👉ਦੋ ਵੱਖ ਵੱਖ ਮਾਮਲਿਆਂ ਵਿੱਚ ਚੋਰੀਸ਼ੁਦਾ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਐਕਟਿਵਾ ਬਰਾਮਦ
Fazilka News: Fazilka Police ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਥਾਣਾ ਸਿਟੀ ਫਾਜਿਲਕਾ ਦੀ ਟੀਮ ਵੱਲੋਂ 01 ਦੋਸ਼ੀ ਨੂੰ ਕਾਬੂ ਕਰਕੇ 04 ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰਾਂ ਥਾਣਾ ਵੈਰੋਕਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ੳਸ ਪਾਸੋਂ ਕਰੀਬ 03 ਤੋਲੇ 03 ਗਰਾਮ ਸੋਨੇ ਦੇ ਗਹਿਣੇ ਅਤੇ 23 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਸ੍ਰੀ ਸਤਿੰਦਰ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫਾਜਿਲਕਾ ਨੇ ਦੱਸਿਆ ਕਿ ਮਿਤੀ 06—8—2026 ਨੂੰ ਬਲਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਚੱਕ ਅਰਨੀਵਾਲਾ ਉਰਫ ਕੱਟੀਆ ਨੇ ਥਾਣਾ ਵੈਰੋਕਾ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਆਪਣੇ ਕੰਮਕਾਰ ਲਈ ਰੋਜਾਨਾ ਆਪਣੀ ਵਰਕਸ਼ਾਪ ਤੇ ਚਲਾ ਜਾਦਾ ਹੈ। ਕੁਝ ਸਮਾ ਪਹਿਲਾ ਉਸ ਦੇ ਘਰ ਵਿਚੋ ਸੋਨਾ ਚੋਰੀ ਹੋ ਗਿਆ ਸੀ, ਜਿਸ ਤੋ ਬਾਅਦ ਉਸ ਨੇ ਆਪਣੇ ਘਰ ਦੀ ਨਿਗਰਾਨੀ ਰੱਖਣੀ ਸੁਰੂ ਕਰ ਦਿੱਤੀ । ਇਕ ਦਿਨ ਬਲਦੇਵ ਸਿੰਘ ਉਕਤ ਆਪਣੇ ਕੰਮ ਤੋ ਆਇਆ ਤਾ ਉਸ ਦੇ ਲੜਕੇ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਮੰਗਾ ਸਿੰਘ ਪੁੱਤਰ ਸੁਰਜੀਤ ਸਿੰਘ ਉਹਨਾ ਦੇ ਘਰ ਆਇਆ ਅਤੇ ਘਰੋਂ ਕੋਈ ਚੀਜ ਚੁੱਕ ਕੇ ਲੈ ਗਿਆ।
ਇਹ ਵੀ ਪੜ੍ਹੋ ਘਰੇਲੂ ਕਲੇਸ਼ ਨੇ ਪੁੱਟਿਆ ਘਰ: ਆਂਗਨਵਾੜੀ ਵਰਕਰ ਵੱਲੋਂ ਦੋ ਮਾਸੂਮ ਬੱਚਿਆਂ ਸਮੇਤ ਕੀਤੀ ਆਤ*ਮ*ਹੱਤਿ*ਆ
ਜਿਸ ਤੇ ਬਲਦੇਵ ਸਿੰਘ ਨੇ ਆਪਣੇ ਘਰ ਦੀ ਛਾਣਬੀਨ ਕੀਤਾ ਤਾ ਉਸ ਨੂੰ ਪਤਾ ਲੱਗਾ ਕਿ ਘਰ ਅੰਦਰ ਪਈ ਚਾਂਦੀ ਵੀ ਚੋਰੀ ਹੋ ਗਈ। ਉਸ ਨੂੰ ਯਕੀਨ ਹੈ ਕਿ ਉਸ ਦੇ ਘਰ ਵਿੱਚੋਂ ਸੋਨਾ ਅਤੇ ਚਾਂਦੀ ਉਕਤ ਮੰਗਾ ਸਿੰਘ ਨੇ ਚੋਰੀ ਕੀਤਾ ਹੈ। ਬਲਦੇਵ ਸਿੰਘ ਦੇ ਉਕਤ ਬਿਆਨ ਦੇ ਅਧਾਰ ਤੇ ਦੋਸ਼ੀ ਮੰਗਾ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 125 ਮਿਤੀ 06-08-2026 ਜੁਰਮ 331(3),305 ਬੀ.ਐਨ.ਐਸ ਥਾਣਾ ਵੈਰੋਕਾ ਦਰਜ ਰਜਿਸਟਰ ਕੀਤਾ ਗਿਆ।ਦੌਰਾਨੇ ਤਫਤੀਸ਼ ਦੋਸ਼ੀ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਚੈਨੀ ਸੋਨਾ ਵਜਨ ਕਰੀਬ 03 ਤੋਲੇ ਅਤੇ 01 ਸੋਨੇ ਦੀ ਤਵੀਤੀ ਵਜਨ ਕਰੀਬ 3.5 ਗਰਾਮ (ਕੁੱਲ 03 ਤੋਲੇ 3.5 ਗਰਾਮ) ਅਤੇ ਕਰੀਬ 23 ਤੋਲੇ ਚਾਂਦੀ, ਜਿਸ ਵਿੱਚ ਚੂੜੀਆਂ, ਚੈਨੀਆਂ, ਲੋਕੇਟ, ਪੰਜੇਬਾਂ ਅਤੇ ਕੜਾ ਸ਼ਾਮਲ ਹਨ, ਬਰਾਮਦ ਕੀਤੀ ਗਈ ਹੈ। ਦੋਸ਼ੀ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ Arvind Kejriwal ਨੇ Sukhbir Badal ਤੇ PM Modi ਵਿਚਕਾਰ ਮੀਟਿੰਗ ‘ਤੇ ਕਸਿਆ ਤੰਜ਼…
ਇਸੇ ਤਰਾਂ ਮਿਤੀ 06—8—2026 ਨੂੰ ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਦੀ ਅਗਵਾਈ ਹੇਠ ਏ.ਐਸ.ਆਈ. ਜਗਦੀਸ਼ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਬਾਧਾ ਟੀ—ਪੁਆਇੰਟ ਫਾਜਿਲਕਾ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਜਲਾਲਾਬਾਦ ਦੀ ਤਰਫੋਂ ਇੱਕ ਐਕਟਿਵਾ ਸਵਾਰ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਐਕਟਿਵਾ ਪਿੱਛੇ ਮੋੜ ਕੇ ਭੱਜਣ ਲੱਗਾ। ਜਿਸਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਵਿਜੇ ਸਿੰੰਘ ਪੁੱਤਰ ਸ਼ੇਰ ਸਿੰਘ ਵਾਸੀ ਗੁਰੂ ਕਰਮ ਸਿੰਘ ਬਸਤੀ ਗੂਰੂ ਹਰ ਸਹਾਏ (ਜਿਲ੍ਹਾ ਫਿਰੋਜਪੁਰ) ਦੱਸਿਆ। ਪੁਲਿਸ ਪਾਰਟੀ ਵੱਲੋਂ ਉਕਤ ਐਕਟਿਵਾ ਦੇ ਕਾਗਜਾਤ ਮੰਗੇ ਗਏ ਤਾਂ ਉਸਨੇ ਕੋਈ ਵੀ ਕਾਗਜਾਤ ਪੇਸ਼ ਨਹੀਂ ਕੀਤੇ। ਜਿਸਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਉਸਨੇ ਮੰਨਿਆ ਕਿ ਇਹ ਐਕਟਿਵਾ ਉਸਨੇ ਕੁਝ ਦਿਨ ਪਹਿਲਾਂ ਬਸਤੀ ਹਜੂੂਰ ਸਿੰਘ ਫਾਜਿਲਕਾ ਤੋਂ ਚੋਰੀ ਕੀਤੀ ਸੀ ਅਤੇ ਅੱਜ ਵੇਚਣ ਲਈ ਜਾ ਰਿਹਾ ਸੀ। ਜਿਸਦੇ ਖਿਲਾਫ ਮੁਕੱਦਮਾ ਨੰਬਰ 163 ਮਿਤੀ 06—8—2026 ਜੁਰਮ 303(2), 317(2) ਬੀ.ਐਨ.ਐਸ ਥਾਣਾ ਸਿਟੀ ਫਾਜਿਲਕਾ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਦੋਰਾਨੇ ਤਫਤੀਸ਼ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਉਸ ਪਾਸੋਂ 03 ਹੋਰ ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੀਆਂ ਗਈਆਂ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 08/2015 ਜੁਰਮ 457,380 ਥਾਣਾ ਗੁਰੂ ਹਰ ਸਹਾਏ ਵਿਖੇ ਦਰਜ ਹੈ। ਦੋਸ਼ੀ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




