ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਖਿਲਾਫ ਸੰਘਰਸ ਕਰਨ ਵਾਲੇ ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਨੇ ਜਿਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਮੰਗਾਂ ਲਈ ਸਾਰੇ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਸਨ। ਉਥੇ ਹੁਣ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਾਰ ਹੀ ਮੁੜ ਮੰਗ ਪੱਤਰ ਦੇਣ ਦੀ ਮੁਹਿੰਮ ਆਰੰਭ ਦਿੱਤੀ ਹੈ।
ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਅੱਜ ਬੇਰੁਜਗਾਰ ਯੂਨੀਅਨ ਵੱਲੋ ਅਮਨਦੀਪ ਕੌਰ ਤੇ ਜਤਿੰਦਰ ਕੌਰ ਦੀ ਅਗਵਾਈ ਵਿੱਚ ਹਲਕਾ ਬਠਿੰਡਾ ਤੋ ਵਿਧਾਇਕ ਜਗਰੂਪ ਗਿੱਲ ਨੂੰ ਮੰਗ ਪੱਤਰ ਦਿੱਤਾ ਗਿਆ। ਬੇਰੁਜਗਾਰ ਆਗੂਆਂ ਨੇ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀਆਂ,ਪ੍ਰੰਤੂ ਅੱਧ ਵਿਚਕਾਰ ਲਟਕ ਰਹੀਆਂ 4161 ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਭਰਤੀ ਪ੍ਰਕਿ੍ਰਆ ਨੂੰ ਫੌਰੀ ਮੁਕੰਮਲ ਕੀਤਾ ਜਾਵੇ।ਬੇਰੁਜਗਾਰਾਂ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ।ਪ੍ਰੰਤੂ ਲੰਬੇ ਸੰਘਰਸ ਮਗਰੋ ਕਾਂਗਰਸ ਸਰਕਾਰ ਨੇ ਨਾ ਮਾਤਰ ਅਸਾਮੀਆਂ ਦੇ ਕੇ ਖਾਨਾ ਪੂਰਤੀ ਕੀਤੀ ਸੀ।ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਦੀ ਮੰਗ ਬਦਲੇ ਮਹਿਜ 1400 ਅੰਦਾਜਨ ਦੇ ਕੇ ਧੋਖਾ ਕੀਤਾ ਸੀ। ਇਸ ਮੌਕੇ ਰਾਜਕਿਰਨ ਕੌਰ,, ਗੁਰਸਿਮਰਨ ਸਿੰਘ,,ਹਰਮਨ ਸਿੰਘ ਹਾਜਰ ਸਨ।
Share the post "ਬੀ ਐਡ ਦੀਆਂ ਅਸਾਮੀਆਂ ਭਰਨ ਲਈ ਬੇਰੁਜਗਾਰਾਂ ਨੇ ਮੁੜ ਆਰੰਭੀ ਮੰਗ ਪੱਤਰ ਮੁਹਿੰਮ"