Wednesday, May 13, 2026
spot_img
spot_img
spot_img

ਸਵੈ ਰੋਜ਼ਗਾਰ ਟ੍ਰੇਨਿੰਗ ਕੈਂਪ ਦੀ ਰਜਿਸਟਰੇਸ਼ਨ ਲਈ 3 ਦਿਨ ਵਧਾਏ : ਵੀਨੂੰ ਗੋਇਲ

Date:

spot_img

ਸੁਖਜਿੰਦਰ ਮਾਨ
ਬਠਿੰਡਾ, 5 ਜੂਨ: ਸਵਾਵਲੰਬੀ ਭਾਰਤ ਅਭਿਆਨ ਦੇ ਮਿਸ਼ਨ ਨੂੰ ਪੂਰਾ ਕਰਦੇ ਹੋਏ ਡਾਇਮੰਡ ਵੇਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮੁੱਫਤ ਸਵੈ ਰੋਜ਼ਗਾਰ ਸਿਖਲਾਈ ਕੈਂਪ ਦੇ ਰਜਿਸਟਰੇਸ਼ਨ ਦੀ ਅੰਤਮ ਤਾਰੀਖ 5 ਜੂਨ ਸੀ, ਜਿਸਨੂੰ ਔਰਤਾਂ ਦੀ ਜੋਰਦਾਰ ਮੰਗ ਤੇ 3 ਦਿਨ ਵਧਾਉਂਦੇ ਹੋਏ 8 ਜੂਨ ਤੱਕ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਦੱਸਿਆ ਕਿ ਇਸ ਵਾਰ ਇਹ ਕੈਂਪ ਸਰਕਾਰੀ ਆਦਰਸ਼ ਸੀਨੀਅਰ ਸੇਕੇਂਡਰੀ ਸਕੂਲ, ਕੈਨਾਲ ਕਲੋਨੀ, ਬਠਿੰਡਾ ਵਿੱਚ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਿਲਾਈ, ਕਢਾਈ, ਪੇਂਟਿੰਗ, ਇੰਗਲਿਸ਼ ਸਪੀਕਿੰਗ, ਬਿਊਟੀ ਪਾਰਲਰ, ਮਹਿੰਦੀ ਆਦਿ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ 21 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਰੰਗਾਰੰਗ ਪ੍ਰੋਗ੍ਰਾਮ ਦੌਰਾਨ ਸਰਟਿਫਿਕੇਟ ਵੰਡੇ ਜਾਣਗੇ। ਮੈਡਮ ਵੀਨੂੰ ਗੋਇਲ ਨੇ ਦੱਸਿਆ ਕਿ 8 ਜੂਨ ਨੂੰ ਕੋਰਸਾਂ ਦੀਆਂ ਕਲਾਸਾਂ ਦਾ ਸ਼ੁਭਾਰੰਭ ਕੀਤਾ ਜਾਵੇਗਾ, ਜਿਸ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਹਿੱਸਾ ਲੈਣਗੇ।

spot_img

Share post:

spot_img

Popular

More like this
Related

ਖ਼ੂਨ ਸਫ਼ੈਦ; ਜਮੀਨੀ ਵਿਵਾਦ ‘ਚ ਭਰਾ ਨੇ ਸਕੇ ਭਰਾ ਤੇ ਭਾਬੀ ਦਾ ਕੀਤਾ ਕ/ਤ/ਲ

Gurdaspur News:ਜ਼ਿਲ੍ਹੇ ਦੇ ਵਿਚ ਇੱਕ ਭਰਾ ਵੱਲੋਂ ਜਮੀਨ ਦੇ...

Haryana News: श्रमिकों को बेहतर स्वास्थ्य सुविधाएं देने के लिए हरियाणा सरकार प्रतिबद्ध : श्रम मंत्री श्री अनिल विज

👉 ईएसआईसी परियोजनाओं की हर माह होगी समीक्षा, लापरवाही बर्दाश्त...

Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਉੱਦਮ ਪ੍ਰੋਤਸਾਹਨ ਬੋਰਡ ਦੀ 19ਵੀਂ ਮੀਟਿੰਗ ਹੋਈ

👉ਵੱਖ-ਵੱਖ ਉਦਯੋਗਿਕ ਪ੍ਰੋਜੈਕਟਾਂ ਲਈ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਪ੍ਰਵਾਨ, ਨਿਵੇਸ਼...