ਡੀ ਐਮ ਗਰੁੱਪ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਨੇ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦਾ ਅਹੁੱਦਾ ਸੰਭਾਲਿਆ

Date:

spot_img

ਬਠਿੰਡਾ, 24 ਫ਼ਰਵਰੀ: ਡੀ ਐਮ ਸਕੂਲ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਨੇ ਅੱਜ ਅਪਣਾ ਅਹੁੱਦਾ ਸੰਭਾਲ ਲਿਆ ਹੈ। ਦਸਣਾ ਬਣਦਾ ਹੈ ਕਿ ਡਾ. ਪਰਮਿੰਦਰ ਕੌਰ ਤਕਰੀਬਨ ਦੋ ਦਹਾਕਿਆਂ ਤੋਂ ਐਜੂਕੇਸ਼ਨ ਦੇ ਖੇਤਰ ਵਿੱਚ ਸਰਗਰਮ ਹਨ। ਐਮ.ਐਸ.ਸੀ ਗਣਿਤ, ਬੀ.ਐਡ, ਸਾਹਿਤ ਦੇ ਡਾਕਟਰੀ (ਪੀ.ਐਚ.ਡੀ) ਤਂੋ ਇਲਾਵਾ ਆਦਰਸ਼ ਪ੍ਰਿੰਸੀਪਲ ਐਵਾਰਡੀ ਹਨ। ਉਹ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਮੈਨੇਜਮੈਂਟ ਦੁਆਰਾ ਆਰ ਜੀ ਐਜੂਕੇਸ਼ਨ ਐਕਸੀਲੈਂਸ ਅਵਾਰਡ ਦੇ ਵੀ ਜੇਤੂ ਰਹੇ ਹਨ।

ਖਨੌਰੀ ਬਾਰਡਰ ’ਤੇ ਮਾਰੇ ਗਏ ਸੁਭਕਰਨ ਦੀ ਮਾਂ ਸਾਹਮਣੇ ਆਈ, ਪਿਊ ਤੇ ਦਾਦੀ ਨੇ ਕਿਹਾ ਕਿ ਛੋਟੇ-ਛੋਟੇ ਬੱਚੇ ਛੱਡ ਕੇ ਗਈ ਸੀ ਚਲੀ

ਇਸ ਤੋਂ ਇਲਾਵਾ 2014-16 ਦੋ ਸਾਲ ਲਗਾਤਾਰ ਸਿੱਖਿਆ ਦੇ ਖੇਤਰ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਲਈ ਸਮ੍ਰਿਤੀ ਜ਼ੁਬਿਨ ਇਰਾਨੀ (ਮਨੁੱਖੀ ਸਰੋਤ ਵਿਕਾਸ ਮੰਤਰੀ) ਦੁਆਰਾ ਉਹਨਾਂ ਨੂੰ ਨਵਾਜਿਆ ਗਿਆ ਹੈ।ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਅਵਤਾਰ ਸਿੰਘ ਢਿੱਲਂੋ ਨੇ ਉਹਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇਂ ਸੰਸਥਾ ਦੀ ਮੈਨਜਮੈਂਟ ਪਹਿਲਾਂ ਵੀ ਇਲਾਕੇ ਵਿੱਚ ਉਚੇਰੀ ਸਿੱਖਿਆਂ ਤੇ ਅਗਾਂਹਵਧੂ ਸੋਚ ਦੀ ਧਾਰਨੀ ਮੰਨੀ ਜਾਂਦੀ ਹੈ ਪ੍ਰੰਤੂ ਡਾ. ਪਰਮਿੰਦਰ ਕੌਰ ਦੀ ਮੌਜੂਦਗੀ ਸੰਸਥਾ ਵਾਸਤੇ ਨਵੀਆਂ ਬੁਲੰਦੀਆਂ ’ਤੇ ਪਹੁੰਚਣ ਵਿੱਚ ਸਹਾਇਕ ਸਿੱਧ ਹੋਵੇਗੀ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੀ ਮੌਜੂਦ ਸੀ।

 

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...