4 ਜ਼ਿਲ੍ਹਿਆਂ ਦੀਆਂ ਵਾਲੀਬਾਲ ਲੜਕਿਆਂ ਦੀਆਂ ਟੀਮਾਂ ਨੇ ਲਿਆ ਹਿੱਸਾ
ਮਾਨਸਾ ਪਹਿਲੇ ਤੇ ਬਠਿੰਡਾ ਦੂਸਰੇ ਸਥਾਨ ਤੇ ਰਿਹਾ
ਸੁਖਜਿੰਦਰ ਮਾਨ
ਬਠਿੰਡਾ, 16 ਜੂਨ : ਖੇਡ ਵਿਭਾਗ ਪੰਜਾਬ ਵਿਚ ਖੇਡਾਂ ਦੇ ਮਿਆਰ ਨੂੰ ਉਚਾ ਚੁੱਕਣ ਤੇ ਬੱਚਿਆਂ ਨੂੰ ਖੇਡਾਂ ਵੱਲ ਜੋੜਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿੱਖਿਆ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਖੇਡ ਵਿਭਾਗ ਦੇ ਸੈਕਟਰੀ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਦੀ ਵਿਸ਼ੇਸ਼ ਅਗਵਾਈ ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵਿਸ਼ੇਸ ਸਹਿਯੋਗ ਨਾਲ ਪੰਜਾਬ ਖੇਡ ਵਿਭਾਗ ਦੁਆਰਾ ਆਜਾਦੀ ਦੀ 75ਵੀਂ ਵਰੇਗੰਢ੍ਹ ਨੂੰ ਸਮਰਪਿਤ ਜ਼ਿਲ੍ਹੇ ਵਿਚ ਓਪਨ ਵਾਲੀਬਾਲ ਦਾ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਜਿਸ ਵਿਚ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਵਾਲੀਬਾਲ ਲੜਕਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਦਾ ਉਦਘਾਟਨ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਨੇ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਕੀਤਾ।
ਇਸ ਮੌਕੇ ਪਹਿਲਾ ਵਾਲੀਬਾਲ ਦਾ ਮੈਚ ਬਠਿੰਡਾ-ਫਰੀਦਕੋਟ ਵਿਚਕਾਰ ਹੋਇਆ, ਜਿਸ ਵਿਚ ਬਠਿੰਡਾ ਨੇ ਫਰੀਦਕੋਟ ਨੂੰ 2-0 ਨਾਲ ਹਰਾਇਆ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਵਿਚਕਾਰ ਮੈਚ ਹੋਇਆ, ਜਿਸ ਵਿਚ ਮਾਨਸਾ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਫਾਈਨਲ ਮੈਚ ਮਾਨਸਾ ਤੇ ਬਠਿੰਡਾ ਵਿਚਕਾਰ ਹੋਇਆ, ਜਿਸ ਵਿਚ ਮਾਨਸਾ ਨੇ ਬਠਿੰਡਾ ਨੂੰ 2-0 ਨਾਲ ਹਰਾ ਕੇ ਮਾਨਸਾ ਨੇ ਪਹਿਲਾ ਸਥਾਨ ਅਤੇ ਬਠਿੰਡਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਸਿੱਧੂ ਨੇ ਵਧਾਈ ਵੀ ਦਿੱਤੀ। ਇਸ ਉਪਰੰਤ ਖੇਡ ਵਿਭਾਗ ਦੁਆਰਾ ਆਈਆਂ ਹੋਈਆਂ ਟੀਮਾਂ ਦੇ ਖਿਡਾਰੀਆਂ ਨੂੰ ਰਿਫਰੈਸਮੈਂਟ ਦਿੱਤੀ ਗਈ।
ਇਸ ਮੌਕੇ ਵਾਲੀਬਾਲ ਕੋਚ ਬਠਿੰਡਾ ਹਰਪ੍ਰੀਤ ਸਿੰਘ, ਜਗਜੀਤ ਸਿੰਘ, ਹੁਕਮਜੀਤ ਕੌਰ, ਵਾਲੀਬਾਲ ਕੋਚ ਫਰੀਦਕੋਟ ਮਨਪ੍ਰੀਤ ਕੌਰ, ਸੁਖਰਾਜ ਸਿੰਘ, ਵਾਲੀਬਾਲ ਕੋਚ ਮਾਨਸਾ ਗੁਰਪ੍ਰੀਤ ਸਿੰਘ, ਹਾਕੀ ਕੋਚ ਰਾਜਵੰਤ ਸਿੰਘ, ਰੁਪਿੰਦਰ ਸਿੰਘ, ਅਵਤਾਰ ਸਿੰਘ, ਫੁਟਬਾਲ ਕੋਚ ਬਠਿੰਡਾ ਮਨਜਿੰਦਰ ਸਿੰਘ, ਅਥਲੈਟਿਕਸ ਕੋਚ ਬਠਿੰਡਾ ਸੁਖਜੀਤ ਕੌਰ, ਹਰਨੇਕ ਸਿੰਘ, ਹਾਕੀ ਕੋਚ ਬਠਿੰਡਾ ਗੁਰਨੀਤ ਸਿੰਘ, ਬਾਸਕਟਬਾਲ ਕੋਚ ਬਲਜੀਤ ਸਿੰਘ ਅਤੇ ਬਾਕਸਿੰਗ ਕੋਚ ਸੰਦੀਪ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਬਠਿੰਡਾ ’ਚ ਖੇਡ ਵਿਭਾਗ ਨੇ ਕਰਵਾਇਆ ਓਪਨ ਵਾਲੀਬਾਲ ਟੂਰਨਾਮੈਂਟ
14 Views