Thursday, May 7, 2026
spot_img
spot_img

ਸਿੱਖਾਂ ਦੇ ਮਸਲੇ ਮੋਦੀ ਸਰਕਾਰ ਨੇ ਹੱਲ ਕੀਤੇ: ਸਮਿ੍ਰਤੀ ਇਰਾਨੀ

Date:

spot_img

ਕਾਂਗਰਸ ਤੇ ਆਪ ਪੰਜਾਬ ਵਿਰੋਧੀ
ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ: ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਨੇ ਦਾਅਵਾ ਕੀਤਾ ਕਿ ਸਿੱਖਾਂ ਦੇ ਦਹਾਕਿਆਂ ਤੋਂ ਲਟਕਦੇ ਮਸਲਿਆਂ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਹੱਲ ਕੀਤਾ ਹੈ। ਅੱਜ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੀ ਸ਼੍ਰੀਮਤੀ ਇਰਾਨੀ ਨੇ ਅਪਣੀ ਪੰਜਾਬ ਨਾਲ ਸਾਂਝ ਜੋੜਦਿਆਂ ਦਾਅਵਾ ਕੀਤਾ ਕਿ ‘‘ ਵਿਆਹ ਤੋਂ ਪਹਿਲਾਂ ਉਹ ਵੀ ਮਲਹੋਤਰਾ ਭਾਵ ਪੰਜਾਬੀ ਸੀ, ਜਿਸਦੇ ਚੱਲਦੇ ਉਹ ਪੰਜਾਬੀਆਂ ਦੇ ਦੁੱਖਾਂ-ਸੁੱਖਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ’’ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਸ਼੍ਰੀ ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ’ਤੇ ਲੱਗਦੇ ਜੀਐਸਟੀ ਟੈਕਸ ਤੋਂ ਛੋਟ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਬ ਨੂੰ ਮਨਾਉਣਾ ਅਤੇ ਛੋਟੇ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਸਿਜ਼ਦਾ ਕਰਨ ਲਈ ਹਰ ਸਾਲ ਵੀਰ ਬਾਲ ਦਿਵਸ ਮਨਾਉਣ ਦੇ ਫੈਸਲਾ ਕਰਨਾ ਉਨ੍ਹਾਂ ਦੇ ਹਿੱਸੇ ਆਇਆ ਹੈ। ’’ ਇਸਦੇ ਨਾਲ ਹੀ ਉਨ੍ਹਾਂ ਸ਼ਹਿਰੀ ਸੀਟ ਨੂੰ ਦੇਖਦਿਆਂ ਹਿੰਦੂਆਂ ਦੀ ਨਬਜ਼ ’ਤੇ ਹੱਥ ਰੱਖਦਿਆਂ ਜਿੱਥੇ ਰਾਮ ਮੰਦਰ ਦਾ ਮਾਮਲਾ ਚੁੱਕਿਆ, ਉਥੇ ਪਿਛਲੇ ਸਮੇਂ ਦੌਰਾਨ ਭਾਰਤੀ ਫ਼ੌਜ ਵਲੋਂ ਕੀਤੇ ਸਰਜ਼ੀਕਲ ਸਟਰਾਇਕ ਦਾ ਮੁੱਦਾ ਵੀ ਛੋਹਿਆ। ਇਸਦੇ ਨਾਲ ਹੀ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਾਹੀਂ ਕਾਂਗਰਸ ’ਤੇ ਹਮਲੇ ਕਰਦਿਆਂ ਉਨ੍ਹਾਂ ਵਲੋਂ ਪਾਕਿਸਤਾਨੀ ਜਨਰਲ ਬਾਜਵਾ ਨਾਲ ਜੱਫ਼ੀ ਪਾਉਣ ਦੀ ਗੱਲ ਜਨਤਾ ਅੱਗੇ ਰੱਖੀ। ਕੇਂਦਰੀ ਮੰਤਰੀ ਨੇ ਦੋਸ਼ ਲਗਾਇਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਪਾਕਿਸਤਾਨੀ ਬੋਲੀ ਬੋਲਦੀਆਂ ਹਨ, ਜਿੰਨ੍ਹਾਂ ਦੇ ਹੱਥਾਂ ਵਿਚ ਪੰਜਾਬ ਵਰਗੇ ਸਰਹੱਦੀ ਸੂਬੇ ਦੀ ਵਾਂਗਡੋਰ ਨਹੀਂ ਸੋਂਪੀ ਜਾ ਸਕਦੀ। ਉਨ੍ਹਾਂ ਕੇਂਦਰ ਸਰਕਾਰ ਵਲੋਂ ਔਰਤਾਂ ਨੂੰ ਮੁਫ਼ਤ ਗੈਸ ਸਿਲੈਡਰ ਵੰਡਣ ਅਤੇ ਹੋਰ ਯੋਜਨਾਵਾਂ ਦਾ ਵੀ ਵਿਸੇਸ ਤੌਰ ’ਤੇ ਜਿਕਰ ਕੀਤਾ। ਇਸ ਦੌਰਾਨ ਉਨ੍ਹਾਂ ਭਾਜਪਾ ਗਠਜੋੜ ਦੇ ਉਮੀਦਵਾਰ ਰਾਜ ਨੰਬਰਦਾਰ ਲਈ ਸਹਿਯੋਗ ਮੰਗਿਆਂ। ਇਸਤੋਂ ਪਹਿਲਾਂ ਸ਼੍ਰੀ ਨੰਬਰਦਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਸੀਪੀ ਜੋਸੀ, ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਅਸੋਕ ਭਾਰਤੀ, ਮੋਹਨ ਲਾਲ ਗਰਗ, ਸੁਨੀਲ ਸਿੰਗਲਾ, ਨਰਿੰਦਰ ਮਿੱਤਲ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਰਾਜੇਸ਼ ਨੋਨੀ, ਉਮੇਸ਼ ਸ਼ਰਮਾ, ਕੋਂਸਲਰ ਵਿੱਕੀ ਨੰਬਰਦਾਰ, ਛਿੰਦਰਪਾਲ ਸਿੰਘ ਬਰਾੜ ਤੇ ਸਰਦੂਲ ਸਿੰਘ ਸਿੱਧੂ ਆਦਿ ਹਾਜ਼ਰ ਰਹੇ।
ਮੁੜ ਉਠਿਆ ਜੋ-ਜੋ ਟੈਕਸ ਦਾ ਮਾਮਲਾ
ਬਠਿੰਡਾ: ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ਼੍ਰੀਮਤੀ ਇਰਾਨੀ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਵੱਡੇ ਸਿਆਸੀ ਹਮਲੇ ਕੀਤੇ। ਹਾਲਾਂਕਿ ਇਸ ਦੌਰਾਨ ਉਹ ਅਪਣੇ ਸਾਬਕਾ ਭਾਈਵਾਲ ਅਕਾਲੀ ਦਲ ਬਾਰੇ ਚੁੱਪ ਰਹੇ। ਉਨ੍ਹਾਂ ਕਿਹਾ ਕਿ ਜੋ ਜੋ ਟੈਕਸ ਤੋਂ ਨਿਜ਼ਾਤ ਲਈ ਭਾਜਪਾ ਉਮੀਦਵਾਰ ਨੂੰ ਜਿਤਾਉਣਾ ਜਰੂਰੀ ਹੈ। ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਪਹਿਲੇ ਵਿਤ ਮੰਤਰੀ ਹਨ, ਜਿੰਨ੍ਹਾਂ ਦਾ ਪ੍ਰਵਾਰ ਬਠਿੰਡਾ ਵਿਚੋਂ ਟੈਕਸ ਇਕੱਠਾ ਕਰਦਾ ਹੈ।

Share post:

spot_img

Popular

More like this
Related

हरियाणा में चलेगा दहेज के खिलाफ राज्यव्यापी अभियान;एसडीएम होंगे दहेज निषेध अधिकारी

Haryana News: हरियाणा सरकार ने दहेज जैसी सामाजिक बुराई...

Haryana News: अनाज भंडारण के लिए शाहबाद-अंबाला के बीच बनाया जाए बड़ा साइलो: मुख्यमंत्री

👉मुख्यमंत्री श्री नायब सिंह सैनी ने अधिकारियों के साथ...