16 Views
ਸੁਖਜਿੰਦਰ ਮਾਨ
ਬਠਿੰਡਾ, 12 ਮਈ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸਲਿਟੀ ਹਸਪਤਾਲ ਵੱਲੋਂ ਅੰਤਰਰਾਸਟਰੀ ਨਰਸ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਵਿਸੇਸ ਸਮਾਗਮ ਵਿੱਚ ਹਸਪਤਾਲ ਦੇ ਨਰਸਿੰਗ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੀ ਸੁਰੂਆਤ ਡਾ: ਰੇਣੂਕਾ ਮਧੋਕ ਨੇ ਨਰਸ ਦਿਵਸ ਦੀ ਮਹੱਤਤਾ ਬਾਰੇ ਦੱਸ ਕੇ ਕੀਤੀ । ਡਾ: ਰੋਹਿਤ ਬਾਂਸਲ, ਡਾ: ਕੇ.ਐਲ.ਬਾਂਸਲ ਅਤੇ ਡਾ: ਰੂਬੀ ਚੋਪੜਾ ਨੇ ਮੈਡੀਕਲ ਸੇਵਾਵਾਂ ਵਿੱਚ ਨਰਸਾਂ ਦੀ ਭੂਮਿਕਾ, ਮਹੱਤਵ ਅਤੇ ਯੋਗਦਾਨ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਮਰੀਜਾਂ ਲਈ ‘ਮਸੀਹਾ‘ ਕਰਾਰ ਦਿੱਤਾ। ਇਸ ਮੌਕੇ ਨਰਸਿੰਗ ਸਟਾਫ ਵੱਲੋਂ ਕਵਿਤਾ, ਡਾਂਸ ਅਤੇ ਡਾਕੂਮੈਂਟਰੀ ਵੀ ਪੇਸ ਕੀਤੀ ਗਈ ਅਤੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਹਸਪਤਾਲ ਵੱਲੋਂ ਇੱਕ ਕੁਇਜ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸਹੀ ਉੱਤਰ ਦੇਣ ਵਾਲੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ‘ਨਰਸਿੰਗ ਰਾਸਟਰੀ ਗੀਤ‘ ਨਾਲ ਹੋਈ।