ਸੁਖਜਿੰਦਰ ਮਾਨ
ਚੰਡੀਗੜ੍ਹ 8 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੈਬਿਨੇਟ ਦੀ ਮੀਟਿੰਗ ਵਿਚ 4 ਤੇ 5 ਨਵੰਬਰ, 2021 ਦੀ ਅੱਧ ਰਾਤੀ ਤੋਂ ਪੈਟ੍ਰੋਲ ਅਤੇ ਡੀਜਲ ਦੀ ਵਿਕਰੀ ‘ਤੇ ਵੈਟ ਘੱਟ ਕਰਨ ਦੇ ਸਬੰਧ ਵਿਚ ਇਕ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ।
ਕੇਂਦਰ ਸਰਕਾਰ ਨੇ 3 ਨਵੰਬਰ, 2021 ਨੂੰ ਅੱਧੀ ਰਾਤ ਤੋਂ ਪੈਟ੍ਰੋਲ ਤੇ ਡੀਜਲ ‘ਤੇ ਆਬਕਾਰੀ ਫੀਸ ਵਿਚ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤੀ ਸੀ ਕਿਉਂਕਿ ਪੈਟੋ੍ਰਲ ਤੇ ਡੀਜਲ ਖਪਤਕਾਰਾਂ ਦੀ ਰੋਜਾਨਾ ਦੀ ਵਪਾਰਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦਾ ਹੈ।
ਹਰਿਆਣਾ ਵਿਚ ਖਪਤਕਾਰਾਂ ਨੂੰ ਹੋਰ ਰਾਹਤ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ਕੀਮਤਾਂ ਵਿਚ ਕਮੀ ਕੀਤੀ ਸੀ ਤਾਂ ਜੋ ਪੈਟ੍ਰੋਲ ਤੇ ਡੀਜਲ ਦੋਵਾਂ ਦੀ ਕੀਮਤਾਂ ਵਿਚ ਕੁਲ 12 ਰੁਪਏ ਤਕ ਦੀ ਕਮੀ ਕੀਤੀ ਜਾ ਸਕੇ। ਇਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 4 ਨਵੰਬਰ, 2021 ਦੀ ਨੋਟੀਫਿਕੇਸ਼ਨ ਦੇ ਤਹਿਤ ਪੈਟ੍ਰੋਲ ਤੇ ਡੀਜਲ ਦੀ ਵਿਕਰੀ ‘ਤੇ ਵੈਟ ਦੀ ਦਰ ਨੂੰ ਕ੍ਰਮਵਾਰ 25 ਫੀਸਦੀ ਤੋਂ ਘੱਟਾ ਕੇ 18.20 ਫੀਸਦੀ ਅਤੇ 16.40 ਫੀਸਦੀ ਤੋਂ ਘੱਟਾ ਕੇ 16 ਫੀਸਦੀ ਕਰ ਦਿੱਤੀ ਸੀ।
Share the post "ਹਰਿਆਣਾ ਵਿੱਚ ਪੈਟ੍ਰੋਲ ਤੇ ਡੀਜਲ ਦੀ ਵਿਕਰੀ ‘ਤੇ ਵੈਟ ਘੱਟ ਕਰਨ ਨੂੰ ਪ੍ਰਵਾਨਗੀ"