Bathinda ‘ਚ ਹੁਣ ਹਰ ਮੋੜ ‘ਤੇ ਦਿਖਾਈ ਦੇਵੇਗੀ Police; PCR ਦੀ ਨਫ਼ਰੀ ਵਧਾਈ

Date:

spot_img

Bathinda News: Bathinda ‘ਚ ਹਰ ਮੋੜ ਅਤੇ ਗਲੀ ਵਿਚ ਹੁਣ ਪੁਲਿਸ ਦਿਖਾਈ ਦੇਵੇਗੀ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਵਧਦੀਆਂ ਚੋਰੀਆਂ ਤੇ ਹੋਰ ਸ਼ੱਕੀ ਗਤੀਵਿਧੀਆਂ ਨੂੰ ਠੱਲ ਪਾਊਣ ਲਈ ਵੱਡੀ ਪੱਧਰ ‘ਤੇ ਵੱਖ-ਵੱਖ ਵਿੰਗਾਂ ਅਤੇ ਹੋਰਨਾਂ ਥਾਵਾਂ ਤੋਂ ਕੱਢ ਕੇ PCR ਦੀ ਨਫ਼ਰੀ ਵਿਚ ਥੋਕ ‘ਚ ਵਾਧਾ ਕੀਤਾ ਗਿਆ। ਬੀਤੀ ਸ਼ਾਮ ਜ਼ਿਲ੍ਹਾ ਪੁਲਿਸ ਕਪਤਾਨ ਦੇ ਹੁਕਮਾਂ ਨਾਲ PCR ‘ਚ 78 ਕਰਮਚਾਰੀਆਂ ਨੂੰ ਭੇਜਿਆ ਗਿਆ, ਜਿਹੜੇ ਹੁਣ ਪੁਲਿਸ ਵੈਨਾਂ, ਮੋਟਰਸਾਈਕਲਾਂ ਤੇ ਸਕੂਟੀਆਂ ‘ਤੇ ਸ਼ਹਿਰ ਵਿਚ ਗਸ਼ਤ ਕਰਦੇ ਵਿਖਾਈ ਦੇਣਗੇ।

ਇਹ ਵੀ ਪੜ੍ਹੋ 👉Bathinda Police ‘ਚ SHOs ਦੇ ਮੁੜ ਹੋਏ ਦੇ ਤਬਾਦਲੇ, ਦੇਖੋ List

ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਬਠਿੰਡਾ ਦੇ ਐਸਐਸਪੀ ਰਹੇ ਹਰਮਨਬੀਰ ਸਿੰਘ ਗਿੱਲ ਦੇ ਕਾਰਜ਼ਕਾਲ ਦੌਰਾਨ ਵੀ ਇਹੀ ਫ਼ਾਰਮੂਲਾ ਲਾਗੂ ਕੀਤਾ ਗਿਆ ਸੀ। ਜਿਸਦੇ ਵਿਚ ਸ਼ਹਿਰ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ‘ਤੇ ਪੁਲਿਸ ਦੀ ਗਸ਼ਤ ਵਧਾਈ ਗਈ ਸੀ ਤੇ ਇਸਦੇ ਲਈ PCR ਟੀਮਾਂ ਨੂੰ ਮਜਬੂਤ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ PCR ਦੀ ਗਸ਼ਤ ਵਧਣ ਦੇ ਨਾਲ ਨਾਂ ਸਿਰਫ਼ ਕਿਸੇ ਵੀ ਘਟਨਾ ਵਾਪਰਨ ‘ਤੇ ਪੁਲਿਸ ਤੁਰੰਤ ਪੁੱਜੇਗੀ, ਬਲਕਿ ਮਾੜੇ ਅਨਸਰਾਂ ਵਿਚ ਵੀ ਪੁਲਿਸ ਦਾ ਡਰ ਬੈਠੇਗਾ। ਦਸਿਆ ਜਾ ਰਿਹਾ ਕਿ ਸ: ਗਿੱਲ ਦੇ ਤਬਾਦਲੇ ਤੋਂ ਬਾਅਦ PCR ਦੀ ਨਫ਼ਰੀ ਲਗਾਤਾਰ ਘਟਣ ਲੱਗੀ ਸੀ ਤੇ ਹੁਣ ਸਿਰਫ਼ 72 ਮੁਲਾਜਮਾਂ ‘ਤੇ ਸਿਮਟ ਗਈ ਸੀ।

ਇਹ ਵੀ ਪੜ੍ਹੋ 👉ਗੈਂਗਸਟਰਾਂ ‘ਤੇ ਵਾਰ ਦਾ 175ਵਾਂ ਦਿਨ: ਪੰਜਾਬ ਪੁਲਿਸ ਵੱਲੋਂ 897 ਥਾਈਂ ਛਾਪੇਮਾਰੀ; 657 ਕਾਬੂ

ਪ੍ਰੰਤੂ ਹੁਣ ਵੱਖ ਵੱਖ ਵਿੰਗਾਂ, ਥਾਣਿਆਂ ਤੇ ਇੱਥੋਂ ਤੱਕ ਹਲਕਾ ਵਿਧਾਇਕਾਂ ਨੂੰ ਦਿੱਤੀ ਸਕਿਊਰਟੀ ਵਿਚੋਂ ਗੰਨਮੈਨਾਂ ਨੂੰ ਵਾਪਸ ਬੁਲਾ ਕੇ PCR ਵਿਚ ਤੈਨਾਤ ਕੀਤਾ ਗਿਆ। ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਨੇ ਗੈਰ-ਰਸਮੀ ਗੱਲਬਾਤ ਕਰਦਿਆਂ ਦਸਿਆ ਕਿ, ”ਐਸਐਸਪੀ ਦੇ ਇਸ ਫੈਸਲੇ ਤੋਂ ਬਾਅਦ ਹੁਣ ਆਮ ਜਨਤਾ ਵਿਚ ਨਾਂ ਸਿਰਫ਼ ਪੁਲਿਸ ਦਾ ਭਰੋਸਾ ਵਧੇਗਾ, ਬਲਕਿ ਮਾੜੀਆਂ ਵਾਰਦਾਤਾਂ ਨੂੰ ਵੀ ਠੱਲ ਪਏਗੀ।” ਵਧੀ ਹੋਈ ਨਫ਼ਰੀ ਦੇ ਵਿਚ ਮਹਿਲਾ ਪੁਲਿਸ ਮੁਲਾਜਮ ਵੀ ਸ਼ਾਮਲ ਹਨ, ਜਿੰਨ੍ਹਾਂ ਨੂੰ ਗਸ਼ਤ ਲਈ ਸਕੂਟੀਆਂ ਦਿੱਤੀਆਂ ਜਾਣਗੀਆਂ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...