ਮੁੱਖ ਸਕੱਤਰ ਨੇ ਲਈ ਅਹਿਮ ਮੀਟਿੰਗ, ਸਾਇਟ ਅਤੇ ਸੈਨਾਨੀਆਂ ਦੀ ਗਿਣਤੀ ਆਦਿ ਦਾ ਜਲਦੀ ਅਧਿਐਨ ਕਰਨ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ: ਹਰਿਆਣਾ ਵਿਚ ਬੱਚਿਆਂ ਨੂੰ ਵਿਗਿਆਨ ਸਿਖਿਆ ਦੇ ਲਈ ਜਾਗਰੁਕ ਕਰਨ ਅਤੇ ਆਮ ਜਨਮਾਨਸ ਨੂੰ ਵਿਗਿਆਨ ਦੇ ਬਾਰੇ ਵਿਚ ਜਾਣਕਾਰੀ ਦੇਣ ਦੇ ਉਦੇਸ਼ ਨਾਲ ਗੁਰੂਗ੍ਰਾਮ ਵਿਚ ਸਾਇੰਸ ਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਲਗਭਗ 50 ਏਕੜ ਜਮੀਨ ‘ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਵਿਕਸਿਤ ਹੋਵੇਗੀ।ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਅੱਜ ਇੱਥੇ ਇਸ ਸਬੰਧ ਵਿਚ ਮੀਟਿੰਗ ਹੋਈ। ਸ੍ਰੀ ਸੰਜੀਵ ਕੌਸ਼ਲ ਨੇ ਨਿਰਦੇਸ਼ ਦਿੱਤੇ ਕਿ ਸਾਇੰਸ ਸਿਟੀ ਦੀ ਸਥਾਪਨਾ ਦੇ ਲਈ ਸਾਇਟ ਅਤੇ ਸੈਨਾਨੀਆਂ ਦੀ ਗਿਣਤੀ ਆਦਿ ਦਾ ਜਲਦੀ ਤੋਂ ਜਲਦੀ ਅਧਿਐਨ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਇੰਸ ਸਿਟੀ ਹਰਿਆਣਾ ਲਈ ਖਿੱਚ ਦਾ ਕੇਂਦਰ ਬਣੇਗਾ। ਮੁੱਖ ਸਕੱਤਰ ਨੇ ਕਿਹਾ ਕਿ ਸਾਇੰਸ ਸਿਟੀ ਵਿਚ ਬੱਚਿਆਂ ਨੂੰ ਸਾਇੰਟਫਿਕ ਪਿ੍ਰੰਸੀਪਲਸ ਖੇਡ-ਖੇਡ ਵਿਚ ਸਿੱਖਣ ਦਾ ਮੌਕਾ ਮਿਲੇਗਾ। ਸਾਇੰਸ ਸਿਟੀ ਦੇ ਵਿਕਸਿਤ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਨਾਲ ਰੁਜਗਾਰ ਦੇ ਮੌਕੇ ਵੀ ਮਹੁਇਆ ਹੋਣਗੇ। ਇਸ ਵਿਚ ਵੱਖ-ਵੱਖ ਸਾਇੰਟਫਿਕ ਥੀਮਸ ਜਿਵੇਂ ਫਿਜੀਕਸ, ਕੈਮਿਸਟਰੀ ਆਦਿ ਕੰਸੇਪਟਸ ‘ਤੇ ਥੀਮੇਟਿਵ ਗੈਲਰੀਆਂ ਬਣਾਈਆਂ ਜਾਣਗੀਆਂ। ਇਸ ਨਾਲਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਫਾਇਦਾ ਹੋਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ ਇਸ ਸਾਇੰਸ ਸਿਟੀ ਵਿਚ ਇਸਰੋ ਦੀ ਸਪੇਸ ਗੈਲਰੀ ਵੀ ਹੋਵੇਗੀ, ਜਿਸ ਵਿਚ ਦਸਿਆ ਜਾਵੇਗਾ ਕਿ ਅਪਗ੍ਰੇਡ ਨੂੰ ਸਪੇਸ ਵਿਚ ਕਿਸ ਤਰ੍ਹਾ ਲਾਂਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਸਰੋ ਵੱਲੋਂ ਸਿਮੁਲੇਟਰ ਵੀ ਲਗਾਏ ਜਾਣਗੇ ਜਿਸ ਨਾਲ ਵਿਦਿਆਰਥੀ ਸਪੇਸ ਵਿਚ ਜਾਣ ਅਤੇ ਉੱਥੇ ਰਹਿਣ ਦੇ ਤਜਰਬਿਆਂ ਨੂੰ ਸਮਝ ਸਕਣਗੇ। ਮੀਟਿੰਗ ਵਿਚ ਦਸਿਆ ਗਿਆ ਕਿ ਸਾਇੰਸ ਸਿਟੀ ਵਿਚ ਇਨੋਵੇਸ਼ਨ ਹੱਬ ਵਿਕਸਿਤ ਕਰਨ ਦੀ ਵੀ ਯੋਜਨਾ ਹੈ, ਜਿਸ ਵਿਚ ਵਿਦਿਆਰਥੀ ਆਪਣੈ ਨਵੇਂ ਆਈਡਿਆਜ ‘ਤੇ ਕੰਮ ਕਰ ਸਕਣਗੇ। ਇਸ ਹੱਬ ਵਿਚ ਵਿਦਿਆਰਥੀਆਂ ਨੂੰ ਮੈਂਟਰ ਵੀ ਮਿਲੇਗਾ ਜੋ ਉਨ੍ਹਾਂ ਨੂੰ ਗਾਇਡ ਕਰੇਗਾ। ਮੀਟਿੰਗ ਵਿਚ ਨਗਰ ਅਤੇ ਪਿੰਡ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਤਕਨੀਕੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਸ਼ੋਕ ਖੇਮਕਾ, ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇਸਿੰਘ, ਸ਼ਹਿਰੀ ਸਥਾਨਕ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਵਿਕਾਸ ਗੁਪਤਾ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਨਿਦੇਸ਼ਕ ਚੰਦਰਸ਼ੇਖਰ ਖਰੇ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਇਸ ਤੋਂ ਇਲਾਵਾ ਗੁਰੂਗ੍ਰਾਮ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਸਿੰਘ ਯਾਦਵ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।
Share the post "50 ਏਕੜ ਜਮੀਨ ‘ਤੇ ਕੇਂਦਰ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਗੁਰੂਗ੍ਰਾਮ ਵਿਚ ਬਣੇਗੀ ਸਾਇੰਸ ਸਿਟੀ"