ ਵਿਖੇ ਏਡਜ਼ ਸਬੰਧੀ ਟੈਸਟ ਕੀਤੇ ਜਾਣ : ਡਿਪਟੀ ਕਮਿਸ਼ਨਰ

Date:

spot_img

👉ਪੁਲਿਸ ਵੱਲੋਂ ਸ਼ਨਾਖਤ ਕੀਤੇ ਗਏ 27 ਹੌਟ ਸਪਾਟ ਪਿੰਡਾਂ ਵਿਚ ਵੀ ਏਡਜ਼ ਸਬੰਧੀ ਨਸ਼ਾ ਪੀੜਤਾਂ ਦੇ ਟੈਸਟ ਕਰਵਾਏ ਜਾਣ
Bathinda News: ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਨਸ਼ਾ ਛਡਾਓ ਕੇਂਦਰਾਂ ਅਤੇ ਮੁੜ ਵਸੇਬੇ ਕੇਂਦਰਾਂ ਵਿਖੇ ਆਉਣ ਵਾਲੇ ਨਸ਼ਾ ਪੀੜਤ ਮਰੀਜ਼ਾਂ ਏਡਜ਼ ਸਬੰਧੀ ਟੈਸਟ ਕੀਤਾ ਜਾਂਦਾ ਹੈ। ਨਸ਼ਾ ਪੀੜਤ ਵਿਅਕਤੀ, ਖਾਸਕਰ ਜੋ ਲੋਕ ਟੀਕੇ ਆਦਿ ਲਗਾ ਕੇ ਨਸ਼ਾ ਕਰਦੇ ਹਨ, ਉਨ੍ਹਾਂ ਚ ਏਡਜ਼ ਦੀ ਬਿਮਾਰੀ ਫੈਲਦੀ ਹੈ, ਕਿਉਂਕਿ ਉਹ ਨਸ਼ੇ ਦੀ ਹਾਲਾਤ ਵਿੱਚ ਇਕ ਦੂਜੇ ਤੋਂ ਲਾਹ ਕੇ ਟੀਕੇ ਲਗਾ ਲੈਂਦੇ ਹਨ। ਹੁਣ ਪ੍ਰਾਈਵੇਟ ਨਸ਼ਾ ਛਡਾਓ ਕੇਂਦਰਾਂ ਚ ਵੀ ਏਡਜ਼ ਸਬੰਧੀ ਟੈਸਟ ਲਾਜ਼ਮੀ ਕੀਤਾ ਜਾਵੇ ।ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਨੇ ਇਹ ਦਿਸ਼ਾ-ਨਿਰਦੇਸ਼ ਅੱਜ ਏਡਜ਼ ਦੀ ਰੋਕਥਾਮ ਸਬੰਧੀ ਬੁਲਾਈ ਗਈ ਜ਼ਿਲ੍ਹਾ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਬਠਿੰਡਾ ਚ 12 ਪ੍ਰਾਈਵੇਟ ਨਸ਼ਾ ਛਡਾਓ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਦੀ ਨਿਗਰਾਨੀ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ  ਦੀਵਾਲੀ ਤੋਂ ਪਹਿਲਾਂ ਬਠਿੰਡਾ ਨੂੰ ਤਿੰਨ ਵੱਡੀਆਂ ਸੌਗਾਤਾਂ, 7 ਸਾਲਾਂ ਤੋਂ ਅਧੂਰਾ ਅਮਰਪੁਰਾ ਰੇਲਵੇ ਓਵਰਬ੍ਰਿਜ ਹੋਵੇਗਾ ਸ਼ੁਰੂ

ਉਨ੍ਹਾਂ ਸਿਹਤ ਵਿਭਾਗ ਨੂੰ ਹਿਦਾਇਤ ਕੀਤੀ ਕਿ ਹਰ ਨਸ਼ਾ ਛਡਾਓ ਕੇਂਦਰਾਂ ਨੂੰ ਦੱਸਿਆ ਜਾਵੇ ਕਿ ਉਨ੍ਹਾਂ ਕੋਲ ਆਉਣ ਵਾਲੇ ਮਰੀਜ਼ਾਂ ਦਾ ਏਡਜ਼ ਟੈਸਟ ਕਰਵਾਉਣਾ ਲਾਜ਼ਮੀ ਹੈ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਡਾਟਾ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਏਡਜ਼ ਪੀੜਤ ਲੋਕਾਂ ਨੂੰ ਜਲਦ ਤੋਂ ਜਲਦ ਇਲਾਜ ਮੁਹੱਈਆ ਕਰਵਾਇਆ ਜਾਵੇ ।ਨਾਲ ਹੀ ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ 27 ਪਿੰਡਾਂ ਦੀ ਨਸ਼ਿਆਂ ਦੇ ਹੌਟ ਸਪਾਟ ਵੱਜੋਂ ਸ਼ਨਾਖਤ ਕੀਤੀ ਗਈ ਹੈ ਅਤੇ ਇਨ੍ਹਾਂ 27 ਪਿੰਡਾਂ ਚ ਮੌਜੂਦ ਨਸ਼ਾ ਪੀੜਤਾਂ ਦੇ ਵੀ ਟੈਸਟ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ ਏਡਜ਼ ਲਾ-ਇਲਾਜ ਹੈ ਅਤੇ ਜੇਕਰ ਇਕ ਵਾਰ ਏਡਜ਼ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਸਾਰੀ ਉਮਰ ਇਸ ਸਬੰਧੀ ਦਵਾਈ ਲੈਣੇ ਪੈਂਦੀ ਹੈ। ਪੰਜਾਬ ਸਰਕਾਰ ਵੱਲੋਂ ਏਡਜ਼ ਦਾ ਟੈਸਟ ਸਰਕਾਰੀ ਸਿਵਲ ਹਸਪਤਾਲ ਵਿਖੇ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਦਵਾਈ ਵੀ ਸਰਕਾਰੀ ਹਸਪਤਾਲ ਵਿਖੇ ਬਣੇ ਏ.ਆਰ.ਟੀ ਸੈਂਟਰ ਵਿਖੇ ਮੁਫ਼ਤ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ  ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਚਾਰ ਪੈਟਰੋਲ ਬੰਬਾਂ ਅਤੇ 3 ਪਿਸਤੌਲਾਂ ਸਮੇਤ 9 ਕਾਬੂ

ਸਕੂਲ ਸਿੱਖਿਆ ਨੂੰ ਨਿਰਦੇਸ਼ ਦਿੱਤੇ ਗਏ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਨਸ਼ਿਆਂ ਅਤੇ ਏਡਜ਼ ਖਿਲਾਫ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਤਵ ਕਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਮੱਦਦ ਨਾਲ ਮਸ਼ਹੂਰ ਕਾਰਟੂਨ ਕਰੈਕਟਰ ਦਾ ਇਸਤੇਮਾਲ ਬੱਚਿਆਂ ਨੂੰ ਜਾਗਰੂਕ ਕਰਨ ਲਈ ਕੀਤਾ ਜਾਵੇ।ਇਸ ਮੌਕੇ ਜ਼ਿਲ੍ਹਾ ਸਿਹਤ ਪਰਿਵਾਰ ਭਲਾਈ ਅਫਸਰ ਡਾ ਸੁਖਜਿੰਦਰ ਸਿੰਘ ਗਿੱਲ, ਮੈਡੀਕਲ ਅਫਸਰ ਏਡਜ਼ ਇਲਾਜ ਸਬੰਧੀ ਦਵਾਈਆਂ ਦੇ ਇੰਚਾਰਜ ਡਾ. ਰਾਕੇਸ਼ ਗੋਇਲ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਖੁਰਾਣਾ ਸੇਠੀ, ਏਡਜ਼ ਦੀ ਰੋਕਥਾਮ ‘ਚ ਕੰਮ ਕਰਨ ਵਾਲੀਆਂ ਗੈਰ ਸੰਸਥਾਵਾਂ ਦੇ, ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਨੁਮਾਇੰਦੇ ਅਤੇ ਹੋਰ ਅਫਸਰ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ਵਿੱਚ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ,1500 ਤੋਂ ਵੱਧ ਮੁਲਾਜ਼ਮ ਮੁੜ ਡਿਊਟੀ ’ਤੇ ਪਰਤੇ

👉ਮੇਅਰ ਪਦਮਜੀਤ ਸਿੰਘ ਮਹਿਤਾ ਬੋਲੇ—ਕੁਝ ਹੀ ਦਿਨਾਂ ਵਿੱਚ ਚਮਕੇਗਾ...

ਪੰਜਾਬ ਰਾਜ ਵਿੱਚ ਐਸਆਈਆਰ 2026 ਤਹਿਤ ਘਰ-ਘਰ ਗਣਨਾ ਪੜਾਅ ਸਫਲਤਾ ਪੂਰਵਕ ਨੇਪਰੇ ਚੜ੍ਹਿਆ- ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ

👉ਸੀ.ਈ.ਓ. ਵੱਲੋਂਚੋਣ ਅਮਲੇ, ਖਾਸ ਤੌਰ 'ਤੇ ਬੀਐਲਓਜ਼, ਨਾਗਰਿਕਾਂਤੇਰਾਜਨੀਤਿਕ ਪਾਰਟੀਆਂਦੇ...

Haryana के राज्यपाल एवं मुख्यमंत्री के मार्गदर्शन में नशा मुक्त युवा–विकसित भारत संकल्प अभियान ने रचा नया कीर्तिमान

👉शैक्षणिक संस्थानों की श्रेणी में हरियाणा की सर्वाधिक भागीदारी,...