ਬਿਲਾਵਲ ਭੁੱਟੋਂ ਦੇ ਵਿਦੇਸ਼ ਮੰਤਰੀ ਬਣਨ ਦੀ ਚਰਚਾ
ਪੰਜਾਬੀ ਖ਼ਬਰਸਾਰ ਬਿੳੂਰੋ
ਨਵੀਂ ਦਿੱਲੀ: ਕਾਫ਼ੀ ਲੰਮੀ ਜਦੋਜਹਿਦ ਦੇ ਬਾਅਦ ਬੀਤੀ ਦੇਰ ਰਾਤ ਪਾਕਿਸਤਾਨ ਦੀ ਕੌਮੀ ਅਸੰਬਲੀ ਵਿਚ ਹੋਈ ਵੋਟਿੰਗ ਤੋਂ ਬਾਅਦ ਗੱਦੀਓ ਉਤਾਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਥਾਂ ਹੁਣ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦੇ ਭਰਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਹਿਬਾਜ਼ ਸਰੀਫ਼ ਲੈ ਸਕਦੇ ਹਨ। ਪਾਕਿਸਤਾਨ ਦੀਆਂ ਸਮੂਹ ਵਿਰੋਧੀ ਧਿਰਾਂ ਨੇ ਉਨ੍ਹਾਂ ਦੇ ਨਾਂ ਦੀ ਸਹਿਮਤੀ ਦੇ ਦਿੱਤੀ ਹੈ। ਚਰਚਾ ਮੁਤਾਬਕ ਵਿਰੋਧੀ ਧਿਰਾਂ ਵਿਚ ਸ਼ਾਮਲ ਇੱਕ ਹੋਰ ਹੋਰ ਮਹੱਤਵਪੂਰਨ ਪਾਰਟੀ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਨੂੰ ਵਿਦੇਸ ਮੰਤਰੀ ਬਣਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਹਰ ਕੋਸ਼ਿਸ਼ ਦੇ ਬਾਵਜੂਦ ਜਦ ਇਮਰਾਨ ਖ਼ਾਨ ਨੂੰ ਅਪਣੀ ਕੁਰਸੀ ਬਚਦੀ ਨਹੀਂ ਦਿਖ਼ਾਈ ਦਿੱਤੀ ਤਾਂ ਉਹ ਸੰਸਦ ਵਿਚ ਚਲੇ ਗਏ ਸਨ। ਇਹੀਂ ਨਹੀਂ ਉਨ੍ਹਾਂ ਦੇ ਸਮਰਥਕ ਸਪੀਕਰ ਤੇ ਡਿਪਟੀ ਸਪੀਕਰ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸਦੇ ਚੱਲਦੇ ਵਿਰੌਧੀ ਧਿਰਾਂ ਵਲੋਂ ਇੱਕ ਆਗੂ ਨੂੰ ਸਪੀਰਕ ਨਿਯੁਕਤ ਕਰਕੇ ਕਰਵਾਈ ਵੋਟਿੰਗ ਦੌਰਾਨ 174 ਵੋਟਾਂ ਇਮਰਾਨ ਖ਼ਾਨ ਦੇ ਉਲਟ ਭੁਗਤੀਆਂ ਜਦੋਂਕਿ 342 ਮੈਂਬਰੀ ਅਸੰਬਲੀ ਵਿਚ ਖ਼ਾਨ ਨੂੰ ਉਤਾਰਨ ਲਈ 172 ਵੋਟਾਂ ਦੀ ਜਰੂਰਤ ਸੀ। ਇਹ ਵੀ ਪਤਾ ਲੱਗਿਆ ਹੈ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਦਨ ਦੀ ਅਗਲੀ ਬੈਠਕ 11 ਅਪਰੈਲ ਨੂੰ ਬਾਅਦ ਦੁਪਹਿਰ 2 ਵਜੇ ਸੁਰੂ ਹੋਵੇਗੀ।
Share the post "ਇਮਰਾਨ ਖ਼ਾਨ ਤੋਂ ਬਾਅਦ ਹੁਣ ਸ਼ਹਿਬਾਜ਼ ਸਰੀਫ਼ ਬਣਨਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ"