ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਵੱਲੋਂ ਖੇਤੀਬਾੜੀ ਬਿਜਲੀ ਕੁਨੈਕਸ਼ਨਾਂ ਦਾ ਲੋਡ ਵਧਾਉਣ ਵਾਸਤੇ ਵਲੰਟਰੀ ਡਿਸਕਲੋਜ਼ਰ ਸਕੀਮ (ਬੀਡੀਐਸ) ਚਲਾਈ ਜਾ ਰਹੀ ਹੈ। ਜਿਸਨੂੰ ਲੈ ਕੇ ਬਠਿੰਡਾ ਪੱਛਮ ਜ਼ੋਨ ਦੀਆਂ ਵੱਖ-ਵੱਖ ਡਵੀਜ਼ਨਾਂ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾਏ ਗਏ।ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਬਠਿੰਡਾ ਜ਼ੋਨ ਬਠਿੰਡਾ ਸਰਕਲ, ਫਰੀਦਕੋਟ, ਫਿਰੋਜ਼ਪੁਰ ਤੇ ਮੁਕਤਸਰ ਸਰਕਲਾਂ ਵਿੱਚ ਇਹ ਕੈਂਪ ਲਗਾਏ ਗਏ ਸਨ। ਇਸ ਲੜੀ ਹੇਠ, ਬਠਿੰਡਾ ਸਰਕਲ ਵਿੱਚ ਕਈ ਕੈਂਪ ਲਗਾਏ ਗਏ ਸੀ, ਜਿਸ ਦੌਰਾਨ 109 ਖਪਤਕਾਰਾਂ ਨੇ ਵੀਡੀਐਸ ਸਕੀਮ ਦਾ ਫਾਇਦਾ ਲਿਆ ਹੈ ਅਤੇ ਕੁੱਲ 502.5 ਬੀਐਚਪੀ ਦਾ ਲੋਡ ਐਲਾਨਿਆ ਗਿਆ ਹੈ। ਇਸ ਤਹਿਤ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ 1368252 ਰੁਪਏ ਦੀ ਰਾਸ਼ੀ ਵਸੂਲੀ ਗਈ ਹੈ।
ਇਸੇ ਤਰ੍ਹਾਂ ਫ਼ਰੀਦਕੋਟ ਸਰਕਲ ਅਧੀਨ ਵੱਖ ਵੱਖ ਡਿਵੀਜ਼ਨਾਂ ਤਹਿਤ ਕੈਂਪ ਲਗਾਏ ਗਏ ਸਨ, ਜਿਨ੍ਹਾਂ ਦੌਰਾਨ ਕੁੱਲ 51 ਖਪਤਕਾਰਾਂ ਵੱਲੋਂ ਸਕੀਮ ਦਾ ਫਾਇਦਾ ਲਿਆ ਗਿਆ ਹੈ ਅਤੇ ਕੁੱਲ 195 ਬੀਐਚਪੀ ਦਾ ਲੋਡ ਐਲਾਨਿਆ ਗਿਆ ਹੈ ਅਤੇ ਕੁੱਲ 526750 ਰੁਪਏ ਦੀ ਰਾਸ਼ੀ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ ਵਸੂਲੀ ਗਈ ਹੈ।ਫਿਰੋਜ਼ਪੁਰ ਸਰਕਲ ਅਧੀਨ ਵੱਖ ਵੱਖ ਡਿਵੀਜ਼ਨਾਂ ਵਿੱਚ ਕੈਂਪ ਲਗਾਏ ਗਏ ਸਨ, ਜਿਨ੍ਹਾਂ ਦੌਰਾਨ 207 ਖਪਤਕਾਰਾਂ ਵੱਲੋਂ ਸਕੀਮ ਦਾ ਫਾਇਦਾ ਲੈਂਦੇ ਹੋਏ 751 ਬੀਐਚਪੀ ਦਾ ਲੋਡ ਐਲਾਨਿਆ ਗਿਆ ਅਤੇ ਸਰਵਿਸ ਕੁਨੈਕਸ਼ਨ ਚਾਰਜ ਤੇ ਸ਼ੁਰੂਆਤੀ ਸਕਿਉਰਿਟੀ ਵਜੋਂ 2034300 ਰੁਪਏ ਦੀ ਰਾਸ਼ੀ ਵਸੂਲੀ ਗਈ।
ਜਦਕਿ ਮੁਕਤਸਰ ਸਰਕਲ ਅਧੀਨ ਡਿਵੀਜਨਾ ਕੈਂਪ ਲਗਾਏ ਗਏ ਇਸ ਦੌਰਾਨ 117 ਖਪਤਕਾਰਾਂ ਵੱਲੋਂ ਆਪਣਾ ਲੋਡ ਵੀਡੀਐਸ ਸਕੀਮ ਤਹਿਤ 337 ਬੀਐਚਪੀ ਐਲਾਨਿਆ ਗਿਆ ਤੇ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ 876218 ਰੁਪਏ ਦੀ ਰਾਸ਼ੀ ਵਸੂਲੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 75 ਵੀਡੀਐਸ ਕੈਂਪ ਲਗਾਏ ਗਏ। ਇਸ ਦੌਰਾਨ 484 ਖਪਤਕਾਰਾਂ ਵੱਲੋਂ ਵੀਡੀਐਸ ਸਕੀਮ ਤਹਿਤ ਆਪਣਾ 1785.5 ਬੀਐਚਪੀ ਲੋਡ ਐਲਾਨਿਆ ਗਿਆ ਅਤੇ ਕੁੱਲ 4805520 ਰੁਪਏ ਦੀ ਰਾਸ਼ੀ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ ਵਸੂਲੀ ਗਈ।
ਇਸ ਮੌਕੇ ਬਠਿੰਡਾ ਪੱਛਮ ਜੋਨ ਦੇ ਚੀਫ ਇੰਜੀਨੀਅਰ ਇੰਜ. ਮਸਾ ਸਿੰਘ ਨੇ ਖੇਤੀਬਾੜੀ ਕੁਨੈਕਸ਼ਨਾਂ ਤੇ ਖਪਤਕਾਰਾਂ ਨੂੰ ਵੱਧ ਚੜ੍ਹ ਕੇ ਇਸ ਸਕੀਮ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਰਫ 2700 ਰੁਪਏ ਦੀ ਅਦਾਇਗੀ ਕਰ ਕੇ ਮੌਕੇ ਤੇ ਹੀ ਲੋਡ ਵਧਾਇਆ ਜਾ ਸਕਦਾ ਹੈ ਅਤੇ ਸਾਰੇ ਦਸਤਾਵੇਜ਼ ਵੀ ਮੌਕੇ ਤੇ ਹੀ ਪੂਰੇ ਤੇ ਜਮ੍ਹਾਂ ਕਰਦੇ ਹੋਇਆਂ ਐਂਟਰੀ ਕੀਤੀ ਜਾਂਦੀ ਹੈ।
Share the post "ਪਾਵਰਕਾਮ ਵਲੋਂ ਵੀਡੀਐਸ ਸਕੀਮ ਤਹਿਤ ਖੇਤੀ ਕੁਨੈਕਸ਼ਨਾਂ ਦੇ ਲੋਡ ਵਧਾਉਣ ਲਈ ਕੈਂਪ ਜਾਰੀ"