ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ: ਡੀ.ਏ.ਵੀ ਕਾਲਜ ਬਠਿੰਡਾ ਦੇ ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ (ਆਈਓਐਲਸੀਪੀ) ਦੁਆਰਾ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ। ਆਈਓਐਲਸੀਪੀਨਵੀਨਤਾ ਦੁਆਰਾ ਸੰਚਾਲਿਤ ਡਰੱਗ ਕੰਪਨੀ ਹੈ, ਜੋ ਇੰਟਰਮੀਡੀਏਟਸ, ਸਪੈਸ਼ਲਿਟੀ ਕੈਮੀਕਲਜ਼, ਅਤੇ ਥੈਰੇਪਿਊਟਿਕ ਡਰੱਗਜ਼ ਬਣਾਉਣ ਵਾਲੀ ਇਕੋ ਇਕ ਕੰਪਨੀ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਅਤੇ ਡੀਨ, ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਪ੍ਰੋ. ਮੀਤੂ ਐਸ. ਵਧਵਾ ਨੇ ਕੰਪਨੀ ਦੀ ਹਿਊਮਨ ਰੀਸੋਰਸ ਅਤੇ ਤਕਨੀਕੀ ਟੀਮ ਦਾ ਹਾਰਦਿਕ ਸੁਆਗਤ ਕੀਤਾ। ਬੀ .ਐਸ. ਸੀ ਦੇ ਕੁੱਲ 8 ਵਿਦਿਆਰਥੀ ਪ੍ਰੀ-ਡ੍ਰਾਈਵ ਇੰਟਰਐਕਟਿਵ ਟਾਕ, ਲਿਖਤੀ ਪ੍ਰੀਖਿਆ ਅਤੇ ਇੱਕ ਰਸਮੀ ਇੰਟਰਵਿਊ ਦੀ ਸਖ਼ਤ ਚੋਣ ਪ੍ਰਕਿਰਿਆ ਦੁਆਰਾ ਚੁਣੇ ਗਏ । ਇਸ ਮੁਹਿੰਮ ਦਾ ਸੰਚਾਲਨ ਡਾ: ਪਰਵੀਨ ਬਾਲਾ ਨੇ ਕੀਤਾ।ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੀ ਚੋਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।ਉਨ੍ਹਾਂ ਇਸ ਪਲੇਸਮੈਂਟ ਡਰਾਈਵ ਦੇ ਆਯੋਜਨ ਵਿੱਚ ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਡੀ.ਏ.ਵੀ ਕਾਲਜ ਦੇ 8 ਵਿਦਿਆਰਥੀ ਪਲੇਸਮੈਂਟ ਡਰਾਈਵ ਦੌਰਾਨ ਚੁਣੇ
4 Views