spot_img
spot_img

ਅਕਾਲੀ ਉਮੀਦਵਾਰ ਵੱਡਾ ਹੂੰਗਾਰਾ, ਦਰਜ਼ਨਾਂ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ

Date:

spot_img

ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ: ਪਿੰਡ ਕਲਿਆਣ ਸੁੱਖਾ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਨੰਬਰਦਾਰ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸਾਮਲ ਹੋਗਿ ਆ। ਇਸ ਮੌਕੇ ਬੇਅੰਤ ਸਿੰਘ, ਹਰਦੇਵ ਸਿੰਘ,  ਸੁਖਮੰਦਰ ਸਿੰਘ, ਦੀਦਾਰ ਸਿੰਘ ਨੰਬਰਦਾਰ, ਤਰਸੇਮ ਸਿੰਘ ਤੇ ਟਹਿਲ ਸਿੰਘ ਨੇ ਪਰਿਵਾਰਾਂ ਸਮੇਤ ਸਿਰੋਪਾਓ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ । ਅਕਾਲੀ-ਬਸਪਾ ਉਮੀਦਵਾਰ ਦਰਸਨ ਸਿੰਘ ਕੋਟਫੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਇੰਨ੍ਹਾਂ ਆਗੂਆਂ ਜੀ ਆਇਆਂ ਨੂੰ ਕਹਿ ਕੇ ਕੀਤਾ ਸਵਾਗਤ ਅਤੇ ਪਾਰਟੀ ਵਿੱਚ ਵੱਡਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਗੁਰਲਾਭ ਸਿੰਘ ਢੇਲਵਾਂ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗੁਰਭੇਜ ਸਿੰਘ ਜਥੇਦਾਰ ਸਰਕਲ ਨਥਾਣਾ, ਜਗਵੀਰ ਸਿੰਘ ਟਾਇਗਰ, ਹਰਪਾਲ ਸਿੰਘ ਸਾਬਕਾ ਸਰਪੰਚ, ਇਕਬਲਜੀਤ ਸਿੰਘ ਪੂਹਲੀ,  ਅੰਮਿ੍ਰਤਪਾਲ ਸਿੰਘ ਪੰਚ, ਦਰਸਨ ਸਿੰਘ, ਬੂਟਾ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜਰ ਸਨ । ਇਸੇ ਤਰ੍ਹਾਂ ਨਥਾਣਾ ਵਿਖੇ ਕਾਂਗਰਸ ਪਾਰਟੀ ਦੇ ਆਗੂ ਬਿੱਲੂ ਸਿੰਘ ਪੁੱਤਰ ਬੁੱਧ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ।ਇਸੇ ਤਰਾਂ ਵਾਰਡ ਨੰਬਰ ਤਿੰਨ ਦੇ ਹੀ ਸ੍ਰ ਇਕਬਾਲ ਸਿੰਘ ਪੁੱਤਰ ਬੂਟਾ ਸਿੰਘ ਖਾਲਸਾ ਨਥਾਣਾ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ  । ਸ੍ਰ ਦਰਸ਼ਨ ਸਿੰਘ ਕੋਟਫੱਤਾ ਤੇ ਜਗਸੀਰ ਸਿੰਘ ਕਲਿਆਣ ਨੇ ਧੰਨਵਾਦ ਕਰਦਿਆਂ ਇਹਨਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ । ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਵੋਟਰਾਂ ਨੂੰ ਖੁੱਲ ਕੇ ਅਪੀਲ ਕੀਤੀ । ਇਸ ਮੌਕੇ ਗੁਰਭੇਜ ਸਿੰਘ ਸਰਕਲ ਜਥੇਦਾਰ, ਗੁਰਲਾਭ ਸਿੰਘ ਢੇਲਵਾਂ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਇਕਬਲਜੀਤ ਸਿੰਘ ਪੂਹਲੀ,  ਕੁਲਦੀਪ ਰਾਏ ਦੀਪਾ, ਸੁਰਜੀਤ ਸਿੰਘ ਕੱਦੂ ਐਮ ਸੀ, ਕਿਰਪਾਲ ਸਿੰਘ, ਸਿਮਰਨਜੀਤ ਕੌਰ ਐਮ ਸੀ, ਹਰਵਿੰਦਰ ਸਿੰਘ, ਲਾਭ ਸਿੰਘ ਸਿੱਧੂ, ਚਾਚਾ ਜੱਗਰ ਸਿੰਘ, ਕਾਲਾ ਨੰਬਰਦਾਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ਵਿੱਚ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ,1500 ਤੋਂ ਵੱਧ ਮੁਲਾਜ਼ਮ ਮੁੜ ਡਿਊਟੀ ’ਤੇ ਪਰਤੇ

👉ਮੇਅਰ ਪਦਮਜੀਤ ਸਿੰਘ ਮਹਿਤਾ ਬੋਲੇ—ਕੁਝ ਹੀ ਦਿਨਾਂ ਵਿੱਚ ਚਮਕੇਗਾ...

ਪੰਜਾਬ ਰਾਜ ਵਿੱਚ ਐਸਆਈਆਰ 2026 ਤਹਿਤ ਘਰ-ਘਰ ਗਣਨਾ ਪੜਾਅ ਸਫਲਤਾ ਪੂਰਵਕ ਨੇਪਰੇ ਚੜ੍ਹਿਆ- ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ

👉ਸੀ.ਈ.ਓ. ਵੱਲੋਂਚੋਣ ਅਮਲੇ, ਖਾਸ ਤੌਰ 'ਤੇ ਬੀਐਲਓਜ਼, ਨਾਗਰਿਕਾਂਤੇਰਾਜਨੀਤਿਕ ਪਾਰਟੀਆਂਦੇ...

Haryana के राज्यपाल एवं मुख्यमंत्री के मार्गदर्शन में नशा मुक्त युवा–विकसित भारत संकल्प अभियान ने रचा नया कीर्तिमान

👉शैक्षणिक संस्थानों की श्रेणी में हरियाणा की सर्वाधिक भागीदारी,...