ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਜੂਨ: ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਨੂੰ ਸਿਰਫ਼ ਕਾਗਜ਼ੀ ਗੱਲਾਂ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੁਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਰੇਸਮ ਸਿੰਘ ਯਾਤਰੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਿੱਠ ਆਪ ਹੀ ਥੱਪਥਪਾਈ ਜਾ ਰਹੀ ਹੈ ਐਸਾ ਬਜਟ ਵਿੱਚ ਕੁੱਝ ਨਹੀਂ ਹੈ ਕਿਉਂਕਿ ਬਜਟ ਵਿੱਚ ਨਿੱਤ ਦਿਨ ਪੰਜਾਬ ਦੇ ਡੂੰਘੇ ਹੁੰਦੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੇ ਸੁਧਾਰ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਅਤੇ ਨਾਂ ਹੀ ਮੱਕੀ ਅਤੇ ਮੂੰਗੀ ਦੀ ਘੱਟੋ-ਘੱਟ ਸਮਰੱਥਨ ਮੁੱਲ ’ਤੇ ਖਰੀਦ ਦੀ ਕੋਈ ਠੋਸ ਨੀਤੀ ਨਹੀ ਲਿਆਂਦੀ ਗਈ ਜੋ ਅੱਜ ਮੰਡੀਆ ਚ ਮਿੱਥੇ ਭਾਅ ਤੋ ਘੱਟ ਰੇਟ ਤੇ ਖਰੀਦ ਕਰਕੇ ਕਿਸਾਨਾ ਦੀ ਲੁੱਟ ਸਰਕਾਰ ਨੂੰ ਨਹੀ ਦਿਸ ਰਹੀ ਹੈ।ਮਹਿਲਾਵਾਂ ਨਾਲ ਸੰਬੰਧਤ ਜਾ ਰਸੋਈ ਚਲਾਉਣ ਵਿੱਚ ਸਹਾਇਕ ਕਿਸੇ ਠੋਸ ਨੀਤੀ ਦੀ ਬਜਟ ਵਿੱਚ ਕਿਤੇ ਬਾਤ ਨਹੀਂ ਪਾਈ ਗਈ ਅਤੇ ਨਾਂ ਹੀ ਆਪਣੇ ਵਾਅਦੇ ਅਨੁਸਾਰ ਮਹਿਲਾਵਾਂ ਨੂੰ ਕਿਸੇ ਸਹਾਇਤਾ ਰਾਸੀ ਦਾ ਐਲਾਨ ਕੀਤਾ ਗਿਆ ਹੈ।300 ਯੂਨਿਟ ਫ੍ਰੀ ਦਿੱਤੀ ਜਾਣ ਵਾਲੀ ਬਿਜਲੀ ਲਈ ਵੀ ਜੋ ਸਰਤਾਂ ਹਨ ਉਹਨਾਂ ਅਨੁਸਾਰ ਸਿਰਫ ਪੰਜ ਕੁ ਪ੍ਰਤਿਸਤ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ, ਜਦੋਂ ਕਿ ਵਾਅਦਾ ਸਭ ਨੂੰ ਬਿਜਲੀ ਫ੍ਰੀ ਦਾ ਕੀਤਾ ਗਿਆ ਸੀ,ਨਸਾ ਉਸੇ ਤਰਾਂ ਬਲਕਿ ਉਸ ਸਥਿਤੀ ਤੋਂ ਵੀ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ ਨਸਈ ਲੋਕ ਕਿਸਾਨਾਂ ਦੇ ਖੇਤਾਂ ਵਿੱਚੋਂ,ਲੋਹਾ,ਤਾਂਬਾ,ਤੇਲ ਇੱਥੋਂ ਤੱਕ ਕੇ ਕਿਸਾਨਾਂ ਦੇ ਭਾਂਡੇ ਵੀ ਚੁੱਕਣ ਲੱਗ ਪਏ ਹਨ,ਨਸਾ ਰੋਕਣ ਦੀ ਸਰਕਾਰ ਨੇ ਕੋਈ ਮਜਬੂਤ ਯੋਜਨਾ ਨਹੀਂ ਲਿਆਂਦੀ,ਕੁੱਲ ਮਿਲਾ ਕੇ ਬਜਟ ਬਾਕੀ ਸਰਕਾਰਾਂ ਵਾਂਗ ਗੋਗਲੂਆਂ ਤੋਂ ਮਿੱਟੀ ਝਾੜਣ ਤੋਂ ਜ?ਿਆਦਾ ਕੁੱਝ ਨਹੀਂ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕਿਸਾਨੀ ਨੁਮਾਇੰਦਾ ਜਮਾਤ ਹੋਣ ਨਾਤੇ ਇਸ ਬਜਟ ਵਿੱਚ ਕਿਸਾਨਾਂ ਲਈ ਕੁੱਝ ਵੀ ਨਾਂ ਹੋਣ ਦੇ ਕਾਰਨ ਇਸ ਬਜਟ ਨੂੰ ਮੁੱਢੋਂ ਹੀ ਰੱਦ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕਿਸਾਨੀਂ ਅਤੇ ਸੁਆਣੀ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ।
ਆਪ ਸਰਕਾਰ ਦਾ ਪਲੇਠਾ ਬਜ਼ਟ, ਸਿਰਫ਼ ਕਾਗਜ਼ੀ ਗੱਲਾਂ: ਰੇਸ਼ਮ ਸਿੰਘ ਯਾਤਰੀ
7 Views