ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਅਗਸਤ: ਸਰਕਾਰੀ ਆਈ.ਟੀ.ਆਈ. ਬਠਿੰਡਾ ਵਿਖੇ ਪਹਿਲੀਆਂ ਤਿੰਨ ਆਨਲਾਈਨ ਕੌਂਸਲਿੰਗ ਦਾ ਦਾਖ਼ਲਾ ਸਮਾਪਤ ਹੋ ਚੁੱਕਾ ਹੈ, ਅਤੇ ਚੌਥੀ ਆਫਲਾਈਨ ਕੌਂਸਲਿੰਗ ਦਾ ਦਾਖ਼ਲਾ 22 ਅਗਸਤ 2022 ਤੋਂ ਸ਼ੁਰੂ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਸੰਸਥਾ ਵਿਖੇ 22 ਅਗਸਤ ਨੂੰ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਦਾ ਦਾਖ਼ਲਾ ਹੋਵੇਗਾ। 23 ਅਗਸਤ ਨੂੰ 70 ਫ਼ੀਸਦੀ ਤੋਂ ਉੱਪਰ ਵਾਲੇ, 24 ਅਗਸਤ ਨੂੰ 60 ਫ਼ੀਸਦੀ ਤੋਂ ਉੱਪਰ ਵਾਲੇ, 25 ਅਗਸਤ ਨੂੰ 50 ਫ਼ੀਸਦੀ ਤੋਂ ਉੱਪਰ ਵਾਲੇ ਅਤੇ 26 ਅਗਸਤ ਤੋਂ 31 ਅਗਸਤ ਤੱਕ ਬਾਕੀ ਰਹਿੰਦੇ ਸਾਰੇ ਸਿਖਿਆਰਥੀਆਂ ਦੀ ਦਾਖ਼ਲਾ ਪ੍ਰਕਿਰਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਦਾਖ਼ਲੇ ਦੀ ਰਜਿਸਟਰੇਸ਼ਨ ਵੀ ਨਾਲ- ਨਾਲ 31 ਅਗਸਤ ਤੱਕ ਜਾਰੀ ਰਹੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਟੀ.ਆਈ. ਵਿਖੇ ਕਾਰਪੇਂਟਰ, ਕੋਪਾ, ਕੰਜਿਯੂਮਰ ਇਲੈਕਟਰੋਨਿਕਸ, ਵੈਲਡਰ , ਟਰਨਰ,ਮਕੈਨਿਕ ਟਰੈਕਟਰ, ਆਰ.ਏ. ਸੀ, ਆਈ. ਟੀ., ਮਕੈਨਿਕ ਮੋਟਰ ਵਹਿਕਲ ਅਤੇ ਵਾਇਰਮੈਨ ਟਰੇਡਾਂ ਵਿੱਚ ਦਾਖਲਾ ਕੀਤਾ ਜਾ ਰਿਹਾ ਹੈ। ਇਹ ਸਭ ਟਰੇਡਾਂ ਐਨ.ਸੀ.ਵੀ.ਟੀ. ਨਵੀਂ ਦਿੱਲੀ, ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ।
Share the post "ਸਰਕਾਰੀ ਆਈ.ਟੀ.ਆਈ. ਬਠਿੰਡਾ ਵਿਖੇ ਦਾਖ਼ਲਾ ਲੈਣ ਲਈ ਚੌਥੀ ਕੌਂਸਲਿੰਗ 22 ਅਗਸਤ ਤੋਂ"