ਪ੍ਰੋਗਰਾਮ ਤਹਿਤ ਲਗਾਈ ਗਈ ਭੂ-ਵਿਗਿਆਨ ਪ੍ਰਦਰਸਨੀ ਦੌਰਾਨ ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੁੰਦਰ ਮਾਡਲ ਅਤੇ ਪੋਸਟਰ ਪ੍ਰਦਰਸਿਤ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਵਿਸਵ ਧਰਤੀ ਦਿਵਸ 2022 ਦੇ ਮੌਕੇ ‘ਤੇ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਭੂ-ਵਿਗਿਆਨ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਭੂ-ਵਿਗਿਆਨ ਮੰਤਰਾਲੇ, ਇਨਯਾਸ ਅਤੇ ਇੰਸਟੀਚਿਊਸਨਜ ਇਨੋਵੇਸਨ ਕੌਂਸਲ ਦੇ ਸਹਿਯੋਗ ਨਾਲ ਸੁੱਕਰਵਾਰ ਨੂੰ ਇੱਕ ਵਿਸੇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਲੈਕਚਰ ਲੜੀ, ਭੂ-ਵਿਗਿਆਨ ਪ੍ਰਦਰਸਨੀ, ਮਾਡਲ/ਪੋਸਟਰ ਪੇਸਕਾਰੀ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ।
ਉਦਘਾਟਨੀ ਸੈਸਨ ਵਿੱਚ ਪਦਮ ਸ੍ਰੀ ਪ੍ਰੋ. ਹਰਸ ਕੁਮਾਰ ਗੁਪਤਾ ਅਤੇ ਪ੍ਰੋ. ਅਸੋਕ ਸਾਹਨੀ ਨੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ। ਉਥੇ ਹੀ ਸਾਂਤੀ ਸਵਰੂਪ ਭਟਨਾਗਰ ਅਵਾਰਡੀ ਅਤੇ ਡਾਇਰੈਕਟਰ, ਐਨਸੀਈਐਸਐਸ, ਤਿ੍ਰਵੇਂਦਰਮ ਪ੍ਰੋ. ਜੇ.ਐਸ. ਰੇਅ ਅਤੇ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ, ਪੁਣੇ ਤੋਂ ਪ੍ਰੋ. ਐੱਸ.ਜੇ ਸੰਗੋਡੇ, ਨੇ ਸਮਾਗਮ ਦੇ ਮਹਿਮਾਨ ਬੁਲਾਰੇ ਵਜੋਂ ਭਾਗ ਲਿਆ। ਮੁੱਖ ਮਹਿਮਾਨ ਪ੍ਰੋ. ਹਰਸ ਗੁਪਤਾ ਨੇ ਅੰਟਾਰਕਟਿਕਾ ਵਿੱਚ ਤੀਜੇ ਭਾਰਤੀ ਅਭਿਆਨ ਦੀ ਅਗਵਾਈ ਕਰਨ ਅਤੇ ਅੰਟਾਰਕਟਿਕਾ ਵਿੱਚ 1983-84 ਵਿੱਚ ਸਥਾਪਿਤ ਕੀਤੇ ਗਏ ਪਹਿਲੇ ਭਾਰਤੀ ਵਿਗਿਆਨਕ ਖੋਜ ਬੇਸ ਸਟੇਸਨ ‘ਦੱਖਣ ਗੰਗੋਤਰੀ‘ ਨੂੰ ਬਣਾਉਣ ਦਾ ਆਪਣਾ ਅਨੁਭਵ ਸਾਂਝਾ ਕੀਤਾ।
ਇਸ ਤੋਂ ਬਾਅਦ ਪ੍ਰੋਫੈਸਰ ਅਸੋਕ ਸਾਹਨੀ ਨੇ ਧਰਤੀ ‘ਤੇ ਜੀਵਨ ਦੇ ਵਿਕਾਸ ਦੇ ਇਤਿਹਾਸ ਨੂੰ ਸਾਂਝਾ ਕੀਤਾ ਅਤੇ ਵਿਸਵ ‘ਤੇ ਗਲੋਬਲ ਵਾਰਮਿੰਗ ਦੇ ਖਤਰੇ ਨੂੰ ਵਧਾਉਣ ਵਿੱਚ ਮਨੁੱਖੀ ਗਤੀਵਿਧੀਆਂ ਦੀ ਭੂਮਿਕਾ ਬਾਰੇ ਚਰਚਾ ਕੀਤੀ। ਪ੍ਰੋ. ਜੇ.ਐਸ. ਰੇਅ ਨੇ ਅੰਡੇਮਾਨ ਟਾਪੂ ‘ਤੇ ਜਵਾਲਾਮੁਖੀ ਅਤੇ ਉਨ੍ਹਾਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਗੱਲ ਕੀਤੀ। ਪ੍ਰੋ. ਐੱਸ.ਜੇ ਸੰਗੋੜੇ ਨੇ ਐਨਈਪੀ-2020 ਵਿੱਚ ਪ੍ਰਸਤਾਵਿਤ ਸਕੂਲੀ ਅਤੇ ਉੱਚ ਸਿੱਖਿਆ ਦੇ ਪੱਧਰਾਂ ‘ਤੇ ਧਰਤੀ ਬਾਰੇ ਬੁਨਿਆਦੀ ਗਿਆਨ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ।ਆਪਣੇ ਪ੍ਰਧਾਨਗੀ ਭਾਸਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਉਭਰਦੇ ਵਿਗਿਆਨੀਆਂ ਨੂੰ ਟਿਕਾਊ ਵਿਕਾਸ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਉਤਸਾਹਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਦਿਨ ਤੇ ਆਪਣੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਸੀਯੂਪੀਬੀ ਭੂ-ਵਿਗਿਆਨ ਵਿਭਾਗ ਦੁਆਰਾ ਆਯੋਜਿਤ ਭੂ-ਵਿਗਿਆਨ ਪ੍ਰਦਰਸਨੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਡੀਪੀਐਸ ਬਠਿੰਡਾ, ਜੀਜੀਐਸਆਈਐਸ ਮੌੜ ਮੰਡੀ ਅਤੇ ਵ੍ਹੀਟ ਫੀਲਡ ਪਬਲਿਕ ਸਕੂਲ, ਘੁੱਦਾ ਦੇ ਵਿਦਿਆਰਥੀਆਂ ਨੇ ਧਰਤੀ ਮਾਂ ਨੂੰ ਬਚਾਓ ਵਿਸੇ ‘ਤੇ ਖੂਬਸੂਰਤ ਮਾਡਲ ਅਤੇ ਪੋਸਟਰ ਪ੍ਰਦਰਸ਼ਤ ਕੀਤੇ। ਪ੍ਰੋਗਰਾਮ ਦੀ ਸੁਰੂਆਤ ਵਿੱਚ ਭੂ-ਵਿਗਿਆਨ ਵਿਭਾਗ ਦੇ ਮੁਖੀ ਡਾ. ਜੇ.ਕੇ ਪਟਨਾਇਕ ਨੇ ਸੁਆਗਤੀ ਭਾਸਣ ਦਿੱਤਾ। ਸਕੂਲ ਆਫ ਐਨਵਾਇਰਮੈਂਟ ਐਂਡ ਅਰਥ ਸਾਇੰਸਜ ਦੇ ਡੀਨ ਡਾ. ਸੁਨੀਲ ਮਿੱਤਲ ਨੇ ਮੁੱਖ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਭਾਗ ਲਿਆ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਸਵ ਧਰਤੀ ਦਿਵਸ ਮੌਕੇ ਵਿਸੇਸ ਪ੍ਰੋਗਰਾਮ ਦਾ ਆਯੋਜਨ"