ਸਰਕਾਰ ਵੱਲੋਂ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਕਰੋਨਾ ਵੈਕਸੀਨ ਦੀ ਪ੍ਰਕਾਸ਼ਨਰੀ ਡੋਜ਼ 75 ਦਿਨਾਂ ਲਈ ਲਗਾਈ ਜਾ ਰਹੀ ਹੈ ਮੁਫਤ: ਤੇਜਵੰਤ ਸਿੰਘ ਢਿੱਲੋਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਗਸਤ: ਜਿਲ੍ਹਾ ਬਠਿੰਡਾ ਵਿਚ ਹਰ ਰੋਜ਼ ਲਗਭਗ 20 ਕੇਸ ਕੋਵਿਡ ਪਾਜੇਟਿਵ ਆ ਰਹੇ ਹਨ ਜਿਸਦੇ ਚੱਲਦੇ ਕੋਰੋਨਾ ਦੀ ਸੰਭਾਵਿਤ ਲਹਿਰ ਤੋਂ ਬਚਣ ਲਈ ਸੰਪੂਰਨ ਟੀਕਾਕਰਣ ਕਰਵਾਉਣਾ ਜਰੂਰੀ ਹੈ। ਇਹ ਅਪੀਲ ਕਰਦਿਆਂ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿਲੋਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜੇ ਟੀਕਾਕਰਣ ਨਹੀਂ ਕਰਵਾਇਆ, ਜਾਂ ਦੂਜੀ ਖੁਰਾਕ ਬਾਕੀ ਹੈ ਜਾਂ ਪ੍ਰਕਾਸ਼ਨਰੀ ਖੁਰਾਕ ਲਗਾਉਣੀ ਬਾਕੀ ਹੈ, ਉਹ ਆਪਣਾ ਸੰਪੂਰਨ ਟੀਕਾਕਰਣ ਜਰੂਰ ਕਰਵਾਉਣ। ਉਨ੍ਹਾ ਦੱਸਿਆ ਕਿ ਪਹਿਲਾਂ 60 ਸਾਲ ਤੋਂ ਉਪਰ, ਹੈਲਥ ਕੇਅਰ ਵਰਕਰ, ਫਰੰਟ ਲਾਈਨ ਵਰਕਰ ਦੇ ਹੀ ਪ੍ਰੀਕਾਸ਼ਨਰੀ ਡੋਜ ਸਰਕਾਰੀ ਵੈਕਸੀਨੇਸ਼ਨ ਕੇਂਦਰਾ ਵਿੱਚ ਮੁਫਤ ਲਗਾਈ ਜਾਂਦੀ ਸੀ ਅਤੇ ਬਾਕੀ ਦੇ 18 ਤੋਂ 59 ਸਾਲ ਤੱਕ ਦੇ ਵਿਅਕਤੀਆਂ ਦੇ ਪ੍ਰੀਕਾਸ਼ਨਰੀ ਡੋਜ ਸਿਰਫ ਪ੍ਰਾਈਈਵੇਟ ਕੇਂਦਰਾਂ ਵਿੱਚ ਹੀ ਮੁੱਲ ਖਰੀਦ ਕੇ ਲਗਵਾਈ ਦਾ ਸਕਦੀ ਸੀ। ਪਰੰਤੂ ਹੁਣ ਸਰਕਾਰ ਵੱਲੋਂ 75ਵੇਂ ਅਜਾਦੀ ਦ ਮਹਾਂਉਤਸਵ ਨੂੰ ਮੁੱਖ ਰੱਖਦੇ ਹੋਏ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ 15 ਜੁਲਾਈ ਤੋਂ 30 ਸਤੰਬਰ ਤੱਕ 75 ਦਿਨਾ ਲਈ 18 ਸਾਲ ਤੋਂ 59 ਸਾਲ ਤੱਕ ਦੇ ਵਿਅਕਤੀਆਂ ਲਈ ਜਿਨ੍ਹਾਂ ਨੂੰ ਦੂਜੀ ਡੋਜ ਲੱਗੀ ਨੂੰ 6 ਮਹੀਨੇ ਹੋ ਗਏ ਹਨ ਉਹ ਆਪਣੀ ਪ੍ਰੀਕਾਸ਼ਨਰੀ ਡੋਜ ਸਰਕਾਰੀ ਵੈਕਸੀਨੇਸ਼ਨ ਕੇਂਦਰਾਂ ਵਿੱਚ ਮੁਫਤ ਲਗਵਾ ਸਕਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਦੂਜੀ ਡੋਜ ਲਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪ੍ਰੀਕਾਸ਼ਨਰੀ ਡੋਜ ਜਲਦ ਤੋਂ ਜਲਦ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ।ਇਸ ਸਮੇਂ ਡਾ. ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਨ ਅਫਸਰ ਨੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਕੋਰੋਨਾ ਟੀਕਾਕਰਣ ਕਰਵਾਉਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਰੋਨਾ ਦੀ ਆਉਣ ਵਾਲੀ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਜੋ ਵਿਅਕਤੀ ਦੂਜੀ ਖੁਰਾਕ ਮਿਸ ਕਰਦਾ ਹੈ ਤਾਂ ਉਸ ਲਈ ਕੋਵਿਡ19 ਪਾਜ਼ੇਟਿਵ ਹੋਣ ਦਾ ਖਤਰਾ ਬਣ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ 75 ਦਿਨਾਂ ਲਈ ਅਜਾਦੀ ਦੀ 75ਵੀਂ ਵਰੇ੍ਹਗੰਡ ਤੇ ਪ੍ਰੀਕਾਸ਼ਨਰੀ ਡੋਜ ਦੀ ਦਿੱਤੀ ਗਈ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਨੱਕ ਅਤੇ ਮੂੰਹ ਨੂੰ ਢੱਕਦਾ ਹੋਇਆ ਮਾਸਕ ਜਰੂਰ ਪਹਿਨਣ, ਹੱਥਾਂ ਨੂੰ ਸਾਬੁਨ ਅਤੇ ਪਾਣੀ ਨਾਲ ਜਰੂਰ ਧੋਣ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ।
Share the post "ਸਿਵਲ ਸਰਜ਼ਨ ਨੇ ਵਧ ਰਹੇ ਕੋਵਿਡ ਕੇਸਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਮੁਕੰਮਲ ਕੋਵਿਡ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ"