ਮੁੱਖ ਮੰਤਰੀ ਬੋਲੇ – ਸਾਨੂੰ ਤਾਂ ਪੰਜਾਬ ਤੋਂ ਪਾਣੀ ਲੈਣਾ ਹੈ ਅਤੇ ਦਿੱਲੀ ਨੂੰ ਦੇਣਾ ਹੈ
ਸੁਖਜਿੰਦਰ ਮਾਨ
ਚੰਡੀਗੜ੍ਹ, 17 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੰਜਾਬ ਵਿਚ ਨਵੀਂ ਸਰਕਾਰ ਬਨਣ ‘ਤੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਚੁਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਹੁਣ ਦੋਹਰੀ ਜਵਾਬਦੇਹੀ ਹੈ, ਕਿਉਂਕਿ ਅਸੀਂ ਪੰਜਾਬ ਤੋਂ ਪਾਣੀ ਲੈਣਾ ਹੈ ਅਤੇ ਦਿੱਲੀ ਨੁੰ ਪਾਣੀ ਦੇਣਾ ਹੈ। ਅਜਿਹੇ ਵਿਚ ਐਸਵਾਈਐਲ ਦੇ ਲਈ ਪਾਣੀ ਦੇਣ ਦੀ ਉਨ੍ਹਾ ਦੀ ਜਵਾਬਦੇਹੀ ਵੱਧ ਹੈ, ਕਿਉਂਕਿ ਹੁਣ ਦੋਵਾਂ ਸੂਬਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੁੱਖ ਮੰਤਰੀ ਅੱਜ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿਚ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਬੋਲ ਰਹੇ ਸਨ।
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਸੋਚਨਾ ਪਵੇਗਾ ਜਦੋਂ ਕੁੱਝ ਦਿਨਾਂ ਵਿਚ ਉਨ੍ਹਾ ਦੇ ਸੂਬੇ ਦਾ ਬਜਟ ਪੇਸ਼ ਹੋਵੇਗਾ। ਉਨ੍ਹਾ ਦੇ ਰਾਜ ਦਾ ਡੇਬਿਟ ਟੂ ਜੀਐਸਡੀਪੀ ਅਨੁਪਾਤ 48 ਫੀਸਦੀ ਹੈ, ਜੋ ਹਰਿਆਣਾ ਦਾ ਮਹਿਜ 24.98 ਫੀਸਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਵੱਖ-ਵੱਖ ਗੱਲ ਦੀ ਸ਼ੇਖੀ ਮਾਰਦੇ ਹਨ, ਦਿੱਲੀ ਦੀ ਹਰਿਆਣਾ ਨਾਲ ਤੁਲਣਾ ਨਹੀਂ ਹੋ ਸਕਦੀ। ਦਿੱਲੀ ਵਿਚ ਲਗਭਗ 1100 ਸਰਕਾਰੀ ਸਕੂਲ ਹੋਣਗੇ ਪਰ ਹਰਿਆਣਾ ਵਿਚ 15 ਹਜਾਰ ਸਰਕਾਰੀ ਸਕੂਲ ਹਨ। ਉੱਥੇ ਉਨ੍ਹਾਂ ਦੇ ਇੱਥੇ ਖੇਤੀ ਦੀ ਜਮੀਨ ਹਰਿਆਣਾ ਦੀ ਤੁਲਣਾ ਵਿਚ ਬੇਹੱਦ ਘੱਟ ਹੈ, ਜਦੋਂ ਕਿ ਹਰਿਆਣਾ ਵਿਚ 80 ਲੱਖ ਏਕੜ ਖੇਤੀਬਾੜੀ ਜਮੀਨ ਹੈ। ਇਸੀ ਤਰ੍ਹਾ ਵੱਖ-ਵੱਖ ਖੇਤਰਾਂ ਦੀ ਵੀ ਇਹੀ ਹਾਲਤ ਹੈ ਇਸ ਲਈ ਦਿੱਲੀ ਦੀ ਤੁਲਣਾ ਹਰਿਆਣਾ ਨਾਲ ਨਹੀਂ ਕੀਤੀ ਜਾ ਸਕਦੀ, ਸਗੋ ਹਰਿਆਣਾ ਦੀ ਤੁਲਣਾ ਪੰਜਾਬ ਨਾਲ ਜਰੂਰ ਕੀਤੀ ਜਾ ਸਕਦੀ ਹੈ।
ਐਸਵਾਈਐਲ ਨਹਿਰ ‘ਤੇ ਪੰਜਾਬ ਦੀ ਦੋਹਰੀ ਜਵਾਬਦੇਹੀ:ਮੁੱਖ ਮੰਤਰੀ
4 Views