Punjab Congress ਦਾ ਕਾਟੋ-ਕਲੈਸ਼; ਦਿੱਲੀ ਪਹੁੰਚੇ ਬਾਜਵਾ, ਬਘੇਲ ਅੱਜ ਸੌਂਪਣਗੇ ਰਾਹੁਲ ਗਾਂਧੀ ਨੂੰ ਰੀਪੋਰਟ

Date:

spot_img

👉ਚਰਨਜੀਤ ਚੰਨੀ ਧੜੇ ਨੇ ਸੋਸ਼ਲ ਮੀਡੀਆ ‘ਤੇ ਚਲਾਈ ਮੁਹਿੰਮ,’ਸਾਰਾ ਪੰਜਾਬ ਚੰਨੀ ਨਾਲ’
Punjab News: Punjab Congress; ਪਿਛਲੇ ਕਈ ਦਿਨਾਂ ਤੋਂ ਆਪਸੀ ਪਾਟੋ-ਧਾੜ ਕਾਰਨ ਚਰਚਾ ਵਿਚ ਚੱਲ ਰਹੀ ਪੰਜਾਬ ਕਾਂਗਰਸ ਵਿਚ ਹਾਲੇ ਕੁੱਝ ਠੀਕ ਹੁੰਦਾ ਦਿਖਾਈ ਨਹੀਂ ਦੇ ਰਿਹਾ। ਪਿਛਲੇ ਦਿਨੀਂ ਕਾਂਗਰਸੀ ਆਗੂਆਂ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਠਾ ਕਰਨ ਆਏ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਦੀਆਂ ਮੇਰਾਥਾਨ ਮੀਟਿੰਗਾਂ ਦੇ ਬਾਵਜੂਦ ਸਥਿਤੀ ਵਿਚ ਸੁਧਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਦਿੱਲੀ ਪੁੱਜ ਗਏ ਹਨ,ਜਿੱਥੇ ਉਨ੍ਹਾਂ ਵੱਲੋਂ ਕੌਮੀ ਆਗੂ ਕੇ.ਸੀ.ਵੇਣੂਗੋਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸਤੋਂ ਇਲਾਵਾ ਭੁਪੇਸ਼ ਬਘੇਲ ਵੱਲੋਂ ਵੀ ਆਪਣੀ ਪੰਜਾਬ ਫ਼ੇਰੀ ਦੀ ਰੀਪੋਰਟ ਰਾਹੁਲ ਗਾਂਧੀ ਨੂੰ ਸੌਂਪੇ ਜਾਣ ਦੀ ਚਰਚਾ ਹੈ।

ਇਹ ਵੀ ਪੜ੍ਹੋ 👉ਸਿੱਖ ਜਥੇਬੰਦੀਆਂ ਨੇ’ਸਤਲੁਜ’ ਫ਼ਿਲਮ ਨੂੰ ਦੁਬਾਰਾ ਰਿਲੀਜ ਕਰਨ ਅਤੇ ਬੇ-ਦੋਸ਼ਿਆਂ ਦੇ ਕ*ਤ*ਲਾਂ ਦੀ ਜਾਂਚ ਲਈ ‘ਟਰੁੱਥ ਕਮਿਸ਼ਨ’ ਬਣਾਉਣ ਦੀ ਕੀਤੀ ਮੰਗ

ਦੂਜੇ ਪਾਸੇ ਬਾਗੀ ਸੁਰਾਂ ਦਿਖਾ ਦੇ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਨੈ ਆਪਣੀ ਅਵਾਜ਼ ਨੂੰ ਹੋਰ ਉੱਚਾ ਚੁੱਕਣ ਦੇ ਲਈ ਸ਼ੋਸ਼ਲ ਮੀਡੀਆ ‘ਤੇ ਇੱਕ ਹੋਰ ਮੁਹਿੰਮ ਵਿੱਢੀ ਗਈ ਹੈ। ਜਿਸਦੇ ਵਿਚ ਸਮੂਹ ਚੰਨੀ ਧੜੇ ਦੇ ਆਗੂਆਂ ਤੇ ਵਰਕਰਾਂ ਵੱਲੋਂ ਆਪੋ-ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਉੱਪਰ ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਰਾਹੁਲ ਗਾਂਧੀ ਤੇ ਮਲਿਕਅਰੁਜਨ ਖੜਗੇ ਦੀਆਂ ਫ਼ੋਟੋਆਂ ਲਗਾ ਕੇ ਉਸਦੇ ਵਿਚ ‘ਸਾਰਾ ਪੰਜਾਬ ਚੰਨੀ ਦੇ ਨਾਲ’ ਵੱਡੇ ਅੱਖਰਾਂ ਵਿਚ ਲਿਖਿਆ ਹੈ। ਇਸ ਮੁਹਿੰਮ ਤੋਂ ਸਪੱਸ਼ਟ ਹੁੰਦਾ ਜਾਪ ਰਿਹਾ ਕਿ ਚੰਨੀ ਧੜਾ ਭੁਪੇਸ਼ ਬਘੇਲ ਦੇ ਰਵੱਈਏ ਦੇ ਬਾਵਜੂਦ ਹਥਿਆਰ ਸੁੱਟਣ ਲਈ ਤਿਆਰ ਨਹੀਂ ਤੇ ਅਗਲੀ ਲੜਾਈ ਹੋਰ ਮਜਬੂਤੀ ਨਾਲ ਲੜਣਾ ਚਾਹੁੰਦਾ। ਇਹ ਵੀ ਕਿਹਾ ਜਾ ਰਿਹਾ ਕਿ ਭੁਪੇਸ਼ ਬਘੇਲ ਦੀ ਪੰਜਾਬ ਫ਼ੇਰੀ ਦੌਰਾਨ ਭੂਮਿਕਾ ਬਾਰੇ ਵੀ ਇਸ ਧੜੇ ਨੇ ਹਾਈਕਮਾਂਡ ਕੋਲ ਉਗਲਾਂ ਚੁੱਕੀਆਂ ਹਨ।

ਇਹ ਵੀ ਪੜ੍ਹੋ 👉Amritsar ਵਿੱਚ ਹੈਂਡ ਗ੍ਰੇਨੇਡ ਅਤੇ 3 ਆਧੁਨਿਕ ਰਾਈਫਲਾਂ ਬਰਾਬਦ; ਨਾਬਾਲਗ ਸਮੇਤ ਤਿੰਨ ਵਿਅਕਤੀ ਕਾਬੂ

ਦਸਣਾ ਬਣਦਾ ਹੈ ਕਿ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੂੰ ਮਜਬੂਤ ਕਰਨ ਲਈ ਲੰਘੀ 1 ਜੁਲਾਈ ਨੂੰ ਸੂਬਾ ਇਕਾਈ ਦਾ ਪੁਨਰਗਠਨ ਕੀਤਾ ਗਿਆ ਸੀ। ਜਿਸਦੇ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਕ੍ਰਮਵਾਰ ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਬਰਕਰਾਰ ਰੱਖਿਆ ਸੀ ਤੇ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਇਸੇ ਤਰ੍ਹਾਂ ਡੇਢ ਦਰਜ਼ਨ ਆਗੂਆਂ ਨੂੰ ਹੋਰ ਕਮੇਟੀਆਂ ਵਿਚ ਅਡਜੇਸਟ ਕੀਤਾ ਗਿਆ ਸੀ ਪ੍ਰੰਤੂ ਇਸ ਪੁਨਰਗਠਨ ਤੋਂ ਚੰਨੀ ਧੜਾ ਨਰਾਜ਼ ਹੋ ਗਿਆ ਤੇ ਉਨ੍ਹਾਂ ਰਾਜਾ ਵੜਿੰਗ ਨੂੰ ਪ੍ਰਧਾਨ ਰੱਖੇ ਜਾਣ ‘ਤੇ ਸਪੱਸ਼ਟ ਤੌਰ ਉਪਰ ਵਿਰੋਧ ਕੀਤਾ। ਇਸ ਧੜੇ ਵੱਲੋਂ ਲਗਾਤਾਰ ਬਾਗੀ ਸੁਰਾਂ ਦਿਖਾਉਂਦਿਆਂ ਮੀਟਿਗਾਂ ਕੀਤੀਆਂ ਗਈਆਂ ਸਨ। ਫ਼ਿਲਹਾਲ ਹੁਣ ਗੇਂਦ ਕਾਂਗਰਸ ਹਾਈਕਮਾਂਡ ਦੇ ਪਾਲੇ ਵਿਚ ਹੈ ਤੇ ਪੰਜਾਬ ਦੇ ਲੋਕਾਂ ਦੀਆਂ ਇਸ ਉੱਪਰ ਨਜ਼ਰਾਂ ਟਿਕੀਆਂ ਹੋਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...