GKU ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

Date:

spot_img

Bathinda (Talwandi Sabo) News: ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਵੱਲੋਂ ਚਲਾਏ ਜਾ ਰਹੇ “ਨਸ਼ਾ ਮੁਕਤ ਯੁਵਾ” ਅਭਿਆਨ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ, ਡਾਇਰੈਕਟਰਯੁਵਾ ਅਤੇ ਸੱਭਿਆਚਾਰਕ ਮਾਮਲੇ ਡਾ.ਕੰਵਲਜੀਤ ਕੌਰ ਤੇ ਐੱਨ.ਐੱਸ.ਐੱਸ.ਕੁਆਰਡੀਨੇਟਰ ਨਰਿੰਦਰ ਕੌਰ ਦੀ ਅਗਵਾਈ ਹੇਠ 8 ਤਗਮੇ ਜਿੱਤ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਵਰਸਿਟੀ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਵਾਈਸ ਚਾਂਸਲਰ ਡਾ. ਬਲਰਾਜ ਸਿੰਘ , ਪਰੋਂ. ਵਾਈਸ ਚਾਂਸਲਰ, ਡਾ. ਜਗਤਾਰ ਸਿੰਘ ਧੀਮਾਨ ਅਤੇ ਡਾ. ਪੀਯੂਸ਼ ਵਰਮਾ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ  Arvind Kejriwal ਨੇ Sukhbir Badal ਤੇ PM Modi ਵਿਚਕਾਰ ਮੀਟਿੰਗ ‘ਤੇ ਕਸਿਆ ਤੰਜ਼…

ਜਦਕਿ ਸਮਾਰੋਹ ਵਿੱਚ ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਅਧਿਆਪਕ ਸ਼ਾਮਿਲ ਹੋਏ। ਇਸ ਮੌਕੇ ਵਾਈਸ ਚਾਂਸਲਰ ਡਾ. ਸਿੰਘ ਕਿਹਾ ਕਿ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰ ਨਾਲ ਜੁੜੀਆਂ ਗੈਰ ਵਿੱਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਦਿਆਰਥੀਆਂ ਨੂੰ ਗਿਆਨ ਤੇ ਚਹੁੰਮੁਖੀ ਵਿਕਾਸਨਾਲ ਜੁੜ ਕੇ ਕੌਮ ਨੂੰ ਤਰੱਕੀ ਦੇ ਸ਼ਿਖਰਾਂ ਵੱਲ ਤੁਰਨਾ ਚਾਹੀਦਾ ਹੈ।ਪਰੋਂ. ਵਾਈਸ ਚਾਂਸਲਰ ਡਾ. ਧੀਮਾਨ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਪੱਛਮੀ ਸੱਭਿਅਤਾ ਦੀ ਬਜਾਏ ਆਪਣੇ ਅਮੀਰ ਵਿਰਸੇ ਨੂੰ ਅਪਨਾਉਣਾ ਚਾਹੀਦਾ ਹੈ। ਉਹਨਾਂ ਸਭਨਾਂ ਨੂੰ ਸੱਚੀ ਮਨੁੱਖਤਾ, ਆਪਸੀ ਭਾਈਚਾਰਾ, ਤਿਆਗ ਅਤੇ ਅਮੀਰ ਵਿਰਸੇ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਪ੍ਰੇਰਣਾ ਦਿੱਤੀ।

ਇਹ ਵੀ ਪੜ੍ਹੋ  ਘਰੇਲੂ ਕਲੇਸ਼ ਨੇ ਪੁੱਟਿਆ ਘਰ: ਆਂਗਨਵਾੜੀ ਵਰਕਰ ਵੱਲੋਂ ਦੋ ਮਾਸੂਮ ਬੱਚਿਆਂ ਸਮੇਤ ਕੀਤੀ ਆਤ*ਮ*ਹੱਤਿ*ਆ

ਪਰੋ. ਵਾਈਸ ਚਾਂਸਲਰ ਡਾ. ਵਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਦੇ ਸਰਵ-ਪੱਖੀ ਵਿਕਾਸ ਵਿੱਚ ਸੂਖਮ ਕਲਾਵਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਸੱਚਿਆਚਾਰਕ ਗਤੀਵਿਧੀਆਂ ਮਨੁੱਖ ਦੇ ਮਨੋਬਲ ਨੂੰ ਚੜ੍ਹਦੀ ਕਲਾ ਵਿੱਚ ਰੱਖਦੀਆਂ ਹਨ ਤੇ ਹਰ ਸਮੇਂ ਕੁਝ ਨਵਾਂ ਸਿਰਜਣ ਲਈ ਪ੍ਰੇਰਿਤ ਕਰਦੀਆਂ ਹਨ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਯੁਵਾ ਤੇ ਸੱਚਿਆਚਾਰਕ ਮਾਮਲੇਤੇ ਕੁਆਰਡੀਨੇਟਰ ਐੱਨ.ਐੱਸ.ਐੱਸ. ਨੇ ਦੱਸਿਆ ਕਿ ਵਰਸਿਟੀ ਦੇ ਵਿਦਿਆਰਥੀ ਸੁਖਚੈਨ ਸਿੰਘ ਨੇ ਗਾਇਨ ਵਿੱਚ ਪਹਿਲਾ, ਫੈਕਲਟੀ ਆਫ਼ ਲਾਅ ਦੀਆਂ ਟੀਮਾਂ ਨੇ ਨੁਕੜ-ਨਾਟਕ ਅਤੇ ਪੋਪ ਡਾਂਸ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਕਮਲਪ੍ਰੀਤ ਕੌਰ ਨੇ ਸੋਲੋ-ਡਾਂਸ ਵਿੱਚ ਦੂਜਾ, ਜਸਵੀਰ ਸਿੰਘ ਨੇ ਪੇਟਿੰਗ ਵਿੱਚ ਦੂਜਾ, ਬੋਬੀ ਸਿੰਘ ਨੇ ਸੋਲੋ ਗਾਇਨ ਵਿੱਚ ਦੂਜਾ, ਹਿਮਸ਼ੂ ਝਾ ਨੇ ਸੋਲੋ ਡਾਂਸ ਵਿੱਚ ਤੀਜਾ ਤੇ ਭਵਿੱਖਦੀਪ ਕੌਰ ਨੇ ਵੀ ਸੋਲੋ ਗਾਇਨ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਪ੍ਰੇਰਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘ਹਰ ਬੂਥ, ਕਾਂਗਰਸ ਮਜ਼ਬੂਤ’; ਬਘੇਲ ਨੇ ਕਾਂਗਰਸੀਆਂ ਨੂੰ ਆਪਸੀ ਮਤਭੇਦ ਭੁਲਾਉਣ ਦੀ ਕੀਤੀ ਅਪੀਲ

👉ਵੜਿੰਗ ਨੇ 'ਆਪ' ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਅੜਨ ਵਾਲੇ ਕਾਂਗਰਸੀਆਂ...

Fazilka Police ਦਾ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਵਿਰੁਧ ਵੱਡਾ ਐਕਸ਼ਨ; 2 ਕਾਬੂ

👉ਦੋ ਵੱਖ ਵੱਖ ਮਾਮਲਿਆਂ ਵਿੱਚ ਚੋਰੀਸ਼ੁਦਾ ਸੋਨੇ ਅਤੇ ਚਾਂਦੀ...

हरियाणा में जल जीवन मिशन 2.0 का और बेहतर तरीके से हो कार्यान्वयनः केंद्रीय मंत्री सीआर पाटिल

👉केंद्रीय मंत्री मनोहर लाल और हरियाणा के जन स्वास्थ्य...