ਮਹਾਪੁਰਖਾਂ ਦੇ ਸੰਦੇਸ਼ ਨੂੰ ਸਾਕਾਰ ਕਰਨ ਲਈ ਸਰਕਾਰ ਨੇ ਬਣਾਈ ਕਈ ਯੋਜਨਾਵਾਂ – ਮੁੱਖ ਮੰਤਰੀ
ਹਰਿਆਣਾ ਸਰਕਾਰ ਸਾਰੇ ਵਰਗਾਂ ਦੇ ਸਮਾਜਿਕ, ਵਿਦਿਅਕ ਤੇ ਆਰਥਕ ਉਥਾਨ ਲਈ ਪ੍ਰਤੀਬੱਧ
ਸੂਬੇ ਵਿਚ ਬੇਘਰ ਘੁਮੰਘੂ ਪਰਿਵਾਰਾਂ ਨੂੰ ਵਸਾਉਣ ਲਈ ਯੋਜਨਾ ਬਣਾ ਰਹੀ ਸਰਕਾਰ – ਸ੍ਰੀ ਮਨੋਹਰ ਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜੁਲਾਈ- ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਬਾਬਾ ਮੱਖਨ ਸ਼ਾਹ ਲਬਾਨਾ ਤੇ ਬਾਬਾ ਲੱਖੀ ਸ਼ਾਹ ਵੰਜਾਰਾ ਜੈਯੰਤੀ ਸਮਾਰੋਹ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਪਿਛੜਾ ਵਰਗ ਕਮਿਸ਼ਨ ਨੂੰ ਨਵੇਂ ਸਿਰੇ ਤੋਂ ਬਣਾ ਰਹੀ ਹੈ। ਇਸ ਦੇ ਬਨਣ ਦੇ ਬਾਅਦ ਸਮਾਜ ਦੀ ਸਾਰੇ ਸਮਸਿਆਵਾਂ ਦੀ ਚਿੰਤਾ ਇਹ ਕਮਿਸ਼ਨ ਵੀ ਕਰੇਗਾ। ਕਮਿਸ਼ਨ ਰਾਹੀਂ ਸਾਰੀ ਯੋਜਨਾਵਾਂ ਦਾ ਲਾਭ ਲਾਭਕਾਰਾਂ ਨੂੰ ਮਿਲੇ, ਇਹ ਯਕੀਨੀ ਕੀਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਦੀ ਰਾਜਧਾਨੀ ਲੋਹਗੜ੍ਹ ਨੁੰ ਵਿਕਸਿਤ ਕੀਤਾ ਜਾਵੇਗਾ ਅਤੇ ਬਾਬਾ ਲੱਖੀ ਸ਼ਾਹ ਵੰਜਾਰਾ ਦੇ ਨਾਂਅ ਦੀ ਵੀ ਇੱਥੇ ਵਿਵਸਥਾ ਯਕੀਨੀ ਕਰਣਗੇ। ਉਨ੍ਹਾਂ ਨੇ ਕਿਹਾ ਕਿ ਸਮਾਜ ਦੀ ਕੁੱਝ ਜਾਤੀਆਂ ਐਸਸੀ ਤਾਂ ਕੁੱਝ ਬੈਕਵਰਡ ਕਲਾਸ ਵਿਚ ਹੈ, ਅਸੀਂ ਇਸ ਦੇ ਲਈ ਕੇਂਦਰ ਸਰਕਾਰ ਨੂੰ ਲਿਖਿਆ ਹੈ। ਮੁੱਖ ਮੰਤਰੀ ਨੇ ਅਪੀਲ ਕੀਤੀ ਸਮਾਜ ਦੇ ਜੋ ਲੋਕ ਵੱਧ ਕਮਜੋਰ ਹਨ ਸਿਰਫ ਉਨ੍ਹਾਂ ਨੂੰ ਹੀ ਅਨੁਸੂਚਿਤ ਜਾਤੀ ਵਿਚ ਜਾਣਾ ਚਾਹੀਦਾ ਹੈ। ਸ੍ਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਨਗਰ ਪਾਲਿਕਾ ਕੁਰੂਕਸ਼ੇਤਰ ਵਿਚ ਕੰਮਿਯੂਨਿਟੀ ਸੈਂਟਰ ਨੁੰ ਲੱਖੀ ਸ਼ਾਹ ਵਣਜਾਰਾ ਦੇ ਨਾਂਅ ਨਾਲ ਬਣਾਇਆ ਜਾਵੇਗਾ। ਉਨ੍ਹਾਂ ਨੇ ਲਬਾਨਾ ਭਵਨ ਲਈ ਥਾਂ ਤੈਅ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਜਿਲ੍ਹਿਆਂ ਵਿਚ ਸਮਾਜ ਦੇ ਲੋਕ ਰਹਿੰਦੇ ਹੋਣ ਉੱਥੇ ਦੇ ਕਿਸੇ ਚੌਕ-ਚੌਰਾਹਿਆਂ, ਕੰਮਿਯੂਨਿਟੀ ਸੈਂਟਰ ਜਾਂ ਵਿਦਿਅਕ ਸੰਸਥਾਨ ਨੂੰ ਬਾਬਾ ਮੱਖਨ ਸ਼ਾਹ ਲਬਾਨਾ ਤੇ ਬਾਬਾ ਲੱਖੀ ਸ਼ਾਹ ਵੰਜਾਰਾ ਦੇ ਨਾਂਅ ਨਾਲ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਜਿੱਥੇ ਜਮੀਨ ਚਾਹੀਦੀ ਤਾਂ ਸਥਾਨਕ ਪੱਧਰ ‘ਤੇ ਪ੍ਰਸਤਾਵ ਪਾਸ ਕਰਵਾਉਣਾ ਪਵੇਗਾ। ਜੇਕਰ ਉਨ੍ਹਾਂ ਦੇ ਕੋਲ ਪ੍ਰਸਤਾਵ ਆਉਂਦਾ ਹੈ ਤਾਂ ਉਹ ਉਸ ‘ਤੇ ਤੁਰੰਤ ਕਾਰਵਾਈ ਕਰਣਗੇ।
ਵੰਜਾਰਾ ਸਮਾਜ ਬਹੁਤ ਹੀ ਸੰਘਰਸ਼ੀਲ, ਮਿਹਨਤੀ ਅਤੇ ਸਵਾਭੀਮਾਨੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵੰਜਾਰਾ ਸਮਾਜ ਬਹੁਤ ਹੀ ਸੰਘਰਸ਼ੀਲ, ਮਿਹਨਤੀ ਅਤੇ ਸਵਾਭੀਮਾਨੀ ਸਮਾਜ ਹੈ। ਪੂਰੇ ਦੇਸ਼ ਵਿਚ ਇਕ ਵੱਖ ਹੀ ਸਭਿਆਚਾਰ ਵਿਚ ਜੀਣ ਵਾਲੇ ਵਜੋ ਇਹ ਸਮਾਜ ਆਪਣੀ ਵਿਸ਼ੇਸ਼ ਪਹਿਚਾਣ ਬਣਾਏ ਹੋਏ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਮਾਜ ਦੇ ਆਖੀਰੀ ਅਤੇ ਵਾਂਝੇ ਵਿਅਕਤੀ ਦਾ ਉਥਾਨ ਕਰਨ ਦਾ ਬੀੜਾ ਚੁਕਿਆ ਹੈ। ਘੁਮੰਤੂ ਜਾਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਇੰਨ੍ਹਾਂ ਦੇ ਪਰਿਵਾਰਾਂ ਦੇ ਪਹਿਚਾਣ ਪੱਤਰ ਬਣਾਏ ਗਏ ਹਨ। ਹੁਣ ਇੰਨ੍ਹਾਂ ਨੂੰ ਸਰਕਾਰ ਦੀ ਸਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਪਰਿਵਾਰ ਪਹਿਚਾਣ ਪੱਤਰ ਰਾਹੀਂ ਮਿਲੇਗਾ। ਸੂਬੇ ਵਿਚ ਬੇਘਰ ਘੁਮੰਤੂ ਪਰਿਵਾਰਾਂ ਦਾ ਇਕ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਵਸਾਉਣ ਲਈ ਅਸੀਂ ਇਕ ਯੋਜਨਾ ਬਣਾ ਰਹੇ ਹਨ। ਘੁਮੰਤੂ ਜਾਤੀਆਂ ਦੇ ਨੌਜੁਆਨਾਂ ਨੂੰ ਨੌਕਰੀਆਂ ਦੀ ਭਰਤੀ ਵਿਚ 5 ਵੱਧ ਨੰਬਰ ਦਿੱਤੇ ਜਾਂਦੇ ਹਨ। ਮੈਨੂੰ ਖੁਸ਼ੀ ਹੈ ਕਿ ਸਾਲ 2018 ਤੋਂ 2022 ਤਕ ਇਹ ਲਾਭ ਚੁੱਕਦੇ ਹੋਏ ਲਗਭਗ 1500 ਨੌਜੁਆਨਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਘੁਮੰਤੂ ਜਾਤੀਆਂ ਦੀ ਭਲਾਈ ਲਈ ਘੁਮੰਤੂ ਜਾਤੀ ਕਮਿਸ਼ਨ ਅਤੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ।
ਭਾਈ ਮੱਖਨ ਸ਼ਾਹ ਲਬਾਨਾ ਅਤੇ ਭਾਈ ਲੱਖੀ ਸ਼ਾਹ ਵੰਜਾਰਾ ਦਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਨਾਲ ਗਹਿਰਾ ਸਬੰਧ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੀਤਾ ਦੀ ਇਸ ਜਮਨਸਥਾਨ ਨੂੰ ਸਿੱਖ ਗੁਰੂਆਂ ਨੇ ਵੀ ਆਪਣੇ ਪਵਿੱਤਰ ਚਰਣਾਂ ਨਾਲ ਪਵਿੱਤਰ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ 1508 ਇਸਵੀ ਵਿਚ ਆਪਣੀ ਪਹਿਲੀ ਉਦਾਸੀ ਵਿਚ ਸਿਰਸਾ ਤੋਂ ਕਰਾਹ, ਪਿਹੋਵਾ ਹੁੰਦੇ ਹੋਏ ਕੁਰੂਕਸ਼ੇਤਰ ਪਹੁੰਚੇ ਸਨ। ਇੱਥੇ ਸਮੇਂ-ਸਮੇਂ ‘ਤੇ ਅੱਠ ਗੁਰੂਆਂ ਦਾ ਆਗਮਨ ਹੋਇਆ। ਇਸੀ ਪਵਿੱਤਰ ਧਰਤੀ ‘ਤੇ ਅੱਜ ਬਾਬਾ ਮੱਖਣ ਸ਼ਾਹ ਲਬਾਨਾ ਤੇ ਬਾਬਾ ਲੱਖੀ ਸ਼ਾਹ ਵੰਜਾਰਾ ਜੀ ਦੀ ਜੈਯੰਤੀ ‘ਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਭਾਈ ਮੱਖਨ ਸ਼ਾਹ ਲਬਾਨਾ ਅਤੇ ਭਾਈ ਲੱਖੀ ਸ਼ਾਹ ਵੰਜਾਰਾ ਦੋਵਾਂ ਦਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਲ ਗਹਿਰਾ ਸਬੰਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਦੀ ਖੋਜ ਵਿਚ ਬਾਬਾ ਮੱਖਨ ਸ਼ਾਹ ਲਬਾਨਾ ਨੇ ਅਹਿਮ ਭੁਮਿਕਾ ਨਿਭਾਈ। ਬਾਬਾ ਮੱਖਨ ਸ਼ਾਹ ਜਿੱਥੇ ਬਕਾਲਾ ਵਿਚ ਸੱਚੇ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਖੋਜਣ ਵਿਚ ਸਫਲ ਹੋਏ ਉੱਥੇ ਜਦੋਂ ਔਰੰਗਜੇਬ ਨੇ ਦਿੱਤੀ ਦੇ ਚਾਂਦਨੀ ਚੌਕ ਵਿਚ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਕਲਮ ਕਰਵਾ ਦਿੱਤਾ ਸੀ ਤਾਂ ਬਾਬਾ ਲੱਖੀ ਸ਼ਾਹ ਵੰਜਾਰਾ ਗੁਰੂ ਸ੍ਰੀ ਤੇਗ ਬਹਾਦੁਰ ਸਾਹਿਬ ਦਾ ਧੜ੍ਹ ਸਹੀ ਸਲਾਮਤ ਲਿਆਉਣ ਵਿਚ ਸਫਲ ਹੋਏ ਅਤੇ ਉਨ੍ਹਾਂ ਦਾ ਸਨਮਾਨ ਪੂਰਵਕ ਦਾਹ ਸੰਸਕਾਰ ਕਰਾਇਆ।
ਮਹਾਪੁਰਖ ਕਿਸੇ ਵੀ ਧਰਮ ਤੇ ਜਾਤੀ ਦੇ ਨਾ ਹੋ ਕੇ ਸਾਰਿਆਂ ਦੇ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਮਹਾਪੁਰਖ ਕਿਸੇ ਵੀ ਧਰਮ ਤੇ ਜਾਤੀ ਦੇ ਨਾ ਹੋ ਕੇ ਸਾਰਿਆਂ ਦੇ ਹੁੰਦੇ ਹਨ। ਉਨ੍ਹਾਂ ਦਾ ਮਹਾਨ ਵਿਅਕਤੀਤਵ ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੇ ਆਦਰਸ਼, ਪ੍ਰਕਾਸ਼ ਥੰਬ੍ਹ ਦੀ ਤਰ੍ਹਾ ਸਾਡਾ ਸਦਾ ਮਾਰਗਦਰਸ਼ਨ ਕਰਦੇ ਹਨ ਅਤੇ ਪ੍ਰੇਰਣਾ ਦਿੰਦੇ ਹਨ। ਅਜਿਹੀ ਮਹਾਨ ਵਿਭੂਤੀਆਂ ਦੀ ਸਿਖਿਆਵਾਂ ਪੂਰੇ ਮਨੁੱਖ ਸਮਾਜ ਦੀ ਧਰੋਹਰ ਹਨ। ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੇ ਸਹੇਜਨ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਇਸ ਲਈ ਅਸੀਂ ਸੰਤ-ਮਹਾਪੁਰਖ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਦੇ ਤਹਿਤ ਸੰਤਾਂ ਤੇ ਮਹਾਪੁਰਖਾਂ ਦੇ ਸੰਦੇਸ਼ ਨੂੰ ਜਨ-ਜਨ ਤਕ ਪਹੁੰਚਾਉਣ ਦਾ ਕੰਮ ਕੀਤਾ ਹੈ। ਸਾਡਾ ਉਦੇਸ਼ ਇਹ ਹੈ ਕਿ ਨਵੀਂ ਪੀੜੀ ਉਨ੍ਹਾਂ ਦੇ ਜੀਵਨ ਤੇ ਕੰਮਾਂ ਤੋਂ ਪ੍ਰੇਰਣਾ ਤੇ ਮਾਰਗਦਰਸ਼ਨ ਪ੍ਰਾਪਤ ਕਰੇ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਪੁਰਖਾਂ ਨੇ ਜੋ ਸਮਾਨਤਾ ਦਾ ਸੰਦੇਸ਼ ਦਿੱਤਾ ਹੈ ਉਸ ਨੂੰ ਸਾਕਾਰ ਕਰਨ ਲਈ ਸਾਡੇ ਅਨੇਕ ਅਜਿਹੇ ਯੋਜਨਾਵਾਂ ਬਣਾਈਆਂ ਹਨ, ਜਿਨ੍ਹਾਂ ਤੋਂ ਗਰੀਬ ਤੋਂ ਗਰੀਬ ਵਿਅਕਤੀ ਦਾ ਜੀਵਨ ਪੱਧਰ ਉੱਚਾ ਉੱਠ ਸਕੇ। ਅਸੀਂ ਸੂਬੇ ਵਿਚ ਉਨ੍ਹਾਂ ਪਰਿਵਾਰਾਂ ਨੂੰ ਆਰਥਕ ਰੂਪ ਨਾਲ ਮਜਬੂਤ ਕਰਨ ਵਿਚ ਲੱਗੇ ਹਨ ਜੋ ਕਈ ਕਾਰਣਾ ਤੋਂ ਪਿਛੜੇ ਰਹਿ ਗਏ। ਅਸੀਂ ਸਾਰੇ ਵਰਗਾਂ ਦੇ ਸਮਾਜਿਕ, ਵਿਦਿਅਕ ਅਤੇ ਆਰਥਕ ਉਥਾਨ ਲਈ ਪ੍ਰਤੀਬੱਧ ਹਨ।
ਮਹਾਪੁਰਖਾਂ ਦੀ ਜੈਯੰਤੀਆਂ ਰਾਜ ਪੱਧਰ ‘ਤੇ ਮਨਾਉਣ ਦੀ ਪਹਿਲ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਸੰਤ ਕਬੀਰ ਦਾਸ ਜੀ, ਮਹਾਰਿਸ਼ੀ ਵਾਲਮਿਕੀ, ਮਹਾਰਿਸ਼ੀ ਕਸ਼ਯਪ, ਡਾ. ਭੀਮਰਾਓ ਅੰਬੇਦਕਰ ਅਤੇ ਗੁਰੂ ਰਵੀਦਾਸ ਜੀ ਆਦਿ ਸੰਤਾਂ ਤੇ ਮਹਾਖੁਰਖਾਂ ਦੀਆਂ ਜੈਯੰਤੀ ਨੂੰ ਰਾਜ ਪੱਧਰ ‘ਤੇ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਆਜਾਦੀ ਦਾ ਅਮ੍ਰਤ ਮਹਾਉਤਸਵ ਦੇ ਤਹਿਤ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼ਭਰ ਵਿਚ ਮਨਾਉਣ ਦਾ ਫੈਸਲਾ ਕੀਤਾ। ਇਸੀ ਲੜੀ ਵਿਚ ਪਿਛਲੀ 24 ਅਪ੍ਰੈਲ ਨੂੰ ਪਾਣੀਪਤ ਵਿਚ ਸੂਬਾ ਪੱਘਰੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਪ੍ਰਧਾਨ ਮੰਤਰੀ ਜੀ ਨੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਸ਼ਹੀਦੀ ਦਿਵਸ 26 ਦਸੰਬਰ ਨੂੰ ਹਰ ਸਾਲ ਵੀਰ ਬਾਲ ਦਿਵਸ ਵਜੋ ਮਨਾਉਣ ਦਾ ਫੈਸਲਾ ਕੀਤਾ ਹੈ। ਇਸੀ ਤਰ੍ਹਾ ਸੂਬੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਵੀ ਰਾਜ ਪੱਧਰੀ ਪ੍ਰਬੰਧ ਕੀਤੇ ਗਏ। ਅਸੀਂ ਅਮਰ ਸੁੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਨੂੰ ਪਰਾਕ੍ਰਮ ਦਿਵਸ ਵਜੋ ਮਨਾਉਣ ਦੀ ਪਹਿਲ ਕੀਤੀ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਖੇਡ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ, ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਸੁਭਾਸ਼ ਸੁਧਾ, ਹਰਵਿੰਦਰ ਕਲਿਆਣ, ਰਾਮਕੁਮਾਰ ਕਸ਼ਪ, ਸਾਬਕਾ ਮੰਤਰੀ ਕਰਣ ਦੇਵ ਕੰਬੋਜ, ਕ੍ਰਿਸ਼ਣ ਬੇਦੀ, ਵੰਜਾਰਾ ਸਮਾਜ ਦੇ ਸੂਬਾ ਚੇਅਰਮੈਨ ਕਿਸ਼ੋਰੀ ਲਾਲ, ਲਬਾਨਾ ਸਮਾਜ ਦੇ ਵਾਇਸ ਚੇਅਰਮੈਨ ਹਰਜੋਤ ਸਿੰਘ ਸਮੇਤ ਕਈ ਸਮਾਜ ਦੇ ਕਈ ਮਾਣਯੋਗ ਮੌਜੂਦ ਰਹੇ।
Share the post "ਕੁਰੂਕਸ਼ੇਤਰ ਵਿਚ ਬਾਬਾ ਮੱਖਨ ਸ਼ਾਹ ਲਬਾਨਾ ਤੇ ਬਾਬਾ ਲੱਖੀ ਸ਼ਾਹ ਵੰਜਾਰਾ ਜੈਯੰਤੀ ‘ਤੇ ਸ਼ਾਨਦਾਰ ਸਮਾਰੋਹ"