ਵਿਧਾਨ ਸਭਾ ਹਲਕਾ 092 ਬਠਿੰਡਾ ਸਹਿਰੀ ਦੇ ਬੀਐਲਓ ਜੱਥੇਬੰਦੀ ਦੀ ਹੋਈ ਚੋਣ

Date:

spot_img

ਜਸਕਰਨ ਸਿੰਘ ਗਹਿਰੀ ਬੁੱਟਰ ਪਟਵਾਰੀ ਬਣੇ ਸਰਵਸੰਮਤੀ ਨਾਲ ਜੱਥੇਬੰਦੀ ਦੇ ਪ੍ਰਧਾਨ

ਪੰਜਾਬੀ ਖ਼ਬਰਸਾਰ ਬਿਉਰੋ 

ਬਠਿੰਡਾ, 22ਅਗਸਤ : ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸਹਿਰੀ ਵਿੱਚ ਕੰਮ ਕਰਦੇ ਸਮੂਹ ਬੂਥ ਲੈਵਲ ਅਫਸਰਜ ਦੀ ਬਠਿੰਡਾ ਦੇ ਮਿੰਨੀ ਸਕੱਤਰੇਤ ਦੇ ਪਾਰਕ ਵਿੱਚ ਵਿਸ਼ਾਲ ਇਕੱਤਰਤਾ ਹੋਈ ਜਿਸ ਵਿੱਚ ਬੀਐਲਓਜ ਨੂੰ ਦਰਪੇਸ਼ ਆ ਰਹੀਆ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬੀਐਲਓ ਯੂਨੀਅਨ ਦੀ ਨਵੇਂ ਸਿਰੇ ਤੋ ਚੋਣ ਵੀ ਕੀਤੀ ਗਈ। ਜਿਸ ਵਿੱਚ ਜਸਕਰਨ ਸਿੰਘ ਗਹਿਰੀ ਬੁੱਟਰ ਪਟਵਾਰੀ ਨੂੰ ਜਰਨਲ ਹਾਊਸ ਦੀ ਪਰਵਾਨਗੀ ਨਾਲ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।  ਕੈਲਾਸ਼ ਚੰਦਰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਬਿਜਲੀ ਬੋਰਡ ਸਕੱਤਰ ਜਨਰਲ, ਸੁਰਜੀਤ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਮੀਤ ਪ੍ਰਧਾਨ,ਪਲਵਿੰਦਰ ਸਿੰਘ ਮੀਤ ਪ੍ਰਧਾਨ, ਮਨਦੀਪ ਕੁਮਾਰ ਮੀਤ ਪ੍ਰਧਾਨ, ਸੁਭਾਸ਼ ਚਾਵਰੀਆ ਸਕੱਤਰ, ਸੀਤਲ ਗੋਇਲ ਸਕੱਤਰ, ਰਜੇਸ਼ ਗੋਇਲ ਖਜਾਨਚੀ ਅਤੇ ਭੁਪਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਮੌਕੇ ਸਮੂਹ ਬੀਐਲਓ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਨੂੰ ਲੈ ਕੇ ਐਸਡੀਐਮ ਕਮ ਚੋਣਕਾਰ ਅਫਸਰ ਬਠਿੰਡਾ ਸ਼ਹਿਰੀ ਦੇ ਨਾਮ ਸੁਖਜੀਤ ਸਿੰਘ ਨਾਇਬ ਤਹਿਸੀਲਦਾਰ ਸਾਹਿਬ  ਬਠਿੰਡਾ ਜੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਜਿੰਨਾਂ ਜੱਥੇਬੰਦੀ ਦੇ ਨੁਮਾਇੰਦਿਆ ਦੀ ਮਿਤੀ 23ਅਗਸਤ 2022 ਸਵੇਰੇ 10:00ਵੱਜੇ ਐਸਡੀਐਮ ਬਠਿੰਡਾ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ।

spot_img
spot_img

Share post:

Popular

More like this
Related

समाधान शिविरों में आने वाली समस्याओं का प्राथमिकता के आधार पर करें समाधान – मुख्यमंत्री

👉*समाधान शिविर सरकार की फ्लैगशिप योजना, गत वर्ष के...

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...