26 ਜਨਵਰੀ ਦਾ ਦਿਹਾੜਾ ਮਨਾਉਣ ਸਮੇਂ ਦਲਿਤ ਨੇਤਾਵਾਂ ਨੇ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 27 ਜਨਵਰੀ: ਸਥਾਨਕ ਡਾ ਅੰਬੇਦਕਰ ਪਾਰਕ ਵਿਖੇ ਗਣਤੰਤਰ ਦਿਵਸ ਮਨਾਉਣ ਪੁੱਜੇ ਦਲਿਤ ਮਹਾਂਪੰਚਾਇਤ ਦੇ ਨੇਤਾਵਾਂ ਨੇ ਪੰਚਾਇਤ ਦੇ ਚੇਅਰਮੈਨ ਤੇ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੂੰ ਕਾਂਗਰਸ ਪਾਰਟੀ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਟਿਕਟ ਨਾ ਦਿੱਤੇ ਜਾਣ ਦੇ ਸਖ਼ਤ ਟਿੱਪਣੀਆਂ ਕਰਦਿਆਂ ਕਾਂਗਰਸ ਨੂੰ ਸਮਰਥਨ ਦੇਣ ਦੇ ਫੈਸਲੇ ’ ਤੇ ਮੁੜ ਤੋਂ ਵਿਚਾਰ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਗਹਿਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਨੇ ਖਾਸਕਰ ਕਾਂਗਰਸ ਪਾਰਟੀ ਨੇ ਮਜ਼੍ਹਬੀ ਸਿੱਖ ਭਾਈਚਾਰੇ ਦੀਆਂ ਟਿਕਟਾਂ ਕੱਟਕੇ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਧੋਖਾ ਕੀਤਾ ਹੈ ਜਦੋਂ ਕਿ ਮਜ਼੍ਹਬੀ ਸਿੱਖ ਭਾਈਚਾਰੇ ਦੀ 40 ਫੀਸਦੀ ਵੋਟ ਵਿੱਚ 31 ਫੀਸਦੀ ਆਬਾਦੀ ਬਣਦੀ ਹੈ ਯਾਨੀ ਕਿ 45 ਲੱਖ ਵੋਟਰ ਹੋਣ ਦੇ ਬਾਵਜੂਦ ਮਜ਼੍ਹਬੀ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਦਲਿਤ ਮਹਾਂ ਪੰਚਾਇਤ ਦੇ ਜਨਰਲ ਸਕੱਤਰ ਲਾਲ ਚੰਦ ਸ਼ਰਮਾ ਤੇ ਬੋਲਦਿਆਂ ਕਿਹਾ ਕਿ ਗਰੀਬ ਵਰਗ ਕਿਰਨਜੀਤ ਸਿੰਘ ਗਹਿਰੀ ਦੇ ਨਾਲ ਖੜ੍ਹਾ ਹੈ । ਮਹਿਲਾ ਵਿੰਗ ਦੀ ਪ੍ਰਧਾਨ ਮਹਿੰਦਰ ਕੌਰ ਨੇ ਕਿਹਾ ਕਿ ਕਿਰਨਜੀਤ ਸਿੰਘ ਗਹਿਰੀ ਨੇ ਛੋਟੇ ਤੋਂ ਛੋਟੇ ਵਰਕਰ ਨੂੰ ਬੋਲਣ ਅਤੇ ਲੜਨ ਸਿਖਾਇਆ ਹੈ ਤੇ ਉਸੇ ਤਰ੍ਹਾਂ ਹੀ ਸੰਘਰਸ਼ ਜਾਰੀ ਰੱਖਾਂਗੇ। ਗਹਿਰੀ ਨੇ ਐਲਾਨ ਕੀਤਾ ਕਿ 29 ਜਨਵਰੀ ਦੀ ਮੀਟਿੰਗ ਵਿੱਚ ਅਗਲਾ ਐਲਾਨ ਕਰਾਂਗੇ। ਗਹਿਰੀ ਨੇ ਕਿਹਾ ਕਿ ਲਾਲ ਲਕੀਰ ਨੂੰ ਖਤਮ ਕਰਵਾ ਕੇ ਇਤਿਹਾਸ ਬਣਾਇਆ ਹੈ ਪਰ ਇਸ ਨੂੰ ਲਾਗੂ ਕਰਾਉਣ ਲਈ ਲੱਗਦਾ ਹੈ ਮੁੜ ਤੋਂ ਸੰਘਰਸ਼ ਕਰਨਾ ਪਵੇਗਾ ਤੇ ਕਰਾਂਗੇ ਗਹਿਰੀ ਨੇ ਵੀ ਕਿਹਾ ਕਿ ਦਲਿਤ ਮਹਾਂਪੰਚਾਇਤ ਕਿਸੇ ਇੱਕ ਜਾਤ ਦਾ ਪਲੇਟਫਾਰਮ ਨਹੀਂ ਸਗੋਂ ਹਰ ਵਰਗ ਦੇ ਦੱਬੇ ਕੁਚਲੇ ਲੋਕਾਂ ਦੀ ਆਵਾਜ ਉਠਾਉਣ ਲਈ ਬਣਾਇਆ ਹੋਇਆ ਮਜਬੂਤ ਸੰਗਠਨ ਹੈ। ਇਸ ਇਕੱਠ ਵਿਚ ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਪੰਜਾਬ ਦਲਿਤ ਮਹਾਪੰਚਾਇਤ ਹਰਵਿੰਦਰ ਸਿੰਘ ਹੈਰੀ ਕਰੇਟਾ, ਜਰਮਨਜੀਤ ਸਿੰਘ ਗਹਿਰੀ, ਬਲਦੇਵ ਸਿੰਘ ਮੌਜੀ ਸੁਖਵਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਗਗਨਦੀਪ ਸਿੰਘ ਰੋਮਾਣਾ ਜਿਲ੍ਹਾ ਪ੍ਰਧਾਨ ਫਰੀਦਕੋਟ ਗੁਰਜੰਟ ਸਿੰਘ ਗਹਿਰੀ ਜ਼ਿਲ੍ਹਾ ਪ੍ਰਧਾਨ ਬਠਿੰਡਾ ਥਾਣਾ ਸਿੰਘ ਜਨਰਲ ਸਕੱਤਰ ਦਲਿਤ ਮਹਾਪੰਚਾਇਤ ਹਰਵਿੰਦਰ ਸਿੰਘ ਹੈਰੀ ਜਨਰਲ ਸਕੱਤਰ ਦਲਿਤ ਮਹਾਂ ਪੰਚਾਇਤ ਦੇ ਪ੍ਰਧਾਨ ਰੰਗਰੇਟਾ ਵਿਰਾਸਤ ਮਿਸਨ ਪਰਮਜੀਤ ਕੌਰ ਧਨੌਲਾ ਜਸਵੀਰ ਕੌਰ ਕਾਲੇਕੇ ਉਹ ਹਰਪਾਲ ਸਿੰਘ ਕੋਟਗੁਰੂ ਮੋਦਨ ਸਿੰਘ ਪੰਚ ਗੋਬਿੰਦਪੁਰਾ ਰਾਜਿੰਦਰ ਸਿੰਘ ਖਾਲਸਾ ਜਗਜੀਤ ਸਿੰਘ ਲੂਲਬਾਈ ਰਾਜਿੰਦਰ ਸਿੰਘ ਖਾਲਸਾ ਰਾਧੇ ਸ਼ਾਮ ਪ੍ਰਧਾਨ ਬਠਿੰਡਾ ਗੁਰਤੇਜ ਸਿੰਘ ਸੰਕਰ ਟਾਕ ਮਿੱਠੂ ਸਿੰਘ ਸਰਪੰਚ ਗੁਰਜੰਟ ਸਿੰਘ ਭੀਮ ਪ੍ਰਧਾਨ ਕਿਸਾਨ ਸੈੱਲ ਬਠਿੰਡਾ ਤਰਸੇਮ ਸਿੰਘ ਲੱਖੀ ਜੰਗਲ ਪੰਚ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਨਵਨੀਤ ਗਿੱਦੜਬਾਹਾ ਹਰਜੀਤ ਸਿੰਘ ਬਠਿੰਡਾ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ।
Share the post "ਕਾਂਗਰਸ ਪਾਰਟੀ ਨੇਤਾਵਾਂ ਨੇ ਕੀਤਾ ਧੋਖਾ, ਕਾਂਗਰਸ ਨੂੰ ਸਮਰਥਨ ਦੇਣ ’ਤੇ ਮੁੜ ਕਰਾਂਗੇ ਵਿਚਾਰ: ਗਹਿਰੀ"