ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਸਥਾਨਕ ਇਲਾਕੇ ਦੀ ਉਘੀ ਵਿਦਿਅਕ ਸੰਸਥਾ ਐਸ.ਐਸ.ਡੀ. ਗਰਲਜ਼ ਕਾਲਜ਼ ਦੀ ਪਿ੍ਰੰਸੀਪਲ ਵਜੋਂ ਡਾ ਨੀਰੂ ਗਰਗ ਨੇ ਅੱਜ ਚਾਰਜ਼ ਸੰਭਾਲ ਲਿਆ। ਪਿਛਲੇ ਦਿਨੀਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਕਾਲਜ ਮੈਨੇਜਮੈਂਟ, ਡੀ.ਪੀ.ਆਈ. (ਕਾਲਜਾਂ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਬਣਾਏ ਗਏ ਸੰਯੁਕਤ ਬੋਰਡ ਦੀ ਸਾਂਝੀ ਕਮੇਟੀ ਵੱਲੋਂ ਉਨ੍ਹਾਂ ਨੂੰ ਚੁਣਿਆ ਗਿਆ ਸੀ। ਇੱਥੇ ਵਰਨਣਯੋਗ ਹੈ ਕਿ ਡਾ. ਨੀਰੂ ਗਰਗ 1995 ਤੋਂ ਬਤੋਰ ਕਾਮਰਸ ਲੈਕਚਰਾਰ ਅਤੇ ਵਿਭਾਗ ਦੇ ਮੁਖੀ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹ 2017 ਤੋਂ ਐਸ.ਐਸ.ਡੀ. ਵੁਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਪਿ੍ਰੰਸੀਪਲ ਅਹੁਦੇ ਲਈ ਚੁਣੇ ਗਏ ਅਤੇ ਉਹ ਕਾਲਜ ਵਿਚ ਹੁਣ ਤੱਕ ਪਿ੍ਰੰਸੀਪਲ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਕਾਦਮਿਕ ਖੇਤਰ ਵਿਚ ਉਹਨਾਂ ਨੇ ਐਮ.ਏ. ਇਕਨਾਮਿਕਸ (ਗੋਲਡ ਮੈਡਲਿਸਟ), ਐਮ.ਕਾਮ. (ਸਿਲਵਰ ਮੈਡਲਿਸਟ), ਪੀ.ਜੀ.ਡੀ.ਸੀ.ਏ. (ਗੋਲਡ ਮੈਡਲਿਸਟ), ਐਮ.ਬੀ.ਏ. ਅਤੇ ਪੀ.ਐਚ.ਡੀ. ਕੀਤੀ ਹੋਈ ਹੈ। ਉਹਨਾਂ ਨੇ ਕਾਮਰਸ ਅਤੇ ਇਕਨਾਮਿਕਸ ਵਿਸ਼ੇ ਵਿਚ ਯੂ.ਜੀ.ਸੀ. ਨੈੱਟ ਪਾਸ ਕੀਤਾ ਹੋਇਆ ਹੈ। ਸਾਲ 2016 ਵਿਚ ਉਹਨਾਂ ਨੂੰ ਭਾਰਤ ਗੌਰਵ ਐਵਾਰਡ, ਇੰਟਰਨੈਸ਼ਨਲ ਬਿਜ਼ਨੈੱਸ ਕਾਊਂਸਲ ਦੁਆਰਾ ਦਿੱਤਾ ਗਿਆ ਅਤੇ ਸਾਲ 2017 ਵਿਚ ਭਾਰਤ ਰਤਨ ਸ਼੍ਰੀ ਮਦਨ ਮੋਹਨ ਮਾਲਵੀਆ ਮੈਮੋਰੀਅਲ ਅਵਾਰਡ ਸ਼੍ਰੀ ਸਨਾਤਨ ਧਰਮ ਸਿੱਖਿਆ ਬੋਰਡ ਚੰਡੀਗੜ੍ਹ ਦਾਰਾ ਬੈਟ ਟੀਚਰ ਐਵਾਰਡ ਦੇ ਰੂਪ ਵਿਚ ਪ੍ਰਦਾਨ ਕੀਤਾ ਗਿਆ। ਉਹਨਾਂ ਨੇ ਹੁਣ ਤੱਕ 15 ਅੰਤਰ-ਰਾਸ਼ਟਰੀ ਅਤੇ 58 ਰਾਸ਼ਟਰੀ ਸੈਮੀਨਾਰ ਤੇ ਕਾਨਫਰੰਸਾਂ ਵਿਚ ਭਾਗ ਲਿਆ। ਇਸ ਤੋਂ ਇਲਾਵਾ ਉਹਨਾਂ ਨੇ 08 ਕਿਤਾਬਾਂ, 25 ਰਿਸਰਚ ਪੇਪਰ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਜਰਨਲ ਲ਼ਈ ਲਿਖੇ ਹਨ। ਇਸ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਸੈਨੇਟ ਦੀ ਮੈਂਬਰ ਵੀ ਰਹੇ ਹਨ। ਉਹਨਾਂ ਦੇ ਪਿ੍ਰੰਸੀਪਲ ਦਾ ਅਹੁੱਦਾ ਸੰਭਾਲਣ ਮੌਕੇ ਐਸ.ਐਸ.ਡੀ. ਗਰੁੱਪ ਆਫ਼ ਇੰਸਟੀਚਿਊਟ ਦੇ ਸਰਪਰਸਤ ਐਡਵੋਕੇਟ ਰਾਜੀਵ ਗੁਪਤਾ, ਪ੍ਰਧਾਨ ਸੀਨੀਅਰ ਐਡਵੋਕੇਟ ਸ਼੍ਰੀ ਸੰਜੇ ਗੋਇਲ, ਉਪ ਪ੍ਰਧਾਨ ਪਰਮੋਦ ਮਹੇਸ਼ਵਰੀ, ਸਕੱਤਰ ਚੰਦਰ ਸ਼ੇਖਰ ਮਿੱਤਲ, ਐਸ.ਐਸ. ਡੀ ਕਾਲਜ ਆਫ਼ ਐਜੂਕੇਸ਼ਨ ਦੇ ਸਕੱਤਰ ਸ੍ਰੀ ਸਤੀਸ਼ ਅਰੋੜਾ, ਸਾਬਕਾ ਪ੍ਰਧਾਨ ਐਡਵੋਕੇਟ ਨੰਦ ਲਾਲ ਗਰਗ ਅਤੇ ਐਡਵੋਕੇਟ ਸੋਮਨਾਥ ਵਾਪਨਾ ਅਤੇ ਸਾਬਕਾ ਸਭਾ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ, ਸਾਬਕਾ ਉਪ ਪ੍ਰਧਾਨ ਸ਼੍ਰੀ ਜਸਵੰਤ ਰਾਏ ਆਦਿ ਮੌਜੂਦ ਸਨ, ਜਿੰਨਾਂ ਨੇ ਇਸ ਮੌਕੇ ਨਵ-ਨਿਯੁਕਤ ਪਿ੍ਰੰਸੀਪਲ ਨੂੰ ਆਪਣੀਆਂ ਸੁੱਭਕਾਮਨਾਵਾਂ ਭੇਂਟ ਕੀਤੀਆਂ। ਇਸਤੋਂ ਇਲਾਵਾ
ਪ੍ਰੋ. ਐਨ.ਕੈ. ਗੋਸਾਈਂ, ਕਾਲਜ ਦੇ ਸਾਬਕਾ ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਪ੍ਰੋ. (ਡਾ.) ਭਵਦੀਪ ਸਿੰਘ ਤਾਂਘੀ ਸਹਿਤ ਡਾ ਨੀਰੂ ਗਰਗ ਦੇ ਪਤੀ ਤੇ ਡੀਏਵੀ ਕਾਲਜ਼ ਦੇ ਕਾਰਜ਼ਕਾਰੀ ਪਿ੍ਰੰਸੀਪਲ ਵਜੋਂ ਕੰਮ ਕਰ ਚੁੱਕੇ ਪ੍ਰੋ ਪ੍ਰਵੀਨ ਗਰਗ ਆਦਿ ਵੀ ਇਸ ਮੌਕੇ ਮੌਜੂਦ ਰਹੇ। ਡਾ ਨੀਰੂ ਗਰਗ ਨੇ ਇਸ ਮੌਕੇ ਸਮੂਹ ਕਾਲਜ ਮੈਨੇਜਮੈਂਟ, ਸਟਾਫ਼ ਅਤੇ ਆਪਣੇ ਸੁੱਭਚਿੰਤਕਾਂ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਕਰਤੱਵ ਨਿਸ਼ਠਾ ਨਾਲ ਨਿਭਾਉਣਗੇ ਅਤੇ ਕਾਲਜ ਦੇ ਵਿਕਾਸ ਲਈ ਅਤੇ ਇਸ ਨੂੰ ਬੁਲੰਦੀਆਂ ਦੇ ਸਿਖਰ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸਿਸ ਕਰਨਗੇ।
ਡਾ ਨੀਰੂ ਗਰਗ ਬਣੇ ਐਸ.ਐਸ.ਡੀ ਗਰਲਜ਼ ਕਾਲਜ਼ ਦੇ ਪਿ੍ਰੰਸੀਪਲ
6 Views