ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 27 ਜੁਲਾਈ: ਪੱਨਬਸ/ਪੀ,ਆਰ,ਕੀ,ਸੀ, ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਅੱਜ ਇੱਕ ਅਹਿਮ ਮੀਟਿੰਗ ਪਟਿਆਲਾ ਵਿਖੇ ਏ ਐਮ ਡੀ ਤੇ ਜੀ ਐਮ ਸੁਰਿੰਦਰ ਸਿੰਘ ਨਾਲ ਹੋਈ। ਮੀਟਿੰਗ ਵਿਚ ਹਾਜ਼ਰ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ, ਸੂਬਾ ਸੈਕਟਰੀ ਸਮਸੇਰ ਸਿੰਘ ਢਿੱਲੋਂ ,ਸੂਬਾ ਮੀਤ ਪ੍ਰਧਾਨ ਹਰਕੇਸ ਕੁਮਾਰ (ਵਿੱਕੀ),ਗੁਰਪ੍ਰੀਤ ਸਿੰਘ ਪੰਨੂ,ਕੁਲਵੰਤ ਸਿੰਘ ਮਨੇਸ,ਜਤਿੰਦਰ ਸਿੰਘ ਸੰਗਰੂਰ,ਰਮਨ ਸਿੰਘ ਸੂਬਾ ਸਹਾਇਕ ਕੈਸੀਅਰ ,ਰਣਧੀਰ ਸਿੰਘ ਰਾਣਾ ,ਰੋਹੀ ਰਾਮ(ਲਾਡੀ) ਨੇ ਦਸਿਆ ਕਿ ਇਹ ਮੀਟਿੰਗ ਮਨੇਜਮੈਂਟ ਵੱਲੋਂ ਕਿਲੋਮੀਟਰ ਬੱਸਾਂ ਦੇ ਸਬੰਧ ਰੱਖੀ ਗਈ ਸੀ । ਜਿਸ ਵਿੱਚ ਮਨੇਜਮੈਂਟ ਵੱਲ ਕਿਲੋਮੀਟਰ ਬੱਸਾਂ ਪਾਉਣ ਸੰਬੰਧੀ ਅਪਣਾ ਪੱਖ ਰੱਖਿਆ ਗਿਆ ਤੇ ਜੱਥੇਬੰਦੀ ਦੇ ਆਗੂ ਸਾਹਿਬਨਾ ਵੱਲੋਂ ਖੁੱਲੇ ਸਬਦਾਂ ਵਿੱਚ ਵਿਰੋਧ ਕੀਤਾ ਗਿਆ ਤੇ ਮਹਿਕਮੇ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ। ਰੇਸਮ ਸਿੰਘ ਗਿੱਲ ਨੇ ਦੱਸਿਆ ਕਿ ਜੇਕਰ ਕਿਲੋਮੀਟਰ ਬੱਸਾਂ ਪੈਂਦੀ ਹੈ ਤਾਂ ਬੱਸ ਦੇ ਟੈਂਡਰ ਦੇ ਮੁਤਾਬਿਕ ਇੱਕ ਦਿਨ ਵਿੱਚ 300 ਕਿਲੋਮੀਟਰ ਦਾ ਹੁੰਦਾ ਹੈ। ਪਰ ਮਨੇਜਮੈਂਟ ਵੱਲੋਂ ਘੱਟੋ ਘੱਟ 500 ਕਿਲੋਮੀਟਰ ਤਹਿ ਕਰਵਾਏ ਜਾਂਦੇ ਹਨ।ਇੱਕ ਮਹੀਨੇ ਦੇ ਵਿੱਚ 15000 ਕਿਲੋਮੀਟਰ ਤਹਿ ਕਰਵਾਏ ਜਾਂਦੇ ਹਨ।ਜਿਸ ਦੀ ਕੁੱਲ ਰਕਮ 105,000 ਇੱਕ ਮਹੀਨੇ ਦੇ ਵਿੱਚ ਬੱਸ ਮਾਲਕ ਕੌਲ ਜਾਂਦੀ ਹੈ।ਜੇਕਰ ਬੱਸ ਲੋਨ ’ਤੇ ਹੈ ਤਾਂ ਲੱਗਭਗ 45/50 ਹਜਾਰ ਰਪਏ ਕਿਸਤ ਬਣਦੀ ਹੈ । ਇੱਕ ਬੱਸਾਂ 5 ਸਾਲ ਦੇ ਵਿੱਚ ਘੱਟੋ ਘੱਟ75/80ਲੱਖ ਰੁਪਏ ਮਹਿਕਮੇ ਦੇ ਕਿਲੋਮੀਟਰ ਸਕੀਮ ਦੇ ਮਾਲਕ ਕੌਲ ਜਾਂਦੇ ਹਨ ਤੇ 5 ਸਾਲ ਬਾਅਦ ਫਿਰ ਬੱਸ ਮਾਲਕ ਦੀ ਹੋ ਜਾਦੀ ਜਿਸ ਦਾ ਨੁਕਸਾਨ ਮਹਿਕਮੇ ਨੂੰ ਹੁੰਦਾ ਹੈ।ਜੱਥੇਬੰਦੀ ਵੱਲੋਂ ਸਾਫ ਤੌਰ ਤੇ ਇਨਕਾਰ ਕੀਤਾ ਗਿਆ ਕਿ ਕਿਲੋਮੀਟਰ ਸਕੀਮ ਬੱਸਾਂ ਪੀ ਆਰ ਟੀ ਸੀ ਦੇ ਵਿੱਚ ਨਹੀਂ ਪੈਣ ਦੇਵਾਗੇ ਤੇ ਆਉਣ ਵਾਲੀ 1ਅਗਸਤ ਨੂੰ ਪੰਜਾਬ ਦੇ ਰੋਡ ਬਲੌਕ ਕੀਤੇ ਜਾਣਗੇ 2ਅਗਸਤ ਨੂੰ ਮੁੱਖ ਦਫਤਰ ਅੱਗੇ ਭੁੱਖ ਹੜਤਾਲ ਰੱਖ ਕੇ ਪੱਕਾ ਧਰਨਾ ਦਿੱਤਾ ਜਾਵੇਗਾ।
ਪੀਆਰਟੀਸੀ ਕਾਮਿਆਂ ਨੇ ਕਿਲੋਮੀਟਰ ਸਕੀਮ ਵਿਰੁਧ ਚੁੱਕਿਆ ਝੰਡਾ
25 Views