ਸੁਖਜਿੰਦਰ ਮਾਨ
ਚੰਡੀਗੜ, 4 ਜੁਲਾਈ:-ਹਰਿਆਣਾ ਸਰਕਾਰ ਵਲੋਂ ਸੂਬੇ ਦੀ ਨਹਿਰਾਂ ‘ਤੇ ਸੋਲਰ ਪੈਨਲ ਦੇ ਜਰੀਏ ਪਾਵਰ ਪਲਾਂਟ ਲਗਾਉਣ ਦਾ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਜਿਸਦੀ ਕੜੀ ਤਹਿਤ ਫਤਿਹਾਬਾਦ ਬ੍ਰਾਂਚ ‘ਤੇ ਵੀ ਸੋਲਰ ਪੈਨਲ ਲਗਾਏ ਜਾਣ ਦਾ ਪ੍ਰਸਤਾਵ ਹੈ। ਇਹ ਖ਼ੁਲਾਸਾ ਅੱਜ ਫਤਿਹਾਬਾਦ ਦੇ ਮਿਨੀ ਸਕੱਤਰੇਤ ਵਿਚ ਪ੍ਰਬੰਧਿਤ ਜਿਲ੍ਹਾ ਵਿਕਾਸ ਅਤੇ ਨਿਗਰਾਨੀ ਕਮੇਟੀ (ਡੀ ਪਲਾਨ) ਮੀਟਿੰਗ ਦੀ ਅਗਵਾਈ ਕਰਦਿਆਂ ਸੂਬੇ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੌਰ ਉਰਜਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਬਿਜਲੀ ਉਤਪਾਦਨ ਲਈ ਸੂਬੇ ਵਿਚ ਚਾਰ ਥਾਵਾਂ ‘ਤੇ ਪਰਾਲੀ ਅਧਾਰਿਤ ਪਲਾਂਟ ਲਗਾਏ ਜਾਣਗੇ। ਇੰਨ੍ਹਾਂ ਵਿਚ ਫਤਿਹਾਬਾਦ ਵਿਚ ਵੀ ਇਕ ਪਲਾਂਟ ਲਗਾਇਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਪਲਾਂਟਸ ਵਿਚ ਨਾ ਸਿਰਫ ਬਿਜਲੀ ਦਾ ਉਤਪਾਦਨ ਹੋਵੇਗਾ ਸਗੋ ਕੰਪ੍ਰੈਸਡ ਬਾਇਓ ਗੈਸ ਵੀ ਉਤਪਾਦਤ ਕੀਤੀ ਜਾਵੇਗੀ।
ਜਿਲ੍ਹਾ ਵਿਕਾਸ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਵਿਚ ਵਿਕਾਸ ਕੰਮਾਂ ਦੀ ਮੰਜੂਰੀ
ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਦੀ ਅਗਵਾਈ ਹੇਠ ਪ੍ਰਬੰਧਿਤ ਜਿਲ੍ਹ੍ਹਾਂ ਵਿਕਾਸ ਅਤੇ ਨਿਗਰਾਨੀ ਕਮੇਟੀ (ਡੀ-ਪਲਾਨ) ਦੀ ਮੀਟਿੰਗ ਵਿਚ 14 ਕਰੋੜ 36 ਲੱਖ ਰੁਪਏ ਦੇ ਕੰਮਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮ ਤੈਅ ਸਮੇਂ ਵਿਚ ਹੀ ਪੂਰੇ ਕਰ ਲਏ ਜਾਣ ਤਾਂ ਜੋ ਗ੍ਰਾਂਟ ਲੈਪਸ ਨਾ ਹੋਵੇ। ਵਿਕਾਸ ਕੰਮਾਂ ਵਿਚ ਗੁਣਵੱਤਾ ਬਰਕਰਾਰ ਰੱਖੀ ਜਾਵੇ। ਵਿਭਾਗ ਦੇ ਅਧਿਕਾਰੀ ਡੀ-ਪਲਾਨ ਦੇ ਤਹਿਤ ਕਰਵਾਏ ਜਾਣ ਵਾਲੇ ਨਿਰਮਾਣ ਕੰਮਾਂ ਵਿਚ ਤੇਜੀ ਦਿਖਾਉਣ ਅਤੇ ਸਕਾਰਾਤਮਕ ਸੋਚ ਨਾਲ ਕੰਮ ਕਰਦੇ ਹੋਏ ਨਿਰਮਾਣ ਕੰਮਾਂ ਦਾ ਸਮੇਂ-ਸਮੇਂ ‘ਤੇ ਨਿਰੀਖਣ ਕਰਨ।
ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਸਥਾਪਿਤ ਕਰਦੇ ਹੋਏ ਡੀ-ਪਲਾਨ ਤਹਿਤ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਗੰਭੀਰਤਾ ਨਾਲ ਪੂਰਾ ਕਰਵਾਉਣ। ਜੇਕਰ ਕਿਤੇ ਕੋਈ ਸਮਸਿਆ ਆਉਂਦੀ ਹੈ ਤਾਂ ਉਨ੍ਹਾ ਦੀ ਜਾਣਕਾਰੀ ਵਿਚ ਲਿਆਇਆ ਜਾਵੇ। ਜਿਲ੍ਹਾ ਵਿਕਾਸ ਯੋਜਨਾ ਤਹਿਤ ਵਿੱਤ ਸਾਲ 2022-23 ਵਿਚ ਵੱਖ-ਵੱਖ ਵਿਕਾਸ ਕੰਮਾਂ ‘ਤੇ 14 ਕਰੋੜ 86 ਲੱਖ 32 ਹਜਾਰ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ।ਉਨ੍ਹਾਂ ਨੇ ਦਸਿਆ ਕਿ ਇਸ ਰਕਮ ਵਿੱਚੋਂ ਪੇਂਡੂ ਖੇਤਰ ਵਿਚ 11 ਕਰੋੜ 55 ਲੱਖ 48 ਹਜਾਰ ਰੁਪਏ ਅਤੇ ਸ਼ਹਿਰੀ ਖੇਤਰਾਂ ਵਿਚ 3 ਕਰੋੜ 30 ਲੱਖ 84 ਹਜਾਰ ਰੁਪਏ ਖਰਚ ਕੀਤੇ ਜਾਣਗੇ। ਮੀਟਿੰਗ ਵਿਚ ਫਤਿਹਾਬਾਦ ਦੇ ਵਿਧਾਇਕ ਦੁੜਾਰਾਮ, ਰਤਿਆ ਦੇ ਵਿਧਾਇਕ ਲਕਛਮਣ ਨਾਪਾ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਮੌਜੂਦ ਰਹੇ।
Share the post "ਹਰਿਆਣਾ ਸਰਕਾਰ ਵਲੋਂ ਨਹਿਰਾਂ ‘ਤੇ ਸੋਲਰ ਪੈਨਲ ਲਗਾਉਣ ਦੀ ਯੋਜਨਾ:-ਬਿਜਲੀ ਮੰਤਰੀ"