10 ਅਕਤੂਬਰ ਤਕ ਪੂਰਾ ਹੋਵੇਗਾ ਜ਼ਿਲ੍ਹੇ ਦਾ ਚੋਣ ਅਮਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ ,21 ਸਤੰਬਰ: ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿਖੇ ਹੋਈ । ਮੀਟਿੰਗ ਵਿੱਚ ਡੀ.ਟੀ. ਐੱਫ. ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਨਵੀਂਆਂ ਚੋਣਾਂ ਦਾ ਐਲਾਨ ਕੀਤਾ ਗਿਆ । ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਕਮੇਟੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਸੱਤ ਵਿੱਦਿਅਕ ਬਲਾਕਾਂ ਦੀਆਂ ਬਲਾਕ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ ।ਚੋਣ ਅਮਲ ਪੂਰਾ ਹੋਣ ਤੱਕ ਮੌਜੂਦਾ ਕਮੇਟੀਆਂ ਆਰਜੀ ਤੌਰ ਤੇ ਆਪਣੀਆਂ ਜ?ਿੰਮੇਵਾਰੀਆਂ ਸਾਂਭਣਗੀਆਂ। ਜ਼ਿਲ੍ਹਾ ਕਮੇਟੀ ਦੇ ਫੈਸਲੇ ਅਨੁਸਾਰ ਬਲਾਕ ਕਮੇਟੀ ਗੋਨਿਆਣਾ ਦੀ ਚੋਣ ਮਿਤੀ 29 ਸਤੰਬਰ, ਬਲਾਕ ਕਮੇਟੀ ਭਗਤਾ ਦੀ ਚੋਣ 30 ਸਤੰਬਰ , ਬਲਾਕ ਕਮੇਟੀ ਰਾਮਪੁਰਾ ਦੀ ਚੋਣ 01 ਅਕਤੂਬਰ , ਬਲਾਕ ਸੰਗਤ ਕਮੇਟੀ ਦੀ ਚੋਣ 04 ਅਕਤੂਬਰ ,ਬਲਾਕ ਤਲਵੰਡੀ ਸਾਬੋ ਦੀ ਚੋਣ 06 ਅਕਤੂਬਰ , ਬਲਾਕ ਬਠਿੰਡਾ ਦੀ 07 ਅਕਤੂਬਰ ਅਤੇ ਬਲਾਕ ਮੌੜ ਦੌ ਚੋਣ 10 ਅਕਤੂਬਰ ਨੂੰ ਕਰਵਾਉਣ ਦਾ ਫੈਸਲਾ ਜ਼ਿਲ੍ਹਾ ਕਮੇਟੀ ਵੱਲੋਂ ਕੀਤਾ ਗਿਆ ਹੈ ।ਜ਼ਿਲ੍ਹੇ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਅਤੇ ਸਹਿ ਸਕੱਤਰ ਨੇ ਦੱਸਿਆ ਕਿ ਬਲਾਕ ਕਮੇਟੀਆਂ ਦੀ ਚੋਣ ਪ੍ਰਕਿਰਿਆ ਸਿੱਧੀ ਅਤੇ ਸਰਲ ਹੋਵੇਗੀ ਜਥੇਬੰਦੀ ਦੀ ਮੈਂਬਰਸ਼ਿਪ ਵਾਲੇ ਅਧਿਆਪਕ ਸਿੱਧੀ ਵੋਟ ਪਾ ਕੇ ਆਪਣੀ ਬਲਾਕ ਕਮੇਟੀ ਦੀ ਚੋਣ ਕਰਨਗੇ ।ਚੁਣੀ ਹੋਈ ਬਲਾਕ ਕਮੇਟੀ ਆਪਣੇ ਵਿੱਚੋਂ ਬਲਾਕ ਪ੍ਰਧਾਨ ਅਤੇ ਬਲਾਕ ਸਕੱਤਰ ਦੀ ਚੋਣ ਉਪਰੰਤ ਬਲਾਕ ਦੀ ਚੋਣ ਪ੍ਰਕਿਰਿਆ ਸੰਪੂਰਨ ਹੋਵੇਗੀ ।ਜ਼ਿਲ੍ਹਾ ਕਮੇਟੀ ਵੱਲੋਂ 28 ਸਤੰਬਰ ਨੂੰ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਗਿਆ ।ਬਠਿੰਡਾ ਦੇ ਸਾਰੇ ਬਲਾਕਾਂ ਵਿੱਚੋਂ ਵੱਡੀ ਗਿਣਤੀ ਵਿਚ ਅਧਿਆਪਕ ਬਰਨਾਲੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੀ ਵਿਸ਼ਾਲ ਰੈਲੀ ‘ਚ ਸ਼ਾਮਲ ਹੋਣਗੇ। ਜ਼ਿਲ੍ਹਾ ਕਮੇਟੀ ਵਿਚ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅਧਿਆਪਕਾਂ ਦੀਆਂ ਬਦਲੀਆਂ ਅਤੇ ਨਵੇਂ ਸਰਵਿਸ ਰੂਲਾਂ ਅਤੇ ਅਧਿਆਪਕਾਂ ਦੀਆਂ ਹੋਰ ਵਿਭਾਗੀ ਅਤੇ ਵਿੱਤੀ ਮੰਗਾਂ ਸਬੰਧੀ ਜਥੇਬੰਦੀ ਦਾ ਮੰਗ ਪੱਤਰ ਬਠਿੰਡਾ ਦੇ ਵਿਧਾਨਕਾਰਾਂ ਨੂੰ ਦੇਣ ਦੇ ਫੈਸਲੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਫੈਸਲਾ ਲਿਆ ਗਿਆ । ਜ਼ਿਲ੍ਹਾ ਕਮੇਟੀ ਮੈਂਬਰ ਅਨਿਲ ਭੱਟ,ਬਲਜਿੰਦਰ ਕੌਰ,ਨਵਚਰਨਪ੍ਰੀਤ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਜਥੇਬੰਦੀ ਦੀਆਂ ਚੋਣਾਂ ਚ ਬਠਿੰਡਾ ਜ?ਿਲ੍ਹੇ ਦੇ ਅਧਿਆਪਕ ਪੂਰੇ ਜੋਸ਼ ਨਾਲ ਹਿੰਸਾ ਲੈਣ।ਅਤੇ ਜ਼ਿਲ੍ਹਾ ਕਮੇਟੀ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਜਥੇਬੰਦੀ ਦੇ ਸੱਦੇ ਨੂੰ ਸਫਲ ਬਣਾਉਣ।ਮੀਟਿੰਗ ਵਿਚ ਬਲਾਕ ਪ੍ਰਧਾਨ ਰਾਜਵਿੰਦਰ ਜਲਾਲ ਭੁਪਿੰਦਰ ਮਾਇਸਰਖਾਨਾ,ਰਤਨਜੋਤ ਸਰਮਾਂ ਅਤੇ ਅਮਨਦੀੋ ਮਾਨਵਾਲਾ ਹਾਜਰ ਸਨ।
Share the post "ਡੀ. ਟੀ. ਐੱਫ. ਪੰਜਾਬ ਜ਼ਿਲਾ ਬਠਿੰਡਾ ਦੀਆਂ ਬਲਾਕ ਇਕਾਈਆਂ ਭੰਗ, ਨਵੀਆਂ ਚੋਣਾਂ ਦਾ ਐਲਾਨ"